For the best experience, open
https://m.punjabitribuneonline.com
on your mobile browser.
Advertisement

ਮੋਰਨੀ ਵਿੱਚ ਅੱਧੀ ਦਰਜਨ ਤੋਂ ਵੱਧ ਘਰਾਂ ’ਚ ਤਰੇੜਾਂ

06:43 AM Aug 20, 2023 IST
ਮੋਰਨੀ ਵਿੱਚ ਅੱਧੀ ਦਰਜਨ ਤੋਂ ਵੱਧ ਘਰਾਂ ’ਚ ਤਰੇੜਾਂ
ਪੰਚਕੂਲ-ਮੋਰਨੀ ਸੜਕ ਤੋਂ ਮਲਬਾ ਹਟਾਉਂਦੇ ਹੋਏ ਕਾਮੇ।
Advertisement

ਪੀ.ਪੀ. ਵਰਮਾ
ਪੰਚਕੂਲਾ, 19 ਅਗਸਤ
ਭਾਰੀ ਬਰਸਾਤ ਕਾਰਨ ਅਤੇ ਜ਼ਮੀਨ ਖਿਸਕਣ ਕਾਰਨ ਮੋਰਨੀ ਦੇ ਪਿੰਡ ਖਰੋਗ ਦੇ ਅੱਧੀ ਦਰਜਨ ਤੋਂ ਵੱਧ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ ਅਤੇ ਇਨ੍ਹਾਂ ਵਿੱਚ ਰਹਿ ਰਹੇ ਲੋਕਾਂ ਨੇ ਮਕਾਨ ਖਾਲੀ ਕਰ ਦਿੱਤੇ। ਪੀੜਤਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਸੁਰੱਖਿਅਤ ਥਾਂ ਮੁਹੱਈਆ ਕਰਵਾਈ ਜਾਵੇ। ਪੀੜਤ ਪੀ ਸੀ ਸ਼ਰਮਾ ਨੇ ਦੱਸਿਆ ਕਿ ਜਿਹੜੇ ਲੋਕ ਜ਼ਮੀਨ ਖਿਸਕਣ ਕਾਰਨ ਪ੍ਰੇਸ਼ਾਨ ਹਨ, ਉਨ੍ਹਾਂ ਨੂੰ ਨਾ ਸਿਰਫ਼ ਸੁਰੱਖਿਅਤ ਥਾਂਵਾਂ ’ਤੇ ਭੇਜਿਆ ਜਾਵੇ ਸਗੋਂ ਘਰਾਂ ਲਈ ਮੁਆਵਜ਼ਾ ਵੀ ਦਿੱਤਾ ਜਾਵੇ। ਮੋਰਨੀ ਦੇ ਪਿੰਡ ਬਾਲਗ ਦੇ ਸਰਪੰਚ ਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਪਹਾੜ ਖਿਸਕਣ ਕਾਰਨ ਮੋਰਨੀ ਦੇ ਪਿੰਡਾਂ ਦੇ ਲੋਕ ਸਹਿਮੇ ਹੋਏ ਹਨ ਅਤੇ ਪ੍ਰਸ਼ਾਸਨ ਅਧਿਕਾਰੀ ਇਹਨਾਂ ਕੋਲ ਜਾ ਕੇ ਇਨ੍ਹਾਂ ਦਾ ਦੁੱਖ ਦਰਦ ਸਮਝਣ।
ਉਧਰ, ਕਈ ਦਿਨਾਂ ਤੋਂ ਬੰਦ ਪਏ ਪੰਚਕੂਲਾ-ਮੋਰਨੀ ਸੜਕ ਨੂੰ ਖੋਲ੍ਹਣ ਦਾ ਕੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਪੰਚਕੂਲਾ ਨੇ ਮੋਰਨੀ ਨੂੰ ਜਾਣ ਵਾਸਤੇ ਹੋਰ ਕਈ ਰਸਤਿਆਂ ਰਾਹੀਂ ਜਾਣ ਦੀ ਜਾਣਕਾਰੀ ਦਿੱਤੀ ਹੈ। ਪ੍ਰਸ਼ਾਸਨ ਦੇ ਬੁਲਾਰੇ ਨੇ ਦੱਸਿਆ ਕਿ ਲੋਕ ਪੰਚਕੂਲਾ ਤੋਂ ਮੋਰਨੀ ਰੋਡ (ਐਮਡੀਆਰ-118) ਜਾਣ ਦੀ ਬਜਾਏ ਮੋਰਨੀ ਤੋਂ ਤ੍ਰਿਲੋਕਪੁਰ, ਮੋਰਨੀ ਤੋਂ ਰਾਏਪੁਰਰਾਣੀ ਬਾਇਆ ਟਿੱਕਰਤਾਲ, ਕੈਮਬਾਲਾ ਰਸਤੇ ਦੀ ਵਰਤੋਂ ਕਰ ਸਕਦੇ ਹਨ। ਬੁਲਾਰੇ ਨੇ ਦੱਸਿਆ ਕਿ ਪੰਚਕੂਲਾ-ਮੋਰਨੀ ਮੁੱਖ ਸੜਕ ’ਤੇ ਜਾਣ ਦੀ ਬਜਾਏ ਇਨ੍ਹਾਂ ਨਵੇਂ ਦੱਸੇ ਰਸਤਿਆਂ ਰਾਹੀਂ ਮੋਰਨੀ ਜਾ ਸਕਦੇ ਹਨ। ਬੁਲਾਰੇ ਨੇ ਦੱਸਿਆ ਕਿ ਜੰਗਲਾਤ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਦਿਨ-ਰਾਤ ਪਹਾੜ ਦਾ ਮਲਵਾ ਹਟਾਉਣ ਦਾ ਕੰਮ ਜਾਰੀ ਹੈ। ਜ਼ਿਕਰਯੋਗ ਹੈ ਪੰਚਕੂਲਾ-ਮੋਰਨੀ ਮੁੱਖ ਰੋਡ ਕੋਲ ਪਿੰਡ ਭੂੜੀ ਦੇ ਕੋਲ ਪਹਾੜ ਖਿਸਕ ਗਿਆ ਸੀ ਜਿਸ ਕਾਰਨ ਇਹ ਰਸਤਾ ਬੰਦ ਹੋ ਗਿਆ ਸੀ।

Advertisement

Advertisement
Author Image

Advertisement
Advertisement
×