ਕੈਨੇਡਾ ਦੀ ਅਦਾਲਤ ਵੱਲੋਂ ਅਰਸ਼ਦੀਪ ਸਿੰਘ ਡੱਲਾ ਨੂੰ ਜ਼ਮਾਨਤ
06:30 AM Dec 01, 2024 IST
Advertisement
ਵਿਨੀਪੈਗ (ਸੁਰਿੰਦਰ ਮਾਵੀ):
Advertisement
ਖਾਲਿਸਤਾਨੀ ਵੱਖਵਾਦੀ ਅਤੇ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਨੂੰ ਕੈਨੇਡਾ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ 30,000 ਡਾਲਰ ਦੇ ਮੁਚਲਕੇ ’ਤੇ ਰਿਹਾਅ ਕੀਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 24 ਫਰਵਰੀ 2025 ਨੂੰ ਹੋਵੇਗੀ। ਕੈਨੇਡਾ ਦੀ ਇਕ ਅਦਾਲਤ ਨੇ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਖਾਲਿਸਤਾਨੀ ਵੱਖਵਾਦੀ ਅਰਸ਼ ਡੱਲਾ ਨੂੰ 30,000 ਡਾਲਰ ਦੇ ਨਿੱਜੀ ਮੁਚਲਕੇ ’ਤੇ ਜ਼ਮਾਨਤ ਦੇ ਦਿੱਤੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 24 ਫਰਵਰੀ 2025 ਨੂੰ ਹੋਵੇਗੀ। ਖਾਲਿਸਤਾਨ ਟਾਈਗਰ ਫੋਰਸ ਦੀ ਕਮਾਂਡ ਸੰਭਾਲ ਰਹੇ ਅਰਸ਼ ਡੱਲਾ ਨੂੰ ਕੁਝ ਸਮਾਂ ਪਹਿਲਾਂ ਕੈਨੇਡਾ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੂੰ ਉਸ ਕੋਲੋਂ ਕਈ ਆਧੁਨਿਕ ਹਥਿਆਰ ਵੀ ਮਿਲੇ ਸਨ। ਸੂਤਰਾਂ ਮੁਤਾਬਕ ਅਰਸ਼ ਡੱਲਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਸੰਪਰਕ ਵਿੱਚ ਸੀ।
Advertisement
Advertisement