ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਪੀਆਈ (ਐੱਮ) ਵੱਲੋਂ 44 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

07:30 AM Mar 29, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਨਵੀਂ ਦਿੱਲੀ, 28 ਮਾਰਚ
ਸੀਪੀਆਈ (ਐਮ) ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੀਰਵਾਰ ਨੂੰ 44 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਪਾਰਟੀ ਵੱਲੋਂ ਐਕਸ ’ਤੇ ਸਾਂਝੀ ਕੀਤੀ ਗਈ ਸੂਚੀ ਵਿੱਚ ਕੇਰਲ ਤੋਂ 15 ਉਮੀਦਵਾਰ ਸ਼ਾਮਲ ਹਨ ਜਿਨ੍ਹਾਂ ਵਿੱਚ ਅਲਾਪੂਝਾ ਤੋਂ ਮੌਜੂਦਾ ਸੰਸਦ ਮੈਂਬਰ ਏਐਮ ਆਰਿਫ, ਸਾਬਕਾ ਸਿਹਤ ਮੰਤਰੀ ਕੇ ਕੇ ਸ਼ੈਲਜਾ ਅਤੇ ਰਾਜ ਸਭਾ ਮੈਂਬਰ ਈ. ਕਰੀਮ ਸ਼ਾਮਲ ਹਨ। ਸੀਪੀਆਈ (ਐਮ) ਨੇ ਪੱਛਮੀ ਬੰਗਾਲ ਤੋਂ 17 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿੱਚ ਮੁਰਸ਼ਿਦਾਬਾਦ ਤੋਂ ਮੁਹੰਮਦ ਸਲੀਮ ਵੀ ਸ਼ਾਮਲ ਹੈ। ਪਾਰਟੀ ਦੀ ਸੂਬਾ ਇਕਾਈ ਵੱਲੋਂ ਪਹਿਲਾਂ ਹੀ ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਪਾਰਟੀ ਵੱਲੋਂ ਤਾਮਿਲਨਾਡੂ ਤੋਂ ਦੋ ਉਮੀਦਵਾਰ ਮਦੁਰਾਇ ਤੋਂ ਮੌਜੂਦਾ ਸੰਸਦ ਮੈਂਬਰ ਐਸ. ਵੈਂਕਟੇਸ਼ਨ ਅਤੇ ਡਿੰਡੀਗੁਲ ਤੋਂ ਆਰ ਸਚਿਧਾਨੰਦਮ ਨੂੰ ਮੈਦਾਨ ’ਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਪਾਰਟੀ ਨੇ ਬਿਹਾਰ, ਝਾਰਖੰਡ, ਅਸਾਮ, ਕਰਨਾਟਕ, ਅੰਡੇਮਾਨ ਅਤੇ ਨਿਕੋਬਾਰ, ਪੰਜਾਬ, ਰਾਜਸਥਾਨ, ਤਿਲੰਗਾਨਾ ਅਤੇ ਤ੍ਰਿਪੁਰਾ ਲਈ ਇੱਕ-ਇੱਕ ਉਮੀਦਵਾਰ ਦਾ ਐਲਾਨ ਵੀ ਕੀਤਾ ਹੈ। -ਪੀਟੀਆਈ

Advertisement

Advertisement
Advertisement