For the best experience, open
https://m.punjabitribuneonline.com
on your mobile browser.
Advertisement

ਸੀਨੀਅਰ ਅਕਾਲੀ ਆਗੂ ਤੇਜਿੰਦਰ ਮਿੱਡੂਖੇੜਾ ਦੀ ਮਾਤਾ ਦਾ ਸਸਕਾਰ

08:59 AM Jun 01, 2024 IST
ਸੀਨੀਅਰ ਅਕਾਲੀ ਆਗੂ ਤੇਜਿੰਦਰ ਮਿੱਡੂਖੇੜਾ ਦੀ ਮਾਤਾ ਦਾ ਸਸਕਾਰ
ਮਾਤਾ ਜਸਵੀਰ ਕੌਰ ਦੇ ਸਸਕਾਰ ਮੌਕੇ ਮੌਜੂਦ ਸੁੁਖਬੀਰ ਸਿੰਘ ਬਾਦਲ ਤੇ ਹੋਰ ਆਗੂ।
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 31 ਮਈ
ਸ਼੍ਰੋਮਣੀ ਅਕਾਲੀ ਦਲ ਜਨਰਲ ਕੌਂਸਲ ਦੇ ਮੈਂਬਰ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਪੰਚਾਇਤ ਸਮਿਤੀ ਲੰਬੀ ਦੇ ਸਾਬਕਾ ਚੇਅਰਮੈਨ ਗੁਰੂਬਖਸ਼ੀਸ਼ ਸਿੰਘ ਦੇ ਮਾਤਾ ਜਸਵੀਰ ਕੌਰ (95) ਦਾ ਅੱਜ ਪਿੰਡ ਮਿੱਡੂਖੇੜਾ ਵਿਚ ਸਸਕਾਰ ਕੀਤਾ ਗਿਆ। ਉਨ੍ਹਾਂ ਦਾ ਕੱਲ੍ਹ ਦੇਹਾਂਤ ਹੋ ਗਿਆ ਸੀ। ਅੱਜ ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮਰਹੂਮ ਜਸਵੀਰ ਕੌਰ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ। ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਤੇਜਿੰਦਰ ਸਿੰਘ ਮਿੱਡੂਖੇੜਾ, ਗੁਰਬਖਸ਼ੀਸ਼ ਸਿੰਘ ਅਤੇ ਪੋਤਿਆਂ ਗੁਰਲਾਲ ਸਿੰਘ ਤੇ ਉਦੇਵੀਰ ਸਿੰਘ ਵੱਲੋਂ ਦਿਖਾਈ ਗਈ। ਸ੍ਰੀ ਸੁਖਬੀਰ ਨੇ ਮਾਤਾ ਜਸਵੀਰ ਕੌਰ ਦੇ ਦੇਹਾਂਤ ਨੂੰ ਕਦੇ ਨਾ ਪੂਰਿਆ ਜਾਣਾ ਵਾਲਾ ਘਾਟਾ ਦੱਸਿਆ। ਉਪਰੰਤ ਚੋਣ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੀ ਮਿੱਡੂਖੇੜਾ ਪਰਿਵਾਰ ਨੂੰ ਦੁੱਖ ਵੰਡਾਉਣ ਪੁੱਜੇ। ਸਸਕਾਰ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ, ਸ਼੍ਰੋਮਣੀ ਅਕਾਲੀ ਦਲ ਪੀਏਸੀ ਦੇ ਮੈਂਬਰ ਜਥੇਦਾਰ ਅਵਤਾਰ ਸਿੰਘ ਬਨਵਾਲਾ, ਸੀਨੀਅਰ ਅਕਾਲੀ ਆਗੂ ਪਵਨਪ੍ਰੀਤ ਸਿੰਘ ‘ਬੌਬੀ ਬਾਦਲ’, ਸ਼੍ਰੋਮਣੀ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਇੰਦਰ ਸਿੰਘ ਸੰਮੇਵਾਲੀ, ਸਾਬਕਾ ਚੇਅਰਮੈਨ ਕੁਲਵਿੰਦਰ ਸਿੰਘ ‘ਕਾਕਾ ਭਾਈਕੇਰਾ’, ਓਐਸਡੀ ਬਲਕਰਨ ਸਿੰਘ, ਸੀਨੀਅਰ ਅਕਾਲੀ ਆਗੂ ਗੋਲਡੀ ਬਰਾੜ ਅਬੁੱਲਖੁਰਾਣਾ ਤੇ ਪਰਮਿੰਦਰ ਸਿੰਘ ਕੋਲਿਆਂਵਾਲੀ, ਕਿਰਨਦੀਪ ਸਿੰਘ ਬਰਾੜ ਅਬੁੱਲਖੁਰਾਣਾ, ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਦੇ ਸਾਬਕਾ ਡਾਇਰੈਕਟਰ ਭੁਪਿੰਦਰ ਸਿੰਘ ਮਿੱਡੂਖੇੜਾ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲੱਪੀ ਈਨਾਖੇੜਾ, ਉਦੇ ਬਾਦਲ, ਨਵਰਿੰਦਰ ਸਿੰਘ ਤਰਮਾਲਾ, ਰਾਜਨ ਸਿੰਘ ਨਾਰਦਰਨ ਸਿੰਘ, ਬਲਜੀਤ ਸਿੰਘ ਕੁਲਾਰ ਗਰੂਨਾਨਕ ਬੱਸ, ਚਮਨਦੀਪ ਕੁਲਾਰ, ਐਡਵੋਕੇਟ ਬਲਜਿੰਦਰ ਸਿੰਘ ਸੰਧੂ, ਵਿਜੈਕਰਨ ਸਿੰਘ ਸੰਧੂ ਵਕੀਲ, ਲਖਵਿੰਦਰ ਸਿੰਘ ਖੋਸਾ, ਆਕਾਸ਼ਦੀਪ ਮਿੱਡੂਖੇੜਾ, ਦਲਜਿੰਦਰ ਸਿੰਘ ਜਿੰਦਾ, ਨਿਰਮਲ ਸਿੰਘ ਬਨਵਾਲਾ ਸਮੇਤ ਇਲਾਕੇ ਦੇ ਪੰਚ-ਸਰਪੰਚਾਂ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×