ਅਦਾਲਤ ਵੱਲੋਂ ‘ਆਪ’ ਵਿਧਾਇਕ ਸ਼ੀਤਲ ਨੂੰ ਨੋਟਿਸ ਜਾਰੀ
11:10 PM Jun 23, 2023 IST
ਪੱਤਰ ਪ੍ਰੇਰਕ
Advertisement
ਜਲੰਧਰ, 5 ਜੂਨ
ਕਰੋਨਾ ਕਾਲ ਵਿੱਚ ਜੂਆ ਖੇਡਣ ਦੇ ਦੋਸ਼ ਹੇਠ ਪੱਛਮੀ ਹਲਕੇ ਦੇ ‘ਆਪ’ ਵਿਧਾਇਕ ਸ਼ੀਤਲ ਅੰਗੂਰਾਲ ਵਿਰੁੱਧ ਦਰਜ ਹੋਏ ਕੇਸ ਵਿੱਚ ਚੀਫ਼ ਜੁਡੀਸ਼ੀਅਲ ਅਦਾਲਤ ਨੇ ਨੋਟਿਸ ਜਾਰੀ ਕਰ ਕੇ 12 ਜੂਨ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਜਾਣਕਾਰੀ ਮੁਤਾਬਕ ਕਰੋਨਾ ਕਾਲ ਸਮੇਂ ਸਥਾਨਕ ਪੁਲੀਸ ਨੇ ਸ਼ੀਤਲ ਅੰਗੂਰਾਲ ਨੂੰ ਸਾਥੀਆਂ ਨਾਲ ਜੂਆ ਖੇਡਣ ਦੇ ਦੋਸ਼ ਹੇਠ ਕਾਬੂ ਕੀਤਾ ਸੀ ਤੇ ਵਿਧਾਇਕ ਵਿਰੁੱਧ ਕੇਸ ਦਰਜ ਕਰ ਕੇ ਜ਼ਮਾਨਤ ‘ਤੇ ਛੱਡ ਦਿੱਤਾ ਸੀ। ਜਾਣਕਾਰੀ ਮੁਤਾਬਕ ਡੀਸੀਪੀ ਲਾਅ ਵੱਲੋਂ ਪੰਜ ਮਹੀਨੇ ਪਹਿਲਾਂ ਸ਼ੀਤਲ ਅੰਗੂਰਾਲ ਵਿਰੁੱਧ ਲਾਈ ਧਾਰਾ 188 ਦੀ ਅਪਰੂਵਲ ਲਈ ਡੀਸੀ ਜਲੰਧਰ ਪਾਸ ਫਾਈਲ ਭੇਜੀ ਗਈ ਸੀ ਜਿਸ ਨੂੰ ਮਨਜ਼ੂਰੀ ਨਹੀਂ ਮਿਲੀ ਸੀ। ਇਸ ਤੋਂ ਪਹਿਲਾਂ 28 ਜੁਲਾਈ 2022 ਵਿੱਚ ਇਸ ਕੇਸ ਦੀ ਤਰੀਕ ਸੀ ਜਿਸ ਦੌਰਾਨ ਸ਼ੀਤਲ ਅੰਗੂਰਾਲ ਅਦਾਲਤ ਵਿੱਚ ਪੇਸ਼ ਨਹੀਂ ਹੋਏ ਸਨ ਜਿਸ ਕਾਰਨ ਅਦਾਲਤ ਵੱਲੋਂ ਹੁਣ 12 ਜੂਨ ਨੂੰ ਸ਼ੀਤਲ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।
Advertisement
Advertisement