For the best experience, open
https://m.punjabitribuneonline.com
on your mobile browser.
Advertisement

ਡੋਡਾ ’ਚ ਸ਼ਹੀਦ ਹੋਏ ਦੋ ਜਵਾਨਾਂ ਦਾ ਰਾਜਸਥਾਨ ’ਚ ਸਸਕਾਰ

07:04 AM Jul 18, 2024 IST
ਡੋਡਾ ’ਚ ਸ਼ਹੀਦ ਹੋਏ ਦੋ ਜਵਾਨਾਂ ਦਾ ਰਾਜਸਥਾਨ ’ਚ ਸਸਕਾਰ
ਦਾਰਜੀਲਿੰਗ ਦੇ ਸੰਸਦ ਮੈਂਬਰ ਰਾਜੂ ਬਿਸਤਾ ਦਹਿਸ਼ਤੀ ਹਮਲੇ ਵਿਚ ਸ਼ਹੀਦ ਹੋਏ ਕਪਤਾਨ ਬ੍ਰਿਜੇਸ਼ ਥਾਪਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਜੈਪੁਰ/ਨਵੀਂ ਦਿੱਲੀ, 17 ਜੁਲਾਈ
ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਸ਼ਹੀਦ ਹੋਏ ਰਾਜਸਥਾਨ ਦੇ ਦੋ ਜਵਾਨਾਂ ਅਜੈ ਸਿੰਘ ਤੇ ਬਿਜੇਂਦਰ ਸਿੰਘ ਦਾ ਅੱਜ ਝੁੰਝਨੂ ਜ਼ਿਲ੍ਹੇ ’ਚ ਉਨ੍ਹਾਂ ਦੇ ਜੱਦੀ ਪਿੰਡਾਂ ’ਚ ਸਰਕਾਰੀ ਸਨਮਾਨਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ ਜਦਕਿ ਕੈਪਟਨ ਬ੍ਰਿਜੇਸ਼ ਥਾਪਾ ਤੇ ਨਾਇਕ ਡੀ ਰਾਜੇਸ਼ ਦੀਆਂ ਲਾਸ਼ਾਂ ਘਰ ਪੁੱਜ ਗਈਆਂ ਹਨ। ਜਵਾਨਾਂ ਦੀਆਂ ਮ੍ਰਿਤਕ ਦੇਹਾਂ ਅੱਜ ਸਵੇਰੇ ਵਿਸ਼ੇਸ਼ ਜਹਾਜ਼ਾਂ ਰਾਹੀਂ ਜੈਪੁਰ ਲਿਆਂਦੀਆਂ ਗਈਆਂ ਜਿੱਥੋਂ ਉਨ੍ਹਾਂ ਨੂੰ ਝੁੰਝਨੂ ਜ਼ਿਲ੍ਹੇ ’ਚ ਉਨ੍ਹਾਂ ਦੇ ਜੱਦੀ ਪਿੰਡਾਂ ’ਚ ਲਿਜਾਇਆ ਗਿਆ। ਅਜੈ ਸਿੰਘ, ਪਿੰਡ ਭੈਸਾਵਤਾ ਕਲਾਂ ਤੇ ਬਿਜੇਂਦਰ ਸਿੰਘ, ਪਿੰਡ ਡੁਮੋਲੀ ਕਲਾਂ ਦੇ ਰਹਿਣ ਵਾਲੇ ਸਨ।
ਜਵਾਨਾਂ ਦੇ ਸਸਕਾਰ ਤੋਂ ਪਹਿਲਾਂ ‘ਤਿਰੰਗਾ ਯਾਤਰਾਵਾਂ’ ਕੱਢੀਆਂ ਗਈਆਂ ਜਿਨ੍ਹਾਂ ’ਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ। ਸੂਬਾ ਸਰਕਾਰ ’ਚ ਗ੍ਰਹਿ ਮੰਤਰੀ ਜਵਾਹਰ ਸਿੰਘ ਬੇਧਮ, ਉਦਯੋਗ ਮੰਤਰੀ ਰਾਜਵਰਧਨ ਸਿੰਘ ਰਾਠੌੜ ਅਤੇ ਖੇਤਰੀ ਤੋਂ ਵਿਧਾਇਕ ਧਰਮਪਾਲ ਗੁੱਜਰ ਸੂਬਾ ਸਰਕਾਰ ਵੱਲੋਂ ਅਫਸੋਸ ਜ਼ਾਹਿਰ ਕਰਨ ਤੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਪੁੱਜੇ ਹੋਏ ਸਨ। ਦੂਜੇ ਪਾਸੇ ਇਸੇ ਮੁਕਾਬਲੇ ’ਚ ਸ਼ਹੀਦ ਹੋਏ ਕੈਪਟਨ ਬ੍ਰਿਜੇਸ਼ ਥਾਪਾ ਦੀ ਲਾਸ਼ ਹਵਾਈ ਮਾਰਗ ਰਾਹੀਂ ਪੱਛਮੀ ਬੰਗਾਲ ਦੇ ਬਾਗਡੋਗਰਾ ਲਿਆਂਦੀ ਗਈ। ਦਾਰਜੀਲਿੰਗ ਤੋਂ ਸੰਸਦ ਮੈਂਬਰ ਰਾਜੂ ਬਿਸਤਾ, ਸਾਬਕਾ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਤੇ ਹੋਰਾਂ ਨੇ ਸਿਲੀਗੁੜੀ ਨੇੜੇ ਬੈਂਗਡੁਬੀ ਫੌਜੀ ਅੱਡੇ ’ਤੇ ਕੈਪਟਨ ਥਾਪਾ ਨੂੰ ਸ਼ਰਧਾਂਜਲੀ ਭੇਟ ਕੀਤੀ। ਉੱਧਰ ਆਂਧਰਾ ਪ੍ਰਦੇਸ਼ ਦੇ ਨਾਇਕ ਡੀ ਰਾਜੇਸ਼ ਦੀ ਮ੍ਰਿਤਕ ਦੇਹ ਵੀ ਵਿਸ਼ਾਖਾਪਟਨਮ ਦੇ ਹਵਾਈ ਅੱਡੇ ’ਤੇ ਪਹੁੰਚ ਗਈ ਹੈ ਜਿੱਥੋਂ ਅੱਗੇ ਉਸ ਨੂੰ ਸ੍ਰੀਕਾਕੁਲਮ ਜ਼ਿਲ੍ਹੇ ਦੇ ਵੱਲਭਰਾਏਦੁਪੇਟਾ ਪਿੰਡ ਲਿਜਾਇਆ ਜਾਵੇਗਾ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×