For the best experience, open
https://m.punjabitribuneonline.com
on your mobile browser.
Advertisement

ਕਰਨੀ ਸੈਨਾ ਦੇ ਮੁਖੀ ਦਾ ਜੱਦੀ ਪਿੰਡ ’ਚ ਸਸਕਾਰ

08:42 AM Dec 08, 2023 IST
ਕਰਨੀ ਸੈਨਾ ਦੇ ਮੁਖੀ ਦਾ ਜੱਦੀ ਪਿੰਡ ’ਚ ਸਸਕਾਰ
ਹਨੂੰਮਾਨਗੜ੍ਹ ’ਚ ਸੁਖਦੇਵ ਸਿੰਘ ਗੋਗਾਮੇੜੀ ਦੀ ਦੇਹ ਪੁੱਜਣ ’ਤੇ ਜੁੜੇ ਲੋਕ। -ਫੋਟੋ: ਪੀਟੀਆਈ
Advertisement

ਜੈਪੁਰ, 7 ਦਸੰਬਰ
ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦਾ ਅੱਜ ਹਨੂਮਾਨਗੜ੍ਹ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਜੱਦੀ ਪਿੰਡ ’ਚ ਸਸਕਾਰ ਕੀਤਾ ਗਿਆ। ਗੋਗਾਮੇੜੀ ਦੀ ਲਾਸ਼ ਦੇ ਪੋਸਟਮਾਰਟਮ ਮਗਰੋਂ ਦੇਹ ਰਾਜਪੂਤ ਸਭਾ ਭਵਨ ਤੋਂ ਉਨ੍ਹਾਂ ਦੇ ਜੱਦੀ ਪਿੰਡ ਗੋਗਾਮੇੜੀ ਲਿਜਾਈ ਗਈ ਜਿੱਥੇ ਅੱਜ ਸ਼ਾਮ ਨੂੰ ਉਨ੍ਹਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ। ਉਨ੍ਹਾਂ ਦੇ ਸਸਕਾਰ ਮੌਕੇ ਸਾਬਕਾ ਮੰਤਰੀ ਰਾਜੇਂਦਰ ਗੁੜਾ ਤੇ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਅਹੁਦੇਦਾਰ ਹਾਜ਼ਰ ਸਨ। ਗੋਗਾਮੇੜੀ ਦੀ ਪਤਨੀ ਸ਼ੀਲਾ ਸ਼ੇਖਾਵਤ ਨੇ ਲੰਘੀ ਰਾਤ ਆਪਣਾ ਧਰਨਾ ਖਤਮ ਕਰ ਦਿੱਤਾ। ਪੁਲੀਸ ਨੇ 72 ਘੰਟਿਆਂ ਅੰਦਰ ਹਮਲਾਵਰਾਂ ਨੂੰ ਫੜਨ ਦਾ ਭਰੋਸਾ ਦਿੱਤਾ ਹੈ ਅਤੇ ਸ਼ਿਆਮ ਨਗਰ ਥਾਣੇ ਦੇ ਐੱਸਐੱਚਓ ਤੇ ਹੋਰ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। -ਪੀਟੀਆਈ

Advertisement

ਕਰਨੀ ਸੈਨਾ ਦੇ ਵਰਕਰਾਂ ਵੱਲੋਂ ਮੁਜ਼ਾਹਰਾ

ਇੰਦੌਰ: ਸ੍ਰੀ ਰਾਸ਼ਟਰੀਆ ਰਾਜਪੂਤ ਕਰਨੀ ਸੈਨੀ ਦੇ ਵਰਕਰਾਂ ਨੇ ਸੰਗਠਨ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੀ ਹੱਤਿਆ ਦੇ ਵਿਰੋਧ ਵਿੱਚ ਅੱਜ ਇੱਥੇ ਪ੍ਰਦਰਸ਼ਨ ਕੀਤਾ। ਵਿਰੋਧ ਪ੍ਰਦਰਸ਼ਨ ਦੌਰਾਨ ਵਰਕਰਾਂ ਨੇ ਇੰਦੌਰ-ਉਜੈਨ ਮਾਰਗ ਨੂੰ ਬੰਦ ਕਰ ਦਿੱਤਾ, ਜਿਸ ਕਾਰਨ ਮੁੱਖ ਸੜਕ ’ਤੇ ਕਾਫੀ ਦੇਰ ਆਵਾਜਾਈ ਠੱਪ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਵੱਲੋਂ ਸੰਗਠਨ ਦੇ ਵਰਕਰਾਂ ਨਾਲ ਗੱਲ ਕਰਨ ਮਗਰੋਂ ਨਾਕੇ ਹਟਾ ਲਏ ਗਏ। ਸੰਗਠਨ ਦੇ ਆਗੂ ਅਨੁਰਾਗ ਰਾਘਵ ਨੇ ਦੱਸਿਆ ਕਿ ਜੇ ਗੋਗਾਮੇੜੀ ਦੇ ਹੱਤਿਆਰਿਆਂ ਖ਼ਿਲਾਫ਼ ਉਚਿਤ ਕਾਰਵਾਈ ਨਾ ਕੀਤੀ ਗਈ ਤਾਂ ਕਰਨੀ ਸੈਨਾ ਉਨ੍ਹਾਂ ਨੂੰ ਆਪਣੇ ਤਰੀਕੇ ਨਾਲ ਜਵਾਬ ਦੇਵੇਗੀ। -ਪੀਟੀਆਈ

Advertisement
Author Image

Advertisement
Advertisement
×