For the best experience, open
https://m.punjabitribuneonline.com
on your mobile browser.
Advertisement

ਰਿਮਟ ਯੂਨੀਵਰਸਿਟੀ ਦੇ ਚੇਅਰਮੈਨ ਹੁਕਮ ਚੰਦ ਬਾਂਸਲ ਦਾ ਸਸਕਾਰ

06:40 AM Sep 23, 2024 IST
ਰਿਮਟ ਯੂਨੀਵਰਸਿਟੀ ਦੇ ਚੇਅਰਮੈਨ ਹੁਕਮ ਚੰਦ ਬਾਂਸਲ ਦਾ ਸਸਕਾਰ
Advertisement

ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 22 ਸਤੰਬਰ
ਰਿਮਟ ਯੂਨੀਵਰਸਿਟੀ ਅਤੇ ਓਮ ਪ੍ਰਕਾਂਸ ਬਾਂਸਲ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਦੇ ਚੇਅਰਮੈਨ ਅਤੇ ਉਘੇ ਸਿਖਿਆ ਸ਼ਾਸਤਰੀ ਡਾ. ਹੁਕਮ ਚੰਦ ਬਾਂਸਲ ਦਾ ਅੱਜ ਇਥੇ ਸਵਰਗ ਧਾਮ ਵਿਚ ਅੰਤਿਮ ਸੰਸਕਾਰ ਕਰ ਦਿਤਾ ਗਿਆ। ਇਸ ਤੋਂ ਪਹਿਲਾ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਨਿਵਾਸ ਤੋਂ ਰਵਾਨਾ ਹੋਈ, ਜਿਥੇ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਸਿਆਸੀ, ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਕਾਰਕੁਨਾਂ, ਸਿੱਖਿਆ ਕਰਮੀਆਂ, ਸਹਿਰ ਦੀਆਂ ਸਾਰੀਆ ਵਪਾਰਕ ਸੰਸਥਾਵਾਂ ਦੇ ਅਹੁੱਦੇਦਾਰ, ਵਕੀਲ, ਕੌਂਸਲਰ, ਸਿਖਿਆ ਕਰਮੀ, ਡਾਕਟਰ ਅਤੇ ਪੱਤਰਕਾਰ ਭਾਈਚਾਰੇ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪੁੱਤਰ ਵਿਜੈਅੰਤ ਬਾਂਸਲ ਨੇ ਅਗਨੀ ਦਿਖਾਈ। ਉਨ੍ਹਾਂ ਦੇ ਅਗੀਠੇ ਦੀ ਰਸਮ 24 ਸਤੰਬਰ ਨੂੰ ਹੋਵੇਗੀ।

Advertisement

Advertisement
Advertisement
Author Image

Advertisement