ਚੰਡੀਗੜ੍ਹ ਨੇੜੇ ਹਾਦਸੇ ਵਿੱਚ ਮਾਰੇ ਗਏ ਦੋ ਨੌਜਵਾਨਾਂ ਦਾ ਸਸਕਾਰ
09:56 AM Oct 30, 2024 IST
Advertisement
ਪੱਤਰ ਪ੍ਰੇਰਕ
ਤਪਾ ਮੰਡੀ, 29 ਅਕਤੂਬਰ
ਚੰਡੀਗੜ੍ਹ ਨੇੜੇ ਕੱਲ੍ਹ ਹਾਦਸੇ ਵਿੱਚ ਮਾਰੇ ਗਏ ਤਪਾ ਦੇ ਦੋ ਨੌਜਵਾਨਾਂ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਦਿਲਪ੍ਰੀਤ ਸਿੰਘ ਅਤੇ ਰਘੁਵੰਸ਼ ਸਿੰਘ ਉਰਫ਼ ਰਾਜਾ ਢਿੱਲੋਂ ਵਾਸੀਆਨ ਤਪਾ ਕਾਫੀ ਸਮੇਂ ਤੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਸਹਾਇਕ ਵਜੋਂ ਕੰਮ ਕਰਦੇ ਆ ਰਹੇ ਸਨ। ਕੱਲ੍ਹ ਉਹ ਆਪਣੀ ਕਾਰ ਵਿੱਚ ਜਦੋਂ ਸੈਕਟਰ 79 ਦੀਆਂ ਬੱਤੀਆਂ ਵਿੱਚ ਪੁੱਜੇ ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰ ਆ ਰਹੀ ਕਾਰ ਉਨ੍ਹਾਂ ਦੀ ਕਾਰ ਨਾਲ ਟਕਰਾ ਗਈ। ਇਸ ਭਿਆਨਕ ਸੜਕ ਹਾਦਸੇ ਵਿੱਚ ਦੋਵਾਂ ਦੀ ਹੀ ਮੌਕੇ ’ਤੇ ਹੀ ਮੌਤ ਹੋ ਗਈ। ਦੋਵੇਂ ਮ੍ਰਿਤਕਾਂ ਦੀਆ ਲਾਸ਼ਾਂ ਪੋਸਟ ਮਾਰਟਮ ਉਪਰੰਤ ਤਪਾ ਲਿਆਂਦੀਆਂ ਗਈਆਂ ਤੇ ਉਨ੍ਹਾਂ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਦੋ ਨੌਜਵਾਨਾਂ ਦੀ ਮੌਤ ਕਾਰਨ ਖੇਤਰ ਵਿਚ ਸੋਗ ਦੀ ਲਹਿਰ ਹੈ।
Advertisement
Advertisement
Advertisement