For the best experience, open
https://m.punjabitribuneonline.com
on your mobile browser.
Advertisement

ਕੋਵਿਡ: ਵਾਇਰਸ ਦੇ ਲੈਬ ’ਚੋਂ ਲੀਕ ਹੋਣ ਬਾਰੇ ਦਾਅਵੇ ਅਮਰੀਕੀ ਏਜੰਸੀਆਂ ਵੱਲੋਂ ਖਾਰਜ

09:59 PM Jun 29, 2023 IST
ਕੋਵਿਡ  ਵਾਇਰਸ ਦੇ ਲੈਬ ’ਚੋਂ ਲੀਕ ਹੋਣ ਬਾਰੇ ਦਾਅਵੇ ਅਮਰੀਕੀ ਏਜੰਸੀਆਂ ਵੱਲੋਂ ਖਾਰਜ
Advertisement

ਵਾਸ਼ਿੰਗਟਨ, 24 ਜੂਨ

Advertisement

ਅਮਰੀਕੀ ਅਧਿਕਾਰੀਆਂ ਨੇ ਇਕ ਖ਼ੁਫ਼ੀਆ ਰਿਪੋਰਟ ਜਾਰੀ ਕਰ ਕੇ ਉਨ੍ਹਾਂ ਲੋਕਾਂ ਵੱਲੋਂ ਚੁੱਕੇ ਗਏ ਕੁਝ ਨੁਕਤਿਆਂ ਨੂੰ ਖਾਰਜ ਕਰ ਦਿੱਤਾ ਹੈ ਜਿਨ੍ਹਾਂ ਦਲੀਲ ਦਿੱਤੀ ਸੀ ਕਿ ਕੋਵਿਡ-19 ਚੀਨ ਦੀ ਇਕ ਲੈਬ ‘ਚੋਂ ਲੀਕ ਹੋਇਆ ਸੀ। ਰਿਪੋਰਟ ਵਿਚ ਇਕ ਵਾਰ ਮੁੜ ਦੁਹਰਾਇਆ ਗਿਆ ਹੈ ਕਿ ਅਮਰੀਕੀ ਖ਼ੁਫ਼ੀਆ ਏਜੰਸੀਆਂ ਦੀ ਰਾਇ ਇਸ ਬਾਰੇ ਵੰਡੀ ਹੋਈ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਕਿਵੇਂ ਹੋਈ। ਰਿਪੋਰਟ ਸ਼ੁੱਕਰਵਾਰ ਨੂੰ ਅਮਰੀਕੀ ਕਾਂਗਰਸ ਦੇ ਕਹਿਣ ਉਤੇ ਜਾਰੀ ਕੀਤੀ ਗਈ। ਕਾਂਗਰਸ ਨੇ ਮਾਰਚ ਵਿਚ ਇਕ ਬਿੱਲ ਪਾਸ ਕਰ ਕੇ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਨਾਲ ਸਬੰਧਤ ਖ਼ੁਫੀਆ ਰਿਪੋਰਟ ਨੂੰ ਜਨਤਕ ਕਰਨ ਲਈ ਅਮਰੀਕੀ ਖ਼ੁਫੀਆ ਏਜੰਸੀਆਂ ਨੂੰ 90 ਦਿਨਾਂ ਦਾ ਸਮਾਂ ਦਿੱਤਾ ਸੀ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਤਹਿਤ ਕੰਮ ਕਰਨ ਵਾਲੇ ਖ਼ੁਫੀਆ ਅਧਿਕਾਰੀਆਂ ‘ਤੇ ਸੰਸਦ ਮੈਂਬਰ ਵਾਇਰਸ ਦੇ ਪੈਦਾ ਹੋਣ ਸਬੰਧੀ ਹੋਰ ਜਾਣਕਾਰੀ ਜਾਰੀ ਕਰਨ ਦਾ ਦਬਾਅ ਬਣਾਉਂਦੇ ਰਹੇ ਹਨ। ਹਾਲਾਂਕਿ ਅਧਿਕਾਰੀਆਂ ਦੀ ਦਲੀਲ ਰਹੀ ਹੈ ਕਿ ਸੁਤੰਤਰ ਸਮੀਖਿਆ ਵਿਚ ਚੀਨ ਵੱਲੋਂ ਅੜਿੱਕਾ ਪਾਉਣ ਕਾਰਨ ਇਹ ਪਤਾ ਲਾਉਣਾ ਸ਼ਾਇਦ ਅਸੰਭਵ ਹੋ ਗਿਆ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਕਿਵੇਂ ਹੋਈ। ਨਵੀਂ ਰਿਪੋਰਟ ਨੇ ਰਿਪਬਲਿਕਨ ਪਾਰਟੀ ਨਾਲ ਜੁੜੇ ਕੁਝ ਲੋਕਾਂ ਨੂੰ ਨਾਰਾਜ਼ ਕਰ ਦਿੱਤਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਪ੍ਰਸ਼ਾਸਨ ਗਲਤ ਤਰੀਕੇ ਨਾਲ ਖ਼ੁਫੀਆ ਸੂਚਨਾਵਾਂ ਤੇ ਖੋਜਕਰਤਾਵਾਂ ਨੂੰ ਰੋਕ ਰਿਹਾ ਹੈ। ਇਸ ਸਾਲ ਦੇ ਸ਼ੁਰੂ ਵਿਚ ਊਰਜਾ ਵਿਭਾਗ ਦੀ ਖ਼ੁਫੀਆ ਸ਼ਾਖਾ ਨੇ ਰਿਪੋਰਟ ਜਾਰੀ ਕਰ ਕੇ ਲੈਬਾਰਟਰੀ ਸਬੰਧੀ ਘਟਨਾ ਦੀ ਦਲੀਲ ਦਿੱਤੀ ਸੀ। -ਏਪੀ

Advertisement
Tags :
Advertisement
Advertisement
×