ਪਿੰਡ ਚੋਮੋਂ ਵਿੱਚੋਂ ਗਊ ਮਾਸ ਬਰਾਮਦ, ਦੋ ਕਾਬੂ
ਪੱਤਰ ਪ੍ਰੇਰਕ
ਜਲੰਧਰ, 13 ਸਤੰਬਰ
ਬੀਤੀ ਦੇਰ ਰਾਤ ਪਿੰਡ ਚੋਮੋਂ ਤੋਂ ਪੁਲੀਸ ਵੱਲੋਂ ਗਊ ਮਾਸ ਬਰਾਮਦ ਕੀਤਾ ਗਿਆ। ਇਸ ਮਾਮਲੇ ਸਬੰਧੀ ਅਬੂ ਬਕਰ ਵਾਸੀ ਦੂਬਰੀ ਅਸਾਮ ਹਾਲ ਵਾਸੀ ਚੋਮੋਂ ਤੇ ਅਨਵਰ ਅਲੀ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਅਨਵਰ ਅਲੀ ਪਿੰਡ ਚੋਮੋਂ ਵਿੱਚ ਕਿਰਾਏ ਦੇ ਮਕਾਨ ਵਿੱਚ ਪਰਿਵਾਰ ਸਣੇ ਰਹਿੰਦਾ ਹੈ। ਰਾਤ ਕਰੀਬ 8 ਵਜੇ ਪਿੰਡ ਦੇ ਕੁਝ ਲੋਕਾਂ ਵੱਲੋਂ ਉਸ ਨੂੰ ਗਉੂ ਮਾਸ ਬਣਾਉਂਦੇ ਉਸ ਦੇ ਘਰ ਵਿੱਚ ਦੇਖਿਆ। ਇਸ ਦੀ ਸੂਚਨਾ ਆਦਮਪੁਰ ਪੁਲੀਸ ਨੂੰ ਦਿੱਤੀ ।
ਇਸ ਮੌਕੇ ਗਊਸ਼ਾਲਾ ਆਦਮਪੁਰ ਦੇ ਪ੍ਰਬੰਧਕ ਨਵਜੋਤ ਭਾਰਦਵਾਜ ਸਣੇ ਹਿੰਦੂ ਜਥੇਬੰਦੀਆਂ ਦੇ ਮੈਂਬਰ ਹਾਜ਼ਰ ਸਨ। ਥਾਣਾ ਮੁਖੀ ਮਲਕੀਤ ਸਿੰਘ ਨੇ ਘਰ ਦੀ ਤਲਾਸ਼ੀ ਕੀਤੀ ਤਾਂ ਅਨਵਰ ਅਲੀ ਦੀ ਰਸੋਈ ਵਿਚੋਂ ਚਾਰ ਕਿੱਲੋ ਗਊ ਮਾਸ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਇਹ ਗਊ ਮਾਸ ਉਸ ਨੇ ਅਨਵਰ ਅਲੀ ਪੁੱਤਰ ਯਾਕੂਬ ਅਲੀ ਵਾਸੀ ਅਸਾਮ ਤੋਂ 500 ਰੁਪਏ ਕਿੱਲੋ ਦੇ ਹਿਸਾਬ ਨਾਲ ਮੁੱਲ ਖਰੀਦਿਆ ਹੈ। ਉਸ ਨੇ ਦੱਸਿਆ ਕਿ ਅਨਵਰ ਅਲੀ ਏਅਰ ਫੋਰਸ ਸਟੇਸ਼ਨ ਚੋਮੋਂ ਆਦਮਪੁਰ ਵਿੱਚ ਕੰਮ ਕਰਦਾ ਹੈ ਤੇ ਉਹ ਗਊ ਮਾਸ ਵੇਚਣ ਦਾ ਕੰਮ ਕਰਦਾ ਹੈ। ਪੁਲੀਸ ਨੂੰ ਅਨਵਰ ਅਲੀ ਦੇ ਘਰ ਦੀ ਤਲਾਸ਼ੀ ਲਈ। ਤਲਾਸ਼ੀ ਉਪਰੰਤ ਉਸ ਦੇ ਘਰੋਂ ਗਊ ਮਾਸ ਬਰਾਮਦ ਹੋਇਆ। ਪੁਲੀਸ ਵੱਲੋਂ ਗਊ ਮਾਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਇਸ ਸਬੰਧੀ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਥਾਣਾ ਮੁਖੀ ਨੇ ਦੱਸਿਆ ਕਿ ਅਬੂ ਬਕਰ ਨੂੰ ਮੌਕੇ ਉੱਤੇ ਕਾਬੂ ਕੀਤਾ ਗਿਆ, ਉਸ ਮਗਰੋਂ ਅਨਵਰ ਅਲੀ ਨੂੰ ਬਾਅਦ ਵਿਚ ਕਾਬੂ ਕੀਤਾ ਗਿਆ। ਇਸ ਪੂਰਾ ਮਾਮਲੇ ਸਬੰਧੀ ਹਿੰਦੂ ਜਥੇਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।