For the best experience, open
https://m.punjabitribuneonline.com
on your mobile browser.
Advertisement

ਕੋਿਵਡ: ਡਬਲਯੂਐੱਚਓ ਨੇ ਚੌਕਸੀ ਪ੍ਰਬੰਧ ਮਜ਼ਬੂਤ ਕਰਨ ਲਈ ਕਿਹਾ

07:24 AM Dec 25, 2023 IST
ਕੋਿਵਡ  ਡਬਲਯੂਐੱਚਓ ਨੇ ਚੌਕਸੀ ਪ੍ਰਬੰਧ ਮਜ਼ਬੂਤ ਕਰਨ ਲਈ ਕਿਹਾ
ਰਾਂਚੀ ਵਿੱਚ ਇੱਕ ਸਿਹਤ ਵਰਕਰ ਕਰੋਨਾ ਜਾਂਚ ਕਿੱਟ ਦਿਖਾਉਂਦਾ ਹੋਇਆ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ: ਕੋਵਿਡ-19 ਤੇ ਇਸ ਦੇ ਨਵੇਂ ਸਬ-ਵੇਰੀਐਂਟ ਜੇਐੱਨ1 ਅਤੇ ਸਰਦੀ ਜ਼ੁਕਾਮ ਸਣੇ ਸਾਹ ਰੋਗਾਂ ਦੀ ਵਧਦੀ ਗਿਣਤੀ ਦਰਮਿਆਨ ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਨੇ ਦੱਖਣ-ਪੂਰਬੀ ਏਸ਼ੀਆ ਵਿਚਲੇ ਮੁਲਕਾਂ ਨੂੰ ਚੌਕਸੀ ਤੇ ਨਿਗਰਾਨੀ ਪ੍ਰਬੰਧ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ। ਆਲਮੀ ਸਿਹਤ ਸੰਸਥਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਤਿਆਤ ਵਜੋਂ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਮਾਸਕ ਪਾਉਣ ਸਣੇ ਹੋਰ ਸੁਰੱਖਿਅਤ ਉਪਰਾਲੇ ਕਰਨ। ਦੱਖਣ-ਪੂਰਬੀ ਏਸ਼ੀਆ ਲਈ ਡਬਲਿਊਐੱਚਓ ਦੀ ਖੇਤਰੀ ਨਿਰਦੇਸ਼ਕ ਡਾ.ਪੂਨਮ ਖੇਤਰਪਾਲ ਸਿੰਘ ਨੇ ਕਿਹਾ, ‘‘ਕੋਵਿਡ-19 ਵਾਇਰਸ ਆਲਮੀ ਪੱਧਰ ’ਤੇ ਸਾਰੇ ਮੁਲਕਾਂ ਵਿੱਚ ਉਤਪੰਨ, ਬਦਲ ਤੇ ਫੈਲ ਰਿਹਾ ਹੈ। ਹਾਲ ਦੀ ਘੜੀ ਮੌਜੂਦਾ ਸਬੂਤ ਇਸ਼ਾਰਾ ਕਰਦੇ ਹਨ ਕਿ ਜੇਐੱਨ1 ਤੋਂ ਲੋਕਾਂ ਦੀ ਸਿਹਤ ਨੂੰ ਘੱਟ ਜੋਖ਼ਮ ਹੈ। ਸਾਨੂੰ ਇਸ ਵਾਇਰਸ ਦੇ ਪੈਦਾ ਹੋਣ ਦੇ ਕਾਰਨਾਂ ਨੂੰ ਟਰੈਕ ਕਰਨਾ ਹੋਵੇਗਾ। ਇਸ ਲਈ ਮੁਲਕਾਂ ਨੂੰ ਆਪਣਾ ਚੌਕਸੀ ਤੇ ਨਿਗਰਾਨੀ ਪ੍ਰਬੰਧ ਮਜ਼ਬੂਤ ਕਰਨ ਦੇ ਡੇਟਾ ਦੀ ਸਾਂਝ ਯਕੀਨੀ ਬਣਾਉਣੀ ਹੋਵੇਗੀ।’’ ਜੇਐੱਨ1 ਕੋਵਿਡ ਵੇਰੀਐਂਟ ਦੀ ਰੌਸ਼ਨੀ ਵਿੱਚ ਮਹਾਰਾਸ਼ਟਰ ਵਿੱਚ ਸਰਕਾਰੀ ਹਸਪਤਾਲਾਂ ਨੂੰ ਵੈਂਟੀਲੇਟਰਾਂ, ਆਕਸੀਜਨ ਸਿਲੰਡਰਾਂ ਤੇ ਹੋਰ ਜ਼ਰੂਰੀ ਸਾਜ਼ੋ-ਸਾਮਾਨ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੀ ਲਾਗ ਦੇ 656 ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ਵਿੱਚ ਕੋਵਿਡ ਦੇ ਸਰਗਰਮ ਕੇਸਾਂ ਦੀ ਗਿਣਤੀ ਵਧ ਕੇ 3742 ਹੋ ਗਈ ਹੈ। ਇਸ ਦੌਰਾਨ ਕੇਰਲਾ ਵਿੱਚ ਇਕ ਹੋਰ ਮੌਤ ਨਾਲ ਕਰੋਨਾਵਾਇਰਸ ਕਰਕੇ ਮੌਤ ਦੇ ਮੂੰਹ ਪਏ ਲੋਕਾਂ ਦਾ ਅੰਕੜਾ 5,33,333 ਨੂੰ ਪਹੁੰਚ ਗਿਆ ਹੈ। -ਪੀਟੀਆਈ

Advertisement

ਨਾਗਰਿਕਾਂ ਤੇ ਸੈਰ-ਸਪਾਟਾ ਸਨਅਤ ਨੂੰ ਘਬਰਾਉਣ ਦੀ ਲੋੜ ਨਹੀਂ: ਨਾਇਕ

ਪਣਜੀ: ਸੈਰ-ਸਪਾਟਾ ਮੰਤਰਾਲੇ ’ਚ ਰਾਜ ਮੰਤਰੀ ਸ੍ਰੀਪਦ ਨਾਇਕ ਨੇ ਕਿਹਾ ਕਿ ਨਾਗਰਿਕਾਂ ਤੇ ਸੈਰ-ਸਪਾਟਾ ਸਨਅਤ ਨੂੰ ਕੋਵਿਡ-19 ਦੀ ਤਾਜ਼ਾ ਲਹਿਰ ਤੋਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਦੇਸ਼ ਨੇ ਪਹਿਲਾਂ ਵੀ ਇਸ ਰੋਗ ਦਾ ਮੁਕਾਬਲਾ ਕੀਤਾ ਹੈ। ਨਾਇਕ ਇਥੇ ਹਫ਼ਤਾਵਾਰੀ ਰਸਾਲੇ ‘ਪੰਚਜਨਯ’ ਵੱਲੋਂ ਰੱਖੇ ‘ਸਾਗਰ ਮੰਥਨ 2.0’ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਕਰੋਨਾਵਾਇਰਸ ਦੇ ਕੇਸ ਵਧਣ ਦੀ ਸੂਰਤ ਵਿੱਚ ਇਕ ਹੋਰ ਲੌਕਡਾਊਨ ਬਾਰੇ ਪੁੱਛੇ ਜਾਣ ’ਤੇ ਨਾਇਕ ਨੇ ਕਿਹਾ, ‘‘ਘਬਰਾਉਣ ਦੀ ਕੋਈ ਲੋੜ ਨਹੀਂ। ਜੇਕਰ ਇਹ ਰੋਗ ਮੁੜ ਸਿਰ ਚੁੱਕਦਾ ਹੈ ਤਾਂ ਅਸੀਂ ਇਸ ਨਾਲ ਲੜਾਂਗੇ। ਅਸੀਂ ਬੀਤੇ ਵਿੱਚ ਵੀ ਇਸ ਦਾ ਮੁਕਾਬਲਾ ਕੀਤਾ ਹੈ।’’ -ਪੀਟੀਆਈ

Advertisement
Author Image

Advertisement
Advertisement
×