ਕੋਵਿਡ-19: ਮੁਲਕ ਵਿੱਚ ਰਿਕਾਰਡ 49,931 ਨਵੇਂ ਕੇਸ
12:45 PM Jul 27, 2020 IST
ਨਵੀਂ ਦਿੱਲੀ, 27 ਜੁਲਾਈ
Advertisement
ਇਕ ਦਨਿ ਵਿੱਚ ਰਿਕਾਰਡ 49,931 ਨਵੇਂ ਕੇਸ ਸਾਹਮਣੇ ਆਉਣ ਨਾਲ ਸੋਮਵਾਰ ਨੂੰ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 14,35,453 ਹੋ ਗਈ, ਜਦੋਂ ਕਿ ਹੁਣ ਤਕ 9,17,567 ਮਰੀਜ਼ ਠੀਕ ਹੋ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਕੀਤੇ ਅੰਕੜਿਆਂ ਅਨੁਸਾਰ ਇਕ ਦਨਿ ਵਿੱਚ 708 ਵਿਅਕਤੀਆਂ ਦੀ ਮੌਤ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 32,771 ਹੋ ਗਈ ਹੈ। ਹਾਲ ਦੀ ਘੜੀ ਮੁਲਕ ਵਿੱਚ ਐਕਟਿਵ ਕੇਸਾਂ ਦੀ ਗਿਣਤੀ 4,85,114 ਹੈ। ਅੰਕੜਿਆਂ ਅਨੁਸਾਰ ਮਰੀਜ਼ਾਂ ਦੇ ਠੀਕ ਹੋਣ ਦੀ ਦਰ 63.92 ਫੀਸਦੀ ਹੈ। ਅੱਜ ਲਗਾਤਾਰ ਪੰਜਵੇਂ ਦਨਿ ਕਰੋਨਾ ਦੇ 45000 ਤੋਂ ਵਧ ਮਾਮਲੇ ਸਾਹਮਣੇ ਆਏ ਹਨ। ਆਈਸੀਐਮਆਰ ਅਨੁਸਾਰ 26 ਜੁਲਾਈ ਤਕ 1,68,06,803 ਵਿਅਕਤੀਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ। ਐਤਵਾਰ ਨੂੰ 5,15,472 ਵਿਅਕਤੀਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ।
Advertisement
Advertisement