ਬੱਚੇ ਕੋਲੋਂ ਦੇਸੀ ਪਿਸਤੌਲ ਅਤੇ ਕਾਰਤੂਸ ਬਰਾਮਦ
07:22 AM Jan 07, 2025 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 6 ਜਨਵਰੀ
ਇੱਥੋਂ ਦੀ ਸੀਆਈਏ-2 ਪੁਲੀਸ ਟੀਮ ਵੱਲੋਂ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਹੇਠ ਇਕ ਬੱਚੇ ਨੂੰ ਕਾਬੂ ਕੀਤਾ ਗਿਆ ਹੈ। ਪੁਲੀਸ ਨੇ ਰੇਲਵੇ ਅੰਡਰ ਬ੍ਰਿਜ, ਬੰਧੂ ਨਗਰ ਤੋਂ ਇਕ ਬੱਚੇ ਨੂੰ ਦੇਸੀ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸਾਂ ਸਮੇਤ ਕਾਬੂ ਕਰ ਕੇ ਸੁਧਾਰ ਘਰ ਭੇਜ ਦਿੱਤਾ ਹੈ। ਇਹ ਕਾਰਵਾਈ ਇੰਸਪੈਕਟਰ ਮਹਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਸੀਆਈਏ-2 ਅੰਬਾਲਾ ਦੀ ਟੀਮ ਨੂੰ ਸੂਚਨਾ ਮਿਲੀ ਕਿ ਥਾਣਾ ਪੜਾਓ ਖੇਤਰ ਵਿਚ ਰੇਲਵੇ ਅੰਡਰ ਬ੍ਰਿਜ, ਬੰਧੂ ਨਗਰ ਨੇੜੇ ਬੱਚਾ ਨਾਜਾਇਜ਼ ਹਥਿਆਰ ਲੈ ਕੇ ਖੜ੍ਹਾ ਹੈੈ। ਸੂਚਨਾ ਮਗਰੋਂ ਸੀਆਈਏ-2 ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੱਚੇ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਦੇਸੀ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਏ। ਇਸ ਮੌਕੇ ਬਾਲ ਸੁਰੱਖਿਆ ਅਧਿਕਾਰੀ ਨੂੰ ਮੌਕੇ ’ਤੇ ਸੱਦ ਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਅਤੇ ਬੱਚੇ ਨੂੰ ਬਾਲ ਸੁਰੱਖਿਆ ਘਰ ਭੇਜ ਦਿੱਤਾ ਗਿਆ।
Advertisement
Advertisement