For the best experience, open
https://m.punjabitribuneonline.com
on your mobile browser.
Advertisement

ਕਾਮਰੇਡ ਕਰਤਾਰ ਬੁਆਣੀ ਨੂੰ ਸੀਪੀਆਈ ਵੱਲੋਂ ਅੰਤਿਮ ਵਿਦਾਇਗੀ

06:14 AM Nov 21, 2024 IST
ਕਾਮਰੇਡ ਕਰਤਾਰ ਬੁਆਣੀ ਨੂੰ ਸੀਪੀਆਈ ਵੱਲੋਂ ਅੰਤਿਮ ਵਿਦਾਇਗੀ
ਕਾਮਰੇਡ ਕਰਤਾਰ ਬੁਆਣੀ ਨੂੰ ਅੰਤਿਮ ਵਿਦਾਇਗੀ ਦਿੰਦੇ ਹੋਏ ਮੈਂਬਰ।
Advertisement

ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 20 ਨਵੰਬਰ
ਸੀਪੀਆਈ ਜ਼ਿਲ੍ਹਾ ਲੁਧਿਆਣਾ ਦੇ ਸਾਬਕਾ ਸਕੱਤਰ, ਸੀ.ਪੀ.ਆਈ ਸੂਬਾ ਸਕੱਤਰੇਤ ਮੈਂਬਰ, ਨੈਸ਼ਨਲ ਕੌਂਸਲ ਮੈਂਬਰ ਕਾਮਰੇਡ ਕਰਤਾਰ ਸਿੰਘ ਬੁਆਣੀ ਨੂੰ ਅੱਜ ਲਾਲ ਝੰਡੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਕਾਮਰੇਡ ਬੁਆਣੀ ਆਪਣੀ 78 ਸਾਲ ਦੀ ਜ਼ਿੰਦਗੀ ਲੋਕਾਂ ਲੇਖੇ ਲਾਉਂਦੇ ਹੋਏ ਬੀਤੇ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਸਨ। ਉਹ ਆਪਣੇ ਵਿਦਿਆਰਥੀ ਜੀਵਨ ਵਿਚ ਹੀ, ਰੀਗਲ ਸਿਨਮਾ ਮੋਗਾ 1972 ਦੇ ਘੋਲ ਵਿੱਚ ਸ਼ਾਮਲ ਹੋਣ ਮਗਰੋਂ ਰੂਪੋਸ਼ ਹੋ ਗਏ ਤੇ 1974 ਵਿਚ ਉਹ ਵਿਦਿਆਰਥੀ ਬੱਸ ਪਾਸ ਦੇ ਘੋਲ ਜਿੱਤਣ ਵਾਲਿਆਂ ਵਿੱਚ ਮੋਢੀ ਸਨ। ਕਾਮਰੇਡ ਕਰਤਾਰ ਬੁਆਣੀ 1982 ਤੋਂ 2018 ਤੱਕ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਰਹੇ। ਪਿੰਡ ਬੁਆਣੀ ਵਿੱਚ ਕਾਮਰੇਡ ਕਰਤਾਰ ਬੁਆਣੀ ਦੀ ਅੰਤਿਮ ਯਾਤਰਾ ਸਮੇਂ ਲਾਲ ਝੰਡਿਆਂ ਦੇ ਨਾਲ ਸੈਂਕੜੇ ਵਰਕਰਾਂ ਨੇ ‘ਕਾਮਰੇਡ ਕਰਤਾਰ ਬੁਆਣੀ ਅਮਰ ਰਹੇ’ ਦੇ ਨਾਹਰੇ ਲਾਉਂਦੇ ਹੋਏ, ਸ਼ਮਸ਼ਾਨ ਭੂਮੀ ਤੱਕ ਮਾਰਚ ਕਰਕੇ ਵਿਦਾਇਗੀ ਦਿੱਤੀ। ਇਸ ਸਮੇਂ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਪ੍ਰਤੀਬਾਲ ਸਿੰਘ ਮਾੜੀ ਮੇਘਾ, ਕਾਮਰੇਡ ਮਹਿੰਦਰ ਪਾਲ ਸਿੰਘ, ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ, ਕਾਮਰੇਡ ਗੁਲਜਾਰ ਸਿੰਘ ਗੋਰੀਆ, ਕਾਮਰੇਡ ਡੀ.ਪੀ ਮੌੜ, ਡਾਕਟਰ ਅਰੁਣ ਮਿਤਰਾ, ਚਮਕੌਰ ਸਿੰਘ, ਜਸਵੀਰ ਝੱਜ, ਰਮੇਸ਼ ਰਤਨ, ਡਾ. ਰਜਿੰਦਰ ਪਾਲ ਸਿੰਘ ਔਲਖ, ਡਾਕਟਰ ਗੁਰਪ੍ਰੀਤ ਸਿੰਘ, ਡਾ. ਗੁਲਜਾਰ ਸਿੰਘ ਪੰਧੇਰ, ਸਤਨਾਮ ਸਿੰਘ ਚਾਨਾ, ਕਾਮਰੇਡ ਭਗਵਾਨ ਸਿੰਘ ਸੋਮਲਖੇੜੀ, ਕਾਮਰੇਡ ਭਰਪੂਰ ਸਿੰਘ, ਅਵਤਾਰ ਛਿੱਬੜ, ਵਿਨੋਦ ਕੁਮਾਰ, ਰਾਮ ਚੰਦ, ਕਾਮਰੇਡ ਗੁਰਨਾਮ ਸਿੰਘ ਸਿੱਧੂ, ਜਗਦੀਸ਼ ਰਾਏ ਬੋਬੀ, ਐਡਵੋਕੇਟ ਅਵਤਾਰ ਕੌਰ, ਬਰਜਿੰਦਰ ਕੌਰ, ਵੀਨਾ ਰਾਨੀ, ਭਗਵੰਤ ਸਿੰਘ, ਅਮਰੀਕ ਸਿੰਘ ਝੱਜ, ਸੱਜਣ ਸਿੰਘ ਝੱਜ, ਸਾਬਕਾ ਸਰਪੰਚ ਅਮਰਜੀਤ ਸਿੰਘ ਸਿਹੌੜਾ, ਸਾਬਕਾ ਸਰਪੰਚ ਬਲਦੇਵ ਸਿੰਘ ਝੱਜ, ਗੁਰਮਿੰਦਰ ਸਿੰਘ, ਲਹਰਬੰਸ ਸਿੰਘ, ਸਰੋਜ ਕੁਮਾਰ, ਅਨਿਲ ਕੁਮਾਰ, ਅਨੋਦ ਕੁਮਾਰ, ਸੰਜੀਤ ਰਾਮ, ਚਰਨ ਗੁਰਮ, ਡਾਕਟਰ ਨਿਰਮਲ ਧਿਮਾਨ, ਪਰਮਜੀਤ ਸਿੰਘ ਐਡਵੋਕੇਟ, ਗੁਰਮੀਤ ਸਿੰਘ, ਰਘਵੀਰ ਸਿੰਘ, ਚੇਅਰਮੈਨ ਤਰਲੋਚਨ ਸਿੰਘ ਬੁਆਣੀ, ਅਜੀਤ ਸਿੰਘ ਜਵੱਦੀ, ਕੁਲਦੀਪ ਸਿੰਘ ਬਿੰਦਰ, ਪ੍ਰਿੰਸੀਪਲ ਜਗਜੀਤ ਸਿੰਘ, ਜੰਗ ਸਿੰਘ ਸਿਰਥਲਾ, ਬਲਜੀਤ ਸਿੰਘ, ਨਿਰੰਜਨ ਸਿੰਘ, ਕੇਵਲ ਸਿੰਘ ਬਨਵੈਤ, ਕੇਵਲ ਸਿੰਘ ਮਜਾਲੀਆਂ, ਕਰਤਾਰ ਰਾਮ ਸਰਪੰਚ ਕਰਨੈਲ ਸਿੰਘ ਰਿਸ਼ਤੇਦਾਰ, ਸੀ.ਪੀ.ਆਈ. ਵਰਕਰ, ਜਥੇਬੰਦੀਆਂ ਦੇ ਮੈਬਰਾਂ ਨੇ ਸ਼ਰਧਾਂਜਲੀ ਭੇਟ ਕੀਤੀ।

Advertisement

Advertisement
Advertisement
Author Image

Advertisement