ਗੁਲਮਰਗ ’ਚ ਸ਼ਹੀਦ ਜਵਾਨ ਜੀਵਨ ਸਿੰਘ ਦਾ ਸਸਕਾਰ
07:46 AM Oct 26, 2024 IST
Advertisement
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ):
Advertisement
ਜੰਮੂ-ਕਸ਼ਮੀਰ ਦੇ ਗੁਲਮਰਗ ’ਚ ਬੀਤੀ ਰਾਤ ਅਤਿਵਾਦੀਆਂ ਨਾਲ ਮੁਕਾਬਲੇ ’ਚ ਸ਼ਹੀਦ ਹੋਏ ਸਿਰਸਾ ਦੇ ਪਿੰਡ ਰੋਹਣ ਦੇ ਜਵਾਨ ਜੀਵਨ ਸਿੰਘ (28) ਦਾ ਅੱਜ ਦੇਰ ਸ਼ਾਮ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਜੀਵਨ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦਾ ਪੁੱਤਰ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਇਆ ਹੈ। ਭਾਰਤੀ ਫੌਜ ਨੇ ਅੱਜ ਸਵੇਰੇ ਹੀ ਪਰਿਵਾਰ ਨੂੰ ਜੀਵਨ ਸਿੰਘ ਦੇ ਸ਼ਹੀਦ ਹੋਣ ਦੀ ਸੂਚਨਾ ਦਿੱਤੀ। ਪਰਿਵਾਰਕ ਮੈਂਬਰਾਂ ਨੂੰ ਜਿਉਂ ਹੀ ਇਹ ਖ਼ਬਰ ਮਿਲੀ, ਉਸ ਦੀ ਪਤਨੀ ਕੋਮਲ ਅਤੇ ਮਾਤਾ ਗੋਲੋ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪਿੰਡ ਰੋਹਣ ਦਾ ਰਹਿਣ ਵਾਲਾ ਜੀਵਨ ਸਿੰਘ ਸਾਲ 2016 ’ਚ ਰਾਜਪੂਤਾਨਾ ਰਾਈਫਲ ’ਚ ਭਰਤੀ ਹੋਇਆ ਸੀ। ਚਾਰ ਸਾਲ ਪਹਿਲਾਂ ਕੋਮਲ ਕੌਰ ਨਾਲ ਉਸ ਦਾ ਵਿਆਹ ਹੋਇਆ ਸੀ। ਇਨ੍ਹਾਂ ਦੀਆਂ ਦੋ ਧੀਆਂ ਹਨ।
Advertisement
Advertisement