ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਿਊਟੀ ਦੌਰਾਨ ਫ਼ੌਤ ਹੋਏ ਫੌਜੀ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

08:46 AM Oct 04, 2024 IST
ਅੰਤਿਮ ਸੰਸਕਾਰ ਮੌਕੇ ਸਲਾਮੀ ਦਿੰਦੇ ਹੋਏ ਫੌਜ ਦੇ ਅਧਿਕਾਰੀ।

ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 3 ਅਕਤੂਬਰ
ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਜੰਗੀਰਾਣਾ ਦੇ ਫੌਜੀ ਜਵਾਨ ਗੁਰਦੀਪ ਸਿੰਘ ਦੀ ਡਿਊਟੀ ਦੌਰਾਨ ਬ੍ਰੇਨ ਹੈਮਰੇਜ ਹੋਣ ਕਾਰਨ ਮੌਤ ਹੋ ਜਾਣ ਮਗਰੋਂ ਅੱਜ ਉਸ ਦਾ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਬਠਿੰਡਾ ਦੇ ਪ੍ਰਬੰਧਕ ਸੁਖਵਿੰਦਰ ਸਿੰਘ, 16 ਸਿੱਖ ਬਟਾਲੀਅਨ ਦੇ ਸੂਬੇਦਾਰ ਕੁਲਵੰਤ ਸਿੰਘ, ਨਾਇਬ ਸੂਬੇਦਾਰ ਸਤਵੰਤ ਸਿੰਘ, ਨਾਇਬ ਸੂਬੇਦਾਰ ਕੁਲਦੀਪ ਸਿੰਘ, ਨਾਇਬ ਸੂਬੇਦਾਰ ਨਿਰਮਲ ਸਿੰਘ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਮਿਲਣ ਵਾਲੀ ਹਰ ਸਹੂਲਤ ਪਹਿਲ ਦੇ ਆਧਾਰ ’ਤੇ ਦਿੱਤੀ ਜਾਵੇਗੀ। ਇਸ ਮੌਕੇ ਬਠਿੰਡਾ ਹੈੱਡਕੁਆਰਟਰ ਤੋਂ ਪਹੁੰਚੇ ਕੈਪਟਨ ਪ੍ਰਕਾਸ਼ ਸਿੰਘ ਅਤੇ ਲੈਫਟੀਨੈਂਟ ਅਨੁਰਾਗ ਕਾਂਨਵ ਨੇ ਮ੍ਰਿਤਕ ਫੌਜੀ ਜਵਾਨ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ 22 ਜਾਟ ਬਟਾਲੀਅਨ ਫੌਜ ਦੇ ਜਵਾਨਾਂ ਦੀ ਟੁੱਕੜੀ ਵੱਲੋਂ ਸਲਾਮੀ ਦਿੱਤੀ ਗਈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਗੁਰਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਅਤੇ ਪਿੰਡ ਵਿੱਚ ਉਸ ਦੀ ਯਾਦਗਾਰ ਲਈ ਗੇਟ, ਪਾਰਕ ਅਤੇ ਸਕੂਲ ਦਾ ਨਾਮ ਉਸ ਦੇ ਨਾਮ ’ਤੇ ਰੱਖਣ ਦੀ ਮੰਗ ਕੀਤੀ।
ਇਸ ਮੌਕੇ ਪਿੰਡ ਦੇ ਸਰਪੰਚ ਸ਼ਰਨਦੀਪ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ (25) ਪੁੱਤਰ ਜਗਜੀਤ ਸਿੰਘ 2019 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਮਾਪਿਆਂ ਵੱਲੋਂ ਉਸ ਦਾ ਵਿਆਹ 8 ਨਵੰਬਰ ਨੂੰ ਰੱਖਿਆ ਗਿਆ ਸੀ। ਇਸ ਮੌਕੇ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ, ਬਠਿੰਡਾ ਦਿਹਾਤੀ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ, ਸਾਬਕਾ ਕੈਪਟਨ ਚਮਕੌਰ ਸਿੰਘ, ਕਿਸਾਨ ਆਗੂ ਕੇਵਲ ਸਿੰਘ, ਜਸਵਿੰਦਰ ਸਿੰਘ ਹਾਜ਼ਰ ਸਨ।

Advertisement

ਭੈਣਾਂ ਨੇ ਸਜਾਇਆ ਵੀਰ ਦੇ ਸਿਰ ’ਤੇ ਸਿਹਰਾ

ਮਾਹੌਲ ਉਸ ਸਮੇਂ ਹੋਰ ਗਮਗੀਨ ਹੋ ਗਿਆ ਜਦੋਂ ਜਵਾਨ ਦੀਆਂ ਭੈਣਾਂ ਵੱਲੋਂ‌ ਆਪਣੇ ਭਰਾ ਦੇ ਸਿਰ ’ਤੇ ਸਿਹਰਾ ਬੰਨ੍ਹਣਾ ਸ਼ੁਰੂ ਕੀਤਾ ਗਿਆ।

ਡਿਊਟੀ ਦੌਰਾਨ ਅਚਾਨਕ ਵਿਗੜ ਗਈ ਸੀ ਸਿਹਤ

ਦੇਹ ਲੈ ਕੇ ਪਿੰਡ ਪੁੱਜੇ ਫੌਜ ਦੇ ਨਾਇਬ ਸੂਬੇਦਾਰ ਜੋਗਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਫੌਜੀ ਜਵਾਨ ਗੁਰਦੀਪ ਸਿੰਘ 16 ਸਿੱਖ ਰੈਜਮੈਂਟ ਬਟਾਲੀਅਨ ਦਾ ਜਵਾਨ ਸੀ ਅਤੇ ‌ਉਹ ਸੈਂਟਰਲ ਕੈਂਟ ਰਾਮਗੜ੍ਹ (ਝਾਰਖੰਡ) ਵਿੱਚ ਡਿਊਟੀ ਕਰ ਰਿਹਾ ਸੀ। 29 ਸਤੰਬਰ ਨੂੰ ਡਿਊਟੀ ਦੌਰਾਨ ਉਸ ਦੀ ਅਚਾਨਕ ਸਿਹਤ ਵਿਗੜ ਗਈ। ਉਸ ਨੂੰ ਪਹਿਲਾਂ ਸਿੱਖ ਰੈਜਮੈਂਟ ਦੇ ਸਿਖਲਾਈ ਸੈਂਟਰ ਝਾਰਖੰਡ ਦੇ ਰਾਂਚੀ‌ ਵਿਚਲੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਤੇ 30 ਸਤੰਬਰ ਸ਼ਾਮ ਨੂੰ 6.30 ਉਸ ਦੀ ਮੌਤ ਹੋ ਗਈ।

Advertisement

Advertisement