ਪੁਲੀਸ ਇੰਸਪੈਕਟਰ ਦੀ ਜਾਅਲੀ ਫੇਸਬੁੱਕ ਆਈਡੀ ਬਣਾਈ
07:15 AM Feb 23, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਫਰਵਰੀ
ਪੰਜਾਬ ਪੁਲੀਸ ਦੇ ਇੰਸਪੈਕਟਰ ਅਤੇ ਐਂਟੀ ਨਾਰਕੋਟਿਕਸ ਸੈੱਲ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਗਰੇਵਾਲ ਦੀ ਕਿਸੇ ਨੇ ਫੇਸਬੁੱਕ ’ਤੇ ਜਾਅਲੀ ਆਈਡੀ ਬਣਾਈ ਹੈ। ਇਸ ਆਈਡੀ ਰਾਹੀਂ ਮੁਲਜ਼ਮ ਨੇ ਪੁਲੀਸ ਅਧਿਕਾਰੀ ਦੇ ਜਾਣ ਪਛਾਣ ਵਾਲਿਆਂ ਨੂੰ ਸੁਨੇਹੇ ਭੇਜੇ। ਇਨ੍ਹਾਂ ਸੁਨੇਹਿਆਂ ਵਿੱਚ ਉਸ ਨੇ ਕਿਸੇ ਤੋਂ ਪੈਸ ਮੰਗੇ ਤੇ ਕਿਸੇ ਨੂੰ ਵਟਸਐਪ ’ਤੇ ਫੋਟੋ ਭੇਜ ਕੇ ਫਰਨੀਚਰ ਵੇਚਣ ਲਈ ਕਿਹਾ। ਇੰਸਪੈਕਟਰ ਅੰਮ੍ਰਿਤਪਾਲ ਨੂੰ ਕਿਸੇ ਜਾਣਕਾਰ ਨੇ ਫੋਨ ਕਰਕੇ ਸੁਨੇਹਿਆਂ ਸਬੰਧੀ ਪੁੱਛਿਆ, ਜਿਸ ਤੋਂ ਅਸਲੀਅਤ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ ਪੁਲੀਸ ਅਧਿਕਾਰੀ ਨੇ ਤੁਰੰਤ ਸਾਈਬਰ ਸੈੱਲ ਨੂੰ ਸ਼ਿਕਾਇਤ ਦਿੱਤੀ। ਹੁਣ ਸਾਈਬਰ ਸੈੱਲ ਦੀ ਟੀਮ ਇਸ ਸਬੰਧੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਸੀਨੀਅਰ ਅਧਿਕਾਰੀਆਂ ਦੇ ਜਾਅਲੀ ਫੇਸਬੁੱਕ ਅਕਾਊਂਟ ਬਣਾ ਕੇ ਠੱਗੀ ਮਾਰੀ ਜਾ ਚੁੱਕੀ ਹੈ।
Advertisement
Advertisement