For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਸੀਪੀਆਈ ਦੀ ਹਮਾਇਤ ਕਰੇਗੀ ਸੀਪੀਆਈ (ਐਮ): ਸੇਖੋਂ

09:42 AM Apr 22, 2024 IST
ਪੰਜਾਬ ਵਿੱਚ ਸੀਪੀਆਈ ਦੀ ਹਮਾਇਤ ਕਰੇਗੀ ਸੀਪੀਆਈ  ਐਮ   ਸੇਖੋਂ
ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੁਖਵਿੰਦਰ ਸਿੰਘ ਸੇਖੋਂ।
Advertisement

ਪਾਲ ਸਿੰਘ ਨੌਲੀ
ਜਲੰਧਰ, 21 ਅਪਰੈਲ
ਸੂਬਾ ਸਕੱਤਰ ਸੀਪੀਆਈ (ਐਮ) ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪਾਰਟੀ ਪੰਜਾਬ ਦੀਆਂ ਤਿੰਨ ਲੋਕ ਸਭਾ ਸੀਟਾਂ ’ਤੇ ਚੋਣ ਲੜ ਰਹੀ ਹੈ। ਉਨ੍ਹਾਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੀਪੀਆਈ ਨੇ ਜਲੰਧਰ ਤੋਂ ਚੋਣ ਲੜ ਰਹੇ ਕਾਮਰੇਡ ਪ੍ਰਸ਼ੋਤਮ ਲਾਲ ਬਿਲਗਾ ਨੂੰ ਹਮਾਇਤ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਪੀਆਈ (ਐਮ) ਵੀ ਪੰਜਾਬ ਵਿੱਚ ਸੀਪੀਆਈ ਦੇ ਉਮੀਦਵਾਰਾਂ ਦੀ ਹਮਾਇਤ ਕਰੇਗੀ। ਕਾਮਰੇਡ ਸੇਖੋਂ ਨੇ ਕਿਹਾ ਕਿ ਸੀਪੀਆਈ (ਐਮ) ਦੇ ਉਮੀਦਵਾਰ ਪ੍ਰਸ਼ੋਤਮ ਲਾਲ ਬਿਲਗਾ ਨੂੰ ਸੀਪੀਆਈ ਤੋਂ ਇਲਾਵਾ ਹੋਰ ਖੱਬੀਆਂ ਪਾਰਟੀਆਂ ਅਤੇ ਜਮਹੂਰੀ ਪਾਰਟੀਆਂ ਨੇ ਵੀ ਹਮਾਇਤ ਦੇਣ ਦਾ ਵੀ ਐਲਾਨ ਕੀਤਾ ਹੋਇਆ ਹੈ।
ਕਾਮਰੇਡ ਸੇਖੋਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੇ ਆਗੂ ਚੋਣਾਂ ਦੌਰਾਨ ਵਿਕਾਊ ਮਾਲ ਬਣ ਕੇ ਰਹਿ ਗਏ ਹਨ। ਦਲ ਬਦਲਣ ਵਾਲੇ ਆਗੂਆਂ ਬਾਰੇ ਉਨ੍ਹਾਂ ਕਿਹਾ ਸਿਆਸੀ ਪਾਰਟੀਆਂ ਦੇ ਆਗੂ ਲਾਲਚਵੱਸ ਵਿਕ ਰਹੇ ਹਨ।
ਕਾਮਰੇਡ ਸੇਖੋਂ ਨੇ ਦੋਸ਼ ਲਾਇਆ ਕਿ ਭਾਜਪਾ ਇੱਕੋ-ਇੱਕ ਅਜਿਹੀ ਪਾਰਟੀ ਹੈ ਜਿਹੜੀ ਥੋਕ ਵਿੱਚ ਦੂਜੀਆਂ ਪਾਰਟੀਆਂ ਵਿੱਚੋਂ ਉਮੀਦਵਾਰਾਂ ਦੀ ਕਥਿਤ ਖ਼ਰੀਦੋ-ਫ਼ਰੋਖ਼ਤ ਕਰ ਰਹੀ ਹੈ। ਭਾਜਪਾ ਨੇ ਚੋਣ ਬਾਂਡਾਂ ਰਾਹੀਂ ਆਰਗੇਨਾਈਜ਼ਡ ‘ਲੁੱਟ’ ਕੀਤੀ ਜਿਸ ਨੂੰ ਸਾਰੀ ਦੁਨੀਆਂ ਨੇ ਦੇਖਿਆ ਹੈ।
ਚੋਣ ਬਾਂਡ ਫੰਡਾਂ ਰਾਹੀਂ ਵੱਡੀਆਂ ਰਕਮਾਂ ਪ੍ਰਾਪਤ ਕਰਨ ਵਾਲੀ ਭਾਜਪਾ ਆਪਣੇ-ਆਪ ਨੂੰ ਭ੍ਰਿਸ਼ਟਾਚਾਰ ਮੁਕਤ ਰਾਜਸੀ ਪਾਰਟੀ ਕਹਿ ਰਹੀ ਹੈ। ਦੂਜੀਆਂ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਕੇ ਈਡੀ, ਆਮਦਨ ਕਰ ਵਿਭਾਗ, ਸੀਬੀਆਈ ਅਤੇ ਹੋਰ ਏਜੰਸੀਆਂ ਨੂੰ ਆਪਣੇ ਹੱਥ ਠੋਕਾ ਬਣਾ ਕੇ ਉਨ੍ਹਾਂ ਨੂੰ ਦੀ ਦੁਰਵਰਤੋਂ ਕਰ ਰਹੀ ਹੈ।
ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਕਾਮਰੇਡ ਮਾਸਟਰ ਪਰਸ਼ੋਤਮ ਲਾਲ ਬਿਲਗਾ ਅਤੇ ਚੋਣ ਮੁਹਿੰਮ ਕਮੇਟੀ ਦੇ ਕਨਵੀਨਰ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ ਨੇ ਕਿਹਾ ਕਿ ਪਾਰਟੀ ਦੇ ਸਕੱਤਰੇਤ ਮੈਂਬਰਾਂ ਦੀ ਮੀਟਿੰਗ ਕਰ ਕੇ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਮੁਹਿੰਮ ਲਈ ਸਬ-ਕਮੇਟੀਆਂ ਕਾਇਮ ਕੀਤੀਆਂ ਗਈਆਂ ਹਨ।
ਇਸ ਮੌਕੇ ਬਰਿੰਦਰ ਪਾਲ ਸਿੰਘ ਕਾਲਾ, ਮੂਲ ਚੰਦ ਸਰਹਾਲੀ, ਮੇਹਰ ਸਿੰਘ ਖੁਰਲਾਪੁਰ, ਪ੍ਰਕਾਸ਼ ਰਾਮ ਕਲੇਰ, ਬਚਿੱਤਰ ਸਿੰਘ ਤੱਗੜ, ਸੁਖਵਿੰਦਰ ਸਿੰਘ ਨਾਗੀ, ਨਰਿੰਦਰ ਸਿੰਘ ਜੌਹਲ, ਜਸਕਰਨ ਸਿੰਘ ਕੰਗ, ਮਹਿੰਦਰ ਰਾਮ ਫੁੱਗਲਾਣਾ, ਵੀਵੀ ਐਨਥਨੀ, ਸੀਤਲ ਸਿੰਘ ਸੰਘਾ, ਸੋਢੀ ਲਾਲ ਉੱਪਲ, ਕਮਲਜੀਤ ਫਿਲੌਰ, ਗਗਨਦੀਪ ਤੇ ਹੋਰ ਆਗੂ ਹਾਜ਼ਰ ਸਨ।

Advertisement

Advertisement
Author Image

Advertisement
Advertisement
×