ਕੋਵਿਡ-19: ਚੰਡੀਗੜ੍ਹ ਵਿੱਚ ਬਜ਼ੁਰਗ ਦੀ ਮੌਤ, 91 ਨਵੇਂ ਕੇਸ
ਕੁਲਦੀਪ ਸਿੰਘ
ਚੰਡੀਗੜ੍ਹ, 19 ਅਗਸਤ
ਸੈਕਟਰ-24 ਦੇ ਵਸਨੀਕ 74 ਸਾਲਾਂ ਦੇ ਮਰੀਜ਼ ਦੀ ਅੱਜ ਕਰੋਨਾਵਾਇਰਸ ਕਾਰਨ ਮੌਤ ਹੋ ਗਈ। ਉਹ ਸਾਹ ਦੀ ਬਿਮਾਰੀ ਦੇ ਨਾਲ ਹੋਰ ਕਈ ਬਿਮਾਰੀਆਂ ਤੋਂ ਪੀੜਤ ਸੀ। ਇਸੇ ਦੌਰਾਨ ਚੰਡੀਗੜ੍ਹ ਵਿੱਚ ਅੱਜ 91 ਨਵੇਂ ਕੇਸ ਸਾਹਮਣੇ ਆਏ ਹਨ। ਸ਼ਹਿਰ ਵਿੱਚ ਪੀੜਤ ਮਰੀਜ਼ਾਂ ਦਾ ਕੁੱਲ ਅੰਕੜਾ ਵਧ ਕੇ 2396 ਹੋ ਗਿਆ ਹੈ। ਯੂਟੀ ਦੇ ਸਿਹਤ ਵਿਭਾਗ ਮੁਤਾਬਕ ਸ਼ਹਿਰ ਵਿੱਚ ਆਏ ਅੱਜ ਨਵੇਂ ਮਰੀਜ਼ ਸੈਕਟਰ 14, 15, 16, 19, 20, 21, 22, 25, 37, 38, 40, 44, 45, 47, 50, 52, 56, 63, ਬਾਪੂਧਾਮ ਕਲੋਨੀ, ਪੀਜੀਆਈ ਕੈਂਪਸ, ਦੜੂਆ, ਰਾਏਪੁਰ ਖੁਰਦ, ਮਲੋਆ, ਕਜਹੇੜੀ, ਬੁੜੈਲ, ਮਨੀਮਾਜਰਾ, ਮੌਲੀ ਜਾਗਰਾਂ, ਡੱਡੂਮਾਜਰਾ, ਕਿਸ਼ਨਗੜ੍ਹ, ਖੁੱਡਾ ਲਾਹੌਰਾ, ਬਹਿਲਾਣਾ ਅਤੇ ਹੱਲੋਮਾਜਰਾ ਦੇ ਵਸਨੀਕ ਹਨ। ਇਸ ਤੋਂ ਇਲਾਵਾ ਅੱਜ 108 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਕਰ ਦਿੱਤਾ ਗਿਆ। ਇਸ ਤਰ੍ਹਾਂ ਹੁਣ ਤੱਕ ਕੁੱਲ 1351 ਮਰੀਜ਼ ਡਿਸਚਾਰਜ ਹੋ ਚੁੱਕੇ ਹਨ। ਅੱਜ ਹੋਈ ਇੱਕ ਹੋਰ ਮੌਤ ਉਪਰੰਤ ਮਰਨ ਵਾਨਿਆਂ ਦੀ ਕੁੱਲ ਗਿਣਤੀ 31 ਹੋ ਗਈ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1012 ਹੈ।