ਸੀਪੀਆਈ (ਐੱਮ) ਸ਼ੁਰੂ ਕਰੇਗੀ ‘ਜਨ ਸੰਪਰਕ ਮੁਹਿੰਮ’
12:14 PM Nov 06, 2024 IST
Advertisement
ਅਤਰ ਸਿੰਘ
ਡੇਰਾਬੱਸੀ, 5 ਨਵੰਬਰ
ਸੀਪੀਆਈ (ਐਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਚੰਦਰ ਪਾਲ ਅੱਤਰੀ ਨੇ ਅੱਜ ਦੱਸਿਆ ਕਿ ਕੇਂਦਰ ਸਰਕਾਰ ਦੇ ਲੋਕਾਂ ਨਾਲ ਵਿਹਾਰ ਨੂੰ ਦੇਖਦੇ ਹੋਏ ਪਾਰਟੀ ਵੱਲੋਂ ‘ਜਨ ਸੰਪਰਕ ਮੁਹਿੰਮ’ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਕੇਂਦਰੀ ਕਮੇਟੀ ਦੇ ਸੱਦੇ ’ਤੇ ਪਾਰਟੀ ਦਫ਼ਤਰ ਅੰਮ੍ਰਿਤਸਰ ਵਿੱਚ ਵੱਡਾ ਇਕੱਠ ਕਰ ਕੇ ਰੈਲੀ ਅਤੇ ਮਾਰਚ ਵੀ ਕੀਤਾ ਜਾਵੇਗਾ। ਕੇਂਦਰ ਸਰਕਾਰ ਵੱਲੋਂ ਥੋਪੇ ਕਾਨੂੰਨਾਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ 8 ਤੋਂ 14 ਨਵੰਬਰ ਤੱਕ ਜਨ ਸੰਪਰਕ ਮੁਹਿੰਮ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਵਿੱਚ ਡੇਰਾਬੱਸੀ ਤੋਂ ਫੂਲ ਚੰਦ, ਸ਼ਿਆਮ ਲਾਲ ਸਣੇ ਕਰੀਬ 20 ਮੈਂਬਰ ਹਿੱਸਾ ਲੈਣਗੇ।
Advertisement
Advertisement