ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਰੀਕਾ ’ਚ ਸੜਕ ਹਾਦਸੇ ਦੌਰਾਨ ਮਰੇ ਵਿਦਿਆਰਥੀ ਦਾ ਸਸਕਾਰ

10:14 AM Oct 06, 2024 IST

ਪੱਤਰ ਪ੍ਰੇਰਕ
ਜਲੰਧਰ, 5 ਅਕਤੂਬਰ
ਅਮਰੀਕਾ ਦੇ ਸਿਆਟਲ ਵਿੱਚ 29 ਸਤੰਬਰ ਨੂੰ ਸੜਕ ਹਾਦਸੇ ਵਿੱਚ ਮਾਰੇ ਗਏ ਬਸਤੀ ਪੀਰ ਦਾਦ ਦੇ ਰਹਿਣ ਵਾਲੇ ਉਤਕਰਸ਼ ਮੁੰਜਾਲ ਦਾ ਅੱਜ ਅਮਰੀਕਾ ’ਚ ਸਸਕਾਰ ਕਰ ਦਿੱਤਾ ਗਿਆ। ਉਹ ਦੋ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਅਮਰੀਕਾ ਗਿਆ ਸੀ। ਉਸ ਦਾ ਵੱਡਾ ਭਰਾ ਉਤਸਵ ਮੁੰਜਾਲ ਪੰਜ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ। ਵੱਡੇ ਭਰਾ ਉਤਸਵ ਮੁੰਜਾਲ ਦੇ ਕੈਨੇਡਾ ਤੋਂ ਅਮਰੀਕਾ ਪਹੁੰਚਣ ਮਗਰੋਂ ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 1.30 ਵਜੇ ਉਤਕਰਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਾਤਾ-ਪਿਤਾ ਭਾਰਤ ਤੋਂ ਅਮਰੀਕਾ ਨਹੀਂ ਜਾ ਸਕੇ, ਜਿਸ ਕਰ ਕੇ ਉਨ੍ਹਾਂ ਨੇ ਵੀਡੀਓ ਕਾਲ ਰਾਹੀਂ ਨਮ ਅੱਖਾਂ ਨਾਲ ਆਪਣੇ ਪੁੱਤਰ ਨੂੰ ਵਿਦਾਈ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗਮ ਹੈ ਕਿ ਉਹ ਆਪਣੇ ਪੁੱਤ ਦੀਆਂ ਆਖਰੀ ਰਸਮਾਂ ’ਤੇ ਵੀ ਨਹੀਂ ਪਹੁੰਚ ਸਕੇ।

Advertisement

Advertisement