ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਹਿਰ ’ਚੋਂ ਬਰਾਮਦ ਤਿੰਨ ਲੜਕੀਆਂ ਦਾ ਸਸਕਾਰ

08:35 AM Jun 23, 2024 IST

ਪੱਤਰ ਪ੍ਰੇਰਕ
ਪਟਿਆਲਾ, 22 ਜੂਨ
ਪਿੰਡ ਭਾਨਰਾ ਦੀਆਂ ਝੁੱਗੀਆਂ ਝੌਪੜੀਆਂ ਵਿੱਚ ਰਹਿੰਦੀਆਂ ‘ਨਟ ਬਰਾਦਰੀ’ ਦੀਆਂ ਤਿੰਨ ਕੁੜੀਆਂ ਦੀਆਂ ਭਾਖੜਾ ਵਿੱਚੋਂ ਮਿਲੀਆਂ ਲਾਸ਼ਾਂ ਦਾ ਪੋਸਟਮਾਰਟਮ ਤੋਂ ਬਾਅਦ ਅੱਜ ਅੰਤਿਮ ਸੰਸਕਾਰ ਕਰ ਦਿੱੱਤਾ ਗਿਆ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 12 ਜੂਨ ਨੂੰ ਸਮਾਣਾ ਰੋਡ ’ਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਭਾਨਰੇ ਕੋਲ ਝੁੱਗੀਆਂ ਝੌਪੜੀਆਂ ਵਿਚ ਰਹਿੰਦੀਆਂ ਤਿੰਨ ਕੁੜੀਆਂ ਪ੍ਰਿਆ, ਮੁਸਕਾਨ ਤੇ ਬਿੱਲੀ (ਉਮਰ ਕ੍ਰਮਵਾਰ 14, 15 ਤੇ 16 ਸਾਲ) ਘਰੋਂ ਮੰਡੀ ਵਿਚ ਛਬੀਲ ’ਤੇ ਜਲ ਛਕਣ ਗਈਆਂ ਸਨ ਵਾਪਸ ਉਹ ਘਰ ਨਹੀਂ ਮੁੜੀਆਂ। ਥਾਣਾ ਪਸਿਆਣਾ ਦੇ ਐੱਸਐੱਚਓ ਆਲਮਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਕੁੜੀਆਂ ਦਾ ਬਿਸਰਾ ਤੋਂ ਲੈ ਕੇ ਡੀਐੱਨਏ ਤੱਕ ਸਾਰੇ ਤਰ੍ਹਾਂ ਦੇ ਸੈਂਪਲ ਲੈ ਲਏ ਗਏ ਹਨ ਅਤੇ ਪੋਸਟ ਮਾਰਟਮ ਹੋ ਗਿਆ ਹੈ, ਰਿਪੋਰਟਾਂ ਤੋਂ ਬਾਅਦ ਹੀ ਹੋਰ ਜਾਣਕਾਰੀ ਮਿਲ ਸਕੇਗੀ।

Advertisement

Advertisement