ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਢਿੱਗਾਂ ਡਿੱਗਣ ਕਾਰਨ 75 ਮਕਾਨਾਂ ’ਚ ਤਰੇੜਾਂ

09:05 AM Jul 13, 2023 IST

ਪੀਪੀ ਵਰਮਾ
ਪੰਚਕੂਲਾ, 12 ਜੁਲਾਈ
ਪਹਾੜ ਤੋਂ ਢਿੱਗਾਂ ਡਿੱਗਣ ਕਾਰਨ 75 ਮਕਾਨਾਂ ਵਿੱਚ ਤਰੇੜਾਂ ਆ ਗਈਆਂ ਹਨ। ਇਹ ਮਕਾਨ ਪਿੰਜ਼ੋਰ ਦੇ ਪਿੰਡ ਮੱਲ੍ਹਾ ਦੇ ਨੇੜੇ ਇੱਕ ਪਹਾੜ ’ਤੇ ਬਣੇ ਹਨ। ਪਹਾੜ ਤੋਂ ਮਲਬਾ ਡਿੱਗਣ ਕਾਰਨ ਮਕਾਨਾਂ ਵਿੱਚ ਕਈ ਥਾਈਂ ਤਰੇੜਾਂ ਆ ਗਈਆਂ ਹਨ। ਇਹ ਮਕਾਨ ਇੱਕ ਹੋਰ ਮੀਂਹ ਦੀ ਮਾਰ ਨਹੀਂ ਝੱਲ ਸਕਣਗੇ ਅਤੇ ਕਿਸੇ ਵੇਲੇ ਵੀ ਡਿੱਗ ਸਕਦੇ ਹਨ। ਇਸੇ ਤਰ੍ਹਾਂ ਘੱਗਰ ਨਦੀ ਦੀਆਂ ਲਹਿਰਾਂ ਵਿੱਚ ਵਾਰਡ ਨੰਬਰ-14 ਦੇ ਇਲਾਕੇ ਵਿੱਚ 10 ਮਕਾਨ ਪਾਣੀ ਵਿੱਚ ਰੁੜ੍ਹ ਗਏ। ਪਾਣੀ ਦਾ ਵਹਾਵ ਇੰਨਾ ਤੇਜ਼ ਸੀ ਕਿ ਲੋਕਾਂ ਨੂੰ ਆਪਣਾ ਸਮਾਨ ਘਰਾਂ ਵਿੱਚੋਂ ਬਾਹਰ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ। ਇਨ੍ਹਾਂ ਮਕਾਨਾਂ ਨਾਲ ਲੱਗਦੇ ਹੋਰ ਕਈ ਮਕਾਨਾਂ ’ਚ ਵੀ ਤਰੇੜਾਂ ਆ ਚੁੱਕੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਬੰਧੀ ਇੱਕ ਮੀਟਿੰਗ ਵੀ ਕੀਤੀ ਹੈ। ਭਾਰੀ ਬਰਸਾਤ ਕਾਰਨ ਸੀਵਰੇਜ ਦਾ ਪਾਣੀ ਓਵਰਫਲੋਅ ਹੈ, ਜਿਸ ਕਾਰਨ ਲੋਕਾਂ ਨੇ ਟੈਂਕਰਾਂ ਦਾ ਪਾਣੀ ਮੰਗਵਾ ਕੇ ਪੀਣਾ ਸ਼ੁਰੂ ਕੀਤਾ ਹੈ। ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਰਾਸ਼ਨ ਵੀ ਪਹੁੰਚਾਇਆ ਜਾ ਰਿਹਾ ਹੈ। ਕੁਸ਼ੱਲਿਆ ਨਦੀ ਅਤੇ ਘੱਗਰ ਨਦੀ ਅੱਜ ਵੀ ਓਵਰਫਲੋਅ ਚੱਲ ਰਹੀ ਹੈ। ਜ਼ੀਰਕਪੁਰ-ਸ਼ਿਮਲਾ ਕਈ ਥਾਵਾਂ ਤੋਂ ਮੀਂਹ ਦੇ ਪਾਣੀ ’ਚ ਰੁੜ੍ਹ ਚੁੱਕੀ ਹੈ। ਪੰਚਕੂਲਾ-ਜ਼ੀਰਕਪੁਰ ਮਾਰਗ ’ਤੇ ਅੱਜ ਦੋ ਤੋਂ ਢਾਈ ਘੰਟੇ ਜਾਮ ਲੱਗਿਆ ਰਿਹਾ।

Advertisement

Advertisement
Tags :
ਕਾਰਨਡਿੱਗਣਢਿੱਗਾਂਤਰੇੜਾਂਮਕਾਨਾਂ
Advertisement