ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੋਵਿਡ ਰਿਪੋਰਟ: ਗ੍ਰਿਫ਼ਤਾਰ ਨੋਡਲ ਅਫ਼ਸਰ ਸਿਆਸੀ ਦਖ਼ਲ ਮਗਰੋਂ ਛੱਡਿਆ

08:13 AM Aug 24, 2020 IST

ਮਹਿੰਦਰ ਸਿੰਘ ਰੱਤੀਆਂ

Advertisement

ਮੋਗਾ, 23 ਅਗਸਤ

ਇਥੇ ਹਾਕਮ ਧਿਰ ਦੇ ਵਿਧਾਇਕ ਤੇ ਸਿਵਲ ਹਸਪਤਾਲ ਦੀ ਮੈਡੀਕਲ ਅਫ਼ਸਰ ਡਾ. ਰਿਤੂ ਜੈਨ ’ਚ ਹੋਈ ਤਕਰਾਰ ਮਗਰੋਂ ਕੋਵਿਡ-19 ਜ਼ਿਲ੍ਹਾ ਨੋਡਲ ਅਫ਼ਸਰ ਉੱਤੇ ਨਮੂਨੇ ਜਾਂਚ ਲਈ ਲੱਗੇ ਵੱਢੀ ਦੇ ਦੋਸ਼ ਪੁਲੀਸ ਦੀ ਮੁਢਲੀ ਜਾਂਚ ’ਚ ਸਾਬਤ ਹੋਣ ’ਤੇ ਸਿਟੀ ਪੁਲੀਸ ਵੱਲੋਂ ਹਿਰਾਸਤ ’ਚ ਲੈਣ ਮਗਰੋਂ ਦੇਰ ਰਾਤ ਨੂੰ ਕਥਿਤ ਰਾਜਸੀ ਦਖ਼ਲ ਸ਼ੁਰੂ ਹੋ ਗਿਆ। ਇਸੇ ਦੌਰਾਨ ਮਾਮਲਾ ਰਫ਼ਾ-ਦਫ਼ਾ ਕਰਨ ਲਈ ਅਧਿਕਾਰੀਆਂ ਵਿੱਚ ਰੱਸਾਕਸ਼ੀ ਸ਼ੁਰੂ ਹੋ ਗਈ।

Advertisement

ਇਸ ਮਾਮਲੇ ’ਚ ਪੁਲੀਸ ਅਧਿਕਾਰੀ ਜਾਂਚ ਦਾ ਵਿਸ਼ਾ ਆਖ ਕੇ ਪੱਲਾ ਝਾੜ ਰਹੇ ਹਨ। ਕਰੋਨਾ ਨੋਡਲ ਅਫ਼ਸਰ ਡਾ. ਨਰੇਸ਼ ਆਮਲਾ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਹਾਲੇ ਜਾਂਚ ਚੱਲ ਰਹੀ ਹੈ। ਚਰਨਜੀਤ ਸਿੰਘ ਪਿੰਡ ਦੇਹੜਕਾ (ਲੁਧਿਆਣਾ) ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕਰਕੇ ਐਨਆਰਅਈਜ਼ ਕੋਲੋਂ ਕਰੋਨਾ ਨਮੂਨੇ ਜਾਂਚ ਲਈ ਪ੍ਰਤੀ ਵਿਅਕਤੀ 3500 ਰੁਪਏ ਦੀ ਵੱਢੀ ਦੇ ਦੋਸ਼ ਲਾਏ ਹਨ। ਦੂਜੇ ਪਾਸੇ ਕੋਵਿਡ-19 ਜ਼ਿਲ੍ਹਾ ਨੋਡਲ ਅਫ਼ਸਰ ਡਾ. ਨਰੇਸ਼ ਆਮਲਾ ਨੇ ਐੱਸਐੱਸਪੀ ਨੂੰ 48 ਵਿਅਕਤੀਆਂ ਦੇ ਕਰੋਨਾ ਨਮੂਨੇ ਚੈੱਕ ਕਰਵਾਉਣ ਅਤੇ ਪਾਜ਼ੇਟਿਵ ਰਿਪੋਰਟ ਨੂੰ ਨੈਗਟਿਵ ਕਰਨ ਲਈ 1.70 ਲੱਖ ਰੁਪਏ ਦੀ ਵੱਢੀ ਦਾ ਲੈਣ ਦੇਣ ਕਰਵਾਉਣ ਵਾਲੇ ਓਮ ਪ੍ਰਕਾਸ਼ ਖ਼ਿਲਾਫ਼ ਸ਼ਿਕਾਇਤ ਕਰ ਦਿੱਤੀ ਗਈ।

ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਐੱਨਆਰਆਈਜ਼ ਤੋਂ ਵੱਢੀ ਲੈਣ ਦੇ ਮਾਮਲੇ ਨੂੰ ਸਖ਼ਤੀ ਨਾਲ ਲੈਂਦਿਆਂ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੂੰ ਤੁਰੰਤ ਕਾਰਵਾਈ ਲਈ ਲਿਖ ਦਿੱਤਾ। ਮੁਢਲੀ ਜਾਂਚ ’ਚ ਵੱਢੀ ਦੇ ਦੋਸ਼ ਸਾਬਤ ਹੋ ਗਏ ਤਾਂ ਉਥੋਂ ਹੀ ਡਾ. ਨਰੇਸ਼ ਆਮਲਾ ਤੇ ਓਮ ਪ੍ਰਕਾਸ਼ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ। ਇਸ ਵੱਢੀ ਦੇ ਮਾਮਲੇ ’ਚ ਹੋਰ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਕਥਿਤ ਨਾਮ ਆਉਣ ਲੱਗੇ ਤਾਂ ਸਿਆਸੀ ਦਖ਼ਲ ਬਾਅਦ ਹਿਰਾਸਤ ’ਚ ਲਏ ਡਾ. ਆਮਲਾ ਤੇ ਹੋਰਾਂ ਨੂੰ ਛੱਡ ਦਿੱਤਾ ਗਿਆ। ਪੁਲੀਸ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਹੁਣ ਐੱਸਐੱਸਪੀ ਨੇ ਮੁਢਲੀ ਜਾਂਚ ਰਿਪੋਰਟ ਡੀਸੀ ਨੂੰ ਭੇਜ ਦਿੱਤੀ ਹੈ। ਸਿਆਸੀ ਆਗੂਆਂ ਨੇ ਡਾ. ਆਮਲਾ ਵੱਲੋਂ ਵੱਢੀ ਦੀ ਰਕਮ ਵਾਪਸ ਕਰਨ ਦੀ ਗੱਲ ਆਖਣ ਉੱਤੇ ਸ਼ਿਕਾਇਤਕਰਤਾ ਚਰਨਜੀਤ ਸਿੰਘ ਪਿੰਡ ਦੇਹੜਕਾ (ਲੁਧਿਆਣਾ) ਤੋਂ ਸ਼ਿਕਾਇਤ ਵਾਪਸ ਕਰਵਾਉਣ ਦੀ ਜ਼ਿੰਮੇਵਾਰੀ ਵੀ ਚੁੱਕ ਲਈ ਹੈ। ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੀਸੀਐੱਮਐੱਸ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਜਥੇਬੰਦੀਆਂ ਨੇ ਭ੍ਰਿਸ਼ਟਾਚਾਰ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਸਿਵਲ ਸਰਜਨ ਡਾ. ਅਮਨਪ੍ਰੀਤ ਕੌਰ ਬਾਜਵਾ ਵੱਲੋਂ ਜਥੇਬੰਦੀਆਂ ਦੀ ਭੇਜੀ ਉੱਚ ਅਧਿਕਾਰੀਆਂ ਨੂੰ ਮੰਗ ਉੱਤੇ ਹਾਲੇ ਤੱਕ ਜਾਂਚ ਸ਼ੁਰੂ ਨਹੀਂ ਹੋਈ।

ਕੀ ਕਹਿੰਦੇ ਨੇ ਡੀਸੀ

ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਰਿਪੋਰਟ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਉਹ ਇਹ ਰਿਪੋਰਟ ਅੱਗੇ ਪ੍ਰਿੰਸੀਪਲ ਸਕੱਤਰ ਸਿਹਤ ਵਿਭਾਗ ਨੂੰ ਭੇਜਣਗੇ। ਇਸ ਰਿਪੋਰਟ ਉੱਤੇ ਉਨ੍ਹਾਂ ਵੱਲੋਂ ਫ਼ੈਸਲਾ ਲਿਆ ਜਾਣਾ ਹੈ।

Advertisement
Tags :
ਅਫ਼ਸਰਸਿਆਸੀਕੋਵਿਡ:ਗ੍ਰਿਫ਼ਤਾਰਛੱਡਿਆ;ਦਖ਼ਲਨੋਡਲਮਗਰੋਂਰਿਪੋਰਟ