For the best experience, open
https://m.punjabitribuneonline.com
on your mobile browser.
Advertisement

ਟਰਾਲੇ ’ਚ ਲਿਜਾਈਆਂ ਜਾ ਰਹੀਆਂ ਗਊਆਂ ਬਰਾਮਦ

08:51 AM Aug 13, 2023 IST
ਟਰਾਲੇ ’ਚ ਲਿਜਾਈਆਂ ਜਾ ਰਹੀਆਂ ਗਊਆਂ ਬਰਾਮਦ
ਸੰਗਰੂਰ ਨੇੜੇ ਪੁਲੀਸ ਵੱਲੋਂ ਕਬਜ਼ੇ ’ਚ ਲਿਆ ਪਸ਼ੂਆਂ ਨਾਲ ਲੱਦਿਆ ਟਰਾਲਾ
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਅਗਸਤ
ਸੰਗਰੂਰ ਜ਼ਿਲ੍ਹਾ ਪੁਲੀਸ ਅਧੀਨ ਚੌਕੀ ਬਡਰੁੱਖਾਂ ਦੀ ਪੁਲੀਸ ਪਾਰਟੀ ਵੱਲੋਂ ਟਰਾਲੇ ਵਿੱਚ ਲਿਜਾਈਆਂ ਜਾ ਰਹੀਆਂ 10 ਗਊਆਂ ਨੂੰ ਬਰਾਮਦ ਕੀਤਾ ਗਿਆ ਹੈ। ਪੁਲੀਸ ਨੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਤਿੰਨ ਵਿਅਕਤੀਆਂ ਖ਼ਿਲਾਫ਼ ਥਾਣਾ ਲੌਂਗੋਵਾਲ ’ਚ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ।
ਬਡਰੁੱਖਾਂ ਪੁਲੀਸ ਚੌਕੀ ਅਨੁਸਾਰ ਅਮਿਤ ਕੁਮਾਰ ਉਰਫ਼ ਗਰੀਬਾ ਵਾਸੀ ਉਭਾਵਾਲ ਰੋਡ ਬਿਜਲੀ ਗਰਿੱਡ ਦੀ ਬੈਕ ਸਾਈਡ ਸੰਗਰੂਰ ਨੇ ਪੁਲੀਸ ਨੂੰ ਇਤਲਾਹ ਦਿੱਤੀ ਕਿ ਉਸ ਨੂੰ ਗੁਪਤਾ ਸੂਚਨਾ ਮਿਲੀ ਕਿ ਅੰਗਰੇਜ਼ ਸਿੰਘ ਵਾਸੀ ਸਾਬੋ ਕੇ ਤਲਵੰਡੀ, ਪਵਨ ਕੁਮਾਰ ਕੁਮਾਰ ਵਾਸੀ ਪਿੰਡ ਰੀਡਲ ਜ਼ਿਲ੍ਹਾ ਕਰਨਾਲ ਹਰਿਆਣਾ ਅਤੇ ਅਰਜਨ ਸਿੰਘ ਵਾਸੀ ਰਾਜਾਤਾਲ ਅੰਮ੍ਰਿਤਸਰ, ਪੰਜਾਬ ਦੇ ਪਿੰਡਾਂ ’ਚੋਂ ਗਊਆਂ ਇਕੱਠੀਆਂ ਕਰਕੇ ਬੁੱਚੜਖਾਨੇ ਵਿੱਚ ਲਿਜਾਂਦੇ ਹਨ। ਅੱਜ ਵੀ ਇਹ ਸਾਰੇ ਜਣੇ ਰਲ ਕੇ ਸ੍ਰੀ ਮਸਤੂਆਣਾ ਸਾਹਿਬ ਬਡਰੁੱਖਾਂ ਰੋਡ ਸੰਗਰੂਰ ਤੋਂ ਪਟਿਆਲਾ ਰੋਡ ਵੱਲ ਟਰੱਕ 10 ਚੱਕੀ ਵਿੱਚ ਗਊਆਂ ਨੂੰ ਬੰਨ੍ਹ ਨੂੜ ਕੇ ਲੋਡ ਕਰਕੇ ਜਾ ਰਹੇ ਹਨ। ਪੁਲੀਸ ਅਨੁਸਾਰ ਇਤਲਾਹ ਮਿਲਣ ’ਤੇ ਪੁਲੀਸ ਵੱਲੋਂ ਨਾਕੇ ਬੰਦੀ ਕਰਕੇ ਟਰਾਲੇ ਨੂੰ ਕੌਮੀ ਹਾਈਵੇਅ-7 ਦੇ ਓਵਰਬ੍ਰਿਜ ਕੋਲ ਰੋਕ ਲਿਆ ਜਿਸ ਵਿੱਚ 10 ਗਊਆਂ ਲਿਜਾਈਆਂ ਜਾ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਅੰਗਰੇਜ਼ ਸਿੰਘ ਵਾਸੀ ਸਾਬੋਕੇ ਤਲਵੰਡੀ, ਪਵਨ ਕੁਮਾਰ ਵਾਸੀ ਰੀਡਲ ਅਤੇ ਅਰਜਨ ਸਿੰਘ ਵਾਸੀ ਰਾਜਾਤਾਲ ਅੰਮ੍ਰਿਤਸਰ ਦੇ ਖ਼ਿਲਾਫ਼ ਅੰਡਰ ਸੈਕਸ਼ਨ 3,4ਏ, 8 ਕਾਓ ਸਲੈਟਰ ਐਕਟ, 11 ਪ੍ਰੋਵੈਂਸ਼ਨ ਆਫ਼ ਕਰੰਟਲੀ ਟੂ ਐਨੀਮਲ ਐਕਟ 1960, 34 ਆਈਪੀਸੀ ਤਹਿਤ ਥਾਣਾ ਲੌਂਗੋਵਾਲ ਵਿਖੇ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ ਅਤੇ ਗਊਆਂ ਨੂੰ ਗਊਸ਼ਾਲਾ ਸੰਗਰੂਰ ਵਿੱਚ ਸੰਭਾਲ ਦਿੱਤਾ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×