ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੇਵਾ ਮੁਕਤ ਮੁਲਾਜ਼ਮ ਨੂੰ ਬਣਦੇ ਲਾਭ ਨਾ ਦੇਣ ਖ਼ਿਲਾਫ਼ ਅਦਾਲਤ ਸਖਤ

07:21 AM May 30, 2024 IST

ਨਿੱਜੀ ਪੱਤਰ ਪ੍ਰੇਰਕ
ਨਾਭਾ, 29 ਮਈ
ਪਟਿਆਲਾ ਰੈਲੀ ’ਚ ਪਹੁੰਚਣ ਤੋਂ ਪਹਿਲਾਂ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਅੱਜ ਸਥਾਨਕ ਕਟਾਣੀ ਢਾਬਾ ਵਿੱਚ ਪਰੌਂਠੇ ਛਕੇ। ਦੁਪਹਿਰ ਵਿੱਚ ਤਕਰੀਬਨ 3 ਵਜੇ ਦੇ ਕਰੀਬ ਗੱਡੀਆਂ ਦਾ ਵੱਡਾ ਕਾਫਲਾ ਢਾਬੇ ਅੱਗੇ ਆ ਕੇ ਰੁਕਿਆ ਤੇ ਸੁਰੱਖਿਆ ਕਰਮੀਆਂ ਨੇ ਢਾਬੇ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ। ਉਸ ਪਿੱਛੋਂ ਤਾਂ ਢਾਬੇ ਦੇ ਵੀ ਜਿਹੜੇ ਮੁਲਾਜ਼ਮ ਬਾਹਰ ਸਨ ਉਹ ਵੀ ਅੰਦਰ ਨਾ ਜਾ ਸਕੇ ਤੇ ਸੁਰੱਖਿਆ ਪ੍ਰਬੰਧਾਂ ਕਾਰਨ ਕੋਈ ਗਾਹਕ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਮੀਡਿਆ ਕਰਮੀ ਸਮੇਤ ਕਿਸੇ ਨੂੰ ਵੀ ਉਨ੍ਹਾਂ ਨੇੜੇ ਜਾਣ ਦੀ ਆਗਿਆ ਨਹੀਂ ਸੀ।
ਢਾਬੇ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਆਲੂ ਪਰੌਂਠੇ ਨਾਲ ਦਹੀ ਤੇ ਆਚਾਰ ਖਾਇਆ। ਉਨ੍ਹਾਂ ਨੂੰ ਕੋਈ ਇਲਮ ਨਹੀਂ ਸੀ ਕਿ ਅੱਜ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਢਾਬੇ ’ਤੇ ਆਉਣਾ ਹੈ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਸਾਥੀਆਂ ਅਤੇ ਕੁਝ ਸੁਰੱਖਿਆ ਕਰਮੀਆਂ ਸਮੇਤ ਲਗਭਗ 50 ਜਣਿਆਂ ਨੇ ਢਾਬੇ ’ਤੇ ਭੋਜਨ ਕੀਤਾ ਜਿਸ ਨਾਲ ਇੱਕਦਮ ਕੰਮ ਵਧ ਗਿਆ। ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਦੀ ਲੋਕੇਸ਼ਨ ਗੁਪਤ ਰੱਖਣ ਦੀ ਮਨਸ਼ਾ ਨਾਲ ਢਾਬੇ ਅੰਦਰ ਮੋਬਾਈਲ ਜੇਬ ਚੋਂ ਕੱਢਣ ’ਤੇ ਵੀ ਪਾਬੰਦੀ ਸੀ ਜਿਸ ਕਾਰਨ ਉਹ ਉਨ੍ਹਾਂ ਨਾਲ ਤਸਵੀਰ ਨਾ ਖਿਚਵਾ ਸਕੇ।

Advertisement

Advertisement