Covid-19: ਅੰਬਾਲਾ ਵਿਚ ਦੋ ਵਿਅਕਤੀ ਕਰੋਨਾ ਪਾਜ਼ਿਟਿਵ ਮਿਲੇ
01:15 PM Jun 02, 2025 IST
ਰਤਨ ਸਿੰਘ ਢਿੱਲੋਂ
ਅੰਬਾਲਾ, 2 ਜੂਨ
ਅੰਬਾਲਾ ਵਿਚ ਦੋ ਵਿਅਕਤੀ ਕਰੋਨਾ ਪਾਜ਼ਿਟਿਵ ਮਿਲੇ ਹਨ। ਇਨ੍ਹਾਂ ਵਿਚੋਂ ਇਕ ਦੀ ਜਾਂਚ ਬੀਤੀ ਸ਼ਾਮ ਨੂੰ ਅਤੇ ਦੂਜੇ ਦੀ ਅੱਜ ਸਵੇਰੇ ਹੋਈ ਹੈ।
ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਨੂੰ ਜ਼ਿਲ੍ਹਾ ਹਸਪਤਾਲ ਅੰਬਾਲਾ ਸ਼ਹਿਰ ਵਿਚ ਜਾਂਚ ਦੌਰਾਨ ਇਕ ਨੌਜਵਾਨ ਕਰੋਨਾ ਪਾਜ਼ਿਟਿਵ ਮਿਲਿਆ ਹੈ। ਨੌਜਵਾਨ ਅੰਬਾਲਾ ਦਾ ਰਹਿਣ ਵਾਲਾ ਹੈ ਅਤੇ ਨੋਇਡਾ ਦੀ ਇਕ ਕੰਪਨੀ ਵਿਚ ਕੰਮ ਕਰਦਾ ਹੈ।
ਅੱਜ ਸਵੇਰੇ ਰਾਮ ਨਾਮੀ ਇਕ ਹੋਰ ਵਿਅਕਤੀ ਜਾਂਚ ਦੌਰਾਨ ਕਰੋਨਾ ਪਾਜ਼ਿਟਿਵ ਮਿਲਿਆ ਹੈ। ਇਹ ਵਿਅਕਤੀ ਅਲੀਗੜ੍ਹ (ਯੂਪੀ) ਦਾ ਰਹਿਣ ਵਾਲਾ ਹੈ ਅਤੇ ਅੰਬਾਲਾ ਦੀ ਇਕ ਨਿੱਜੀ ਕੰਪਨੀ ਵਿਚ ਕੰਮ ਕਰਦਾ ਹੈ।
ਹਸਪਤਾਲ ਵਾਲਿਆਂ ਨੇ ਦੋਹਾਂ ਨੂੰ ਘਰ ਵਿਚ ਹੀ ਆਈਸੋਲੇਸ਼ਨ ਵਿਚ ਰਹਿਣ ਲਈ ਕਿਹਾ ਹੈ ਅਤੇ ਕਰੋਨਾ ਤੋਂ ਬਚਣ ਲਈ ਦਵਾਈਆਂ ਦੇ ਸੈੱਟ (ਕਿੱਟਾਂ) ਦੇ ਦਿੱਤੇ ਹਨ।
Advertisement
Advertisement