ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਂਹ ਦਾ ਪਾਣੀ ਦਾਖ਼ਲ ਹੋਣ ਕਾਰਨ ਕੰਧਾਂ ਵਿੱਚ ਤਰੇੜਾਂ ਆਈਆਂ

07:28 AM Aug 30, 2024 IST
ਤਲਵਾੜਾ ਖੁਰਦ ਵਿੱਚ ਮੀਂਹ ਦੇ ਪਾਣੀ ਕਾਰਨ ਨੁਕਸਾਨੀ ਗਈ ਕੰਧ।

ਜਗਤਾਰ ਸਮਾਲਸਰ
ਏਲਨਾਬਾਦ, 29 ਅਗਸਤ
ਏਲਨਾਬਾਦ ਖੇਤਰ ਵਿੱਚ ਪਿਛਲੇ ਦੋ ਦਿਨ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਹਲਕੇ ਦੇ ਪਿੰਡ ਤਲਵਾੜਾ ਖੁਰਦ ਵਿੱਚ ਪਿੰਡ ਦੀ ਨਵੀਂ ਬਣਾਈ ਫਿਰਨੀ ਦੇ ਆਸ-ਪਾਸ ਦੇ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ। ਇੱਥੇ ਰਹਿਣ ਵਾਲੇ ਲੋਕਾਂ ਸੁਭਾਸ਼ ਭਾਟੀ, ਪੱਪੂ ਰਾਮ, ਜਸਵੀਰ ਸਿੰਘ, ਰੋਹਤਾਸ ਵਰਮਾ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਇਹ ਫਿਰਨੀ ਕਰੀਬ 6-7 ਮਹੀਨੇ ਪਹਿਲਾ ਪੀਡਬਲਿਊਡੀ ਵਿਭਾਗ ਵੱਲੋਂ ਬਣਾਈ ਗਈ ਸੀ। ਇਸਨੂੰ ਬਣਾਉਣ ਸਮੇਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਥਿਤ ਲਾਪ੍ਰਵਾਹੀ ਵਰਤੀ ਗਈ ਅਤੇ ਇਸ ਗਲੀ ਦੇ ਲੇਬਲ ਨੂੰ ਵੀ ਸਹੀ ਨਹੀਂ ਰੱਖਿਆ ਗਿਆ ਜਿਸ ਕਾਰਨ ਮੀਂਹ ਦਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਹੈ। ਲੋਕਾਂ ਨੇ ਦੱਸਿਆ ਕਿ ਕੱਲ੍ਹ ਪਏ ਮੀਂਹ ਨਾਲ ਇਹ ਗਲੀ ਪਾਣੀ ਨਾਲ ਭਰ ਗਈ ਅਤੇ ਆਸਪਾਸ ਦੇ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ।
ਲੋਕਾਂ ਨੇ ਇਸਦੀ ਮੁਕੰਮਲ ਜਾਂਚ ਕਰਵਾਏ ਜਾਣ ਦੀ ਮੰਗ ਕਰਦਿਆਂ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਅਤੇ ਠੇਕੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਪੀਡਬਲਿਊਡੀ ਵਿਭਾਗ ਨੇ ਦੋਸ਼ ਨਕਾਰੇ
ਇਸ ਸਬੰਧੀ ਵਿਭਾਗ ਦੇ ਜੇਈ ਉਮੇਸ਼ ਕੁਮਾਰ ਨੇ ਕਿਹਾ ਕਿ ਇੱਥੇ ਕੋਈ ਲਾਪਰਵਾਹੀ ਨਹੀਂ ਵਰਤੀ ਗਈ। ਇਹ ਖੇਤਰ ਨੀਂਵਾ ਹੋਣ ਕਾਰਨ ਮੀਂਹ ਦਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਹੈ ਅਤੇ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਇਸਦੀ ਕੰਧ ਹੇਠੋਂ ਪਾਣੀ ਨਿਕਲ ਕੇ ਘਰਾਂ ਤੱਕ ਪਹੁੰਚਿਆ ਹੈ। ਠੇਕੇਦਾਰ ਨੂੰ ਕਹਿ ਕੇ ਇਸਦਾ ਸਥਾਈ ਹੱਲ ਜਲਦੀ ਕਰਵਾ ਦਿੱਤਾ ਜਾਵੇਗਾ।

Advertisement

Advertisement