ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੇਮੰਤ ਸੋਰੇਨ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ: ਸ਼ਾਹ

07:36 AM Nov 15, 2024 IST
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਭਾਜਪਾ ਆਗੂ ਝਾਰਖੰਡ ਦੇ ਗਿਰਡੀਹ ’ਚ ਰੈਲੀ ਕਰਦੇ ਹੋਏ। -ਫੋਟੋ: ਪੀਟੀਆਈ

ਜੇਐੱਮਐੱਮ ਸਰਕਾਰ ’ਤੇ ਗਰੀਬਾਂ ਦੇ ਕਰੋੜਾਂ ਰੁਪਏ ਹੜੱਪਣ ਦਾ ਦੋਸ਼
ਗਾਂਡੇ/ਰਾਂਚੀ, 14 ਨਵੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਸੂਬੇ ’ਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਵੋਟਿੰਗ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ਾਹ ਨੇ ਦਾਅਵਾ ਕੀਤਾ ਕਿ ਲੋਕ ਇੱਥੇ ਭਾਜਪਾ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ। ਇਸੇ ਦੌਰਾਨ ਭਾਜਪਾ ਆਗੂ ਅਨੁਰਾਗ ਠਾਕੁਰ ਨੇ ਅੱਜ ਜੇਐੱਮਐੱਮ ਦੀ ਅਗਵਾਈ ਹੇਠਲੇ ਗੱਠਜੋੜ ’ਤੇ ਸੂਬੇ ’ਚ ਪਿਛਲੇ ਪੰਜ ਸਾਲਾਂ ਦੌਰਾਨ ‘ਲਵ ਜਹਾਦ’ ਅਤੇ ‘ਜ਼ਮੀਨ ਜਹਾਦ’ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਇਆ।
ਸ਼ਾਹ ਨੇ ਗਾਂਡੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸੋਰੇਨ ਤੇ ਜੇਐੱਮਐੱਮ ਦੀ ਅਗਵਾਈ ਹੇਠਲੇ ਗੱਠਜੋੜ ਦੇ ਆਗੂਆਂ ’ਤੇ ਝਾਰਖੰਡ ਦੇ ਖਣਿਜ ਪਦਾਰਥਾਂ ਤੇ ਹੋਰ ਸਰੋਤਾਂ ਦੀ ਲੁੱਟ ਦਾ ਦੋਸ਼ ਲਾਇਆ ਤੇ ਕਿਹਾ ਕਿ ਉਨ੍ਹਾਂ ਸੂਬੇ ਦੇ ਗਰੀਬਾਂ ਲਈ ਕੇਂਦਰ ਵੱਲੋਂ ਭੇਜੇ ਗਏ 3.90 ਲੱਖ ਕਰੋੜ ਰੁਪਏ ਵੀ ਹੜੱਪ ਲਏ ਹਨ। ਉਨ੍ਹਾਂ ਕਿਹਾ, ‘ਝਾਰਖੰਡ ’ਚ ਹੇਮੰਤ ਸੋਰੇਨ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਅਸੀਂ ਹੇਮੰਤ ਸੋਰੇਨ ਨੂੰ ਜਨਤਾ ਦੇ ਲੁੱਟੇ ਹੋਏ ਪੈਸੇ ਭ੍ਰਿਸ਼ਟ ਆਗੂਆਂ ’ਚ ਵੰਡਣ ਤੋਂ ਰੋਕਾਂਗੇ। ਜਨਤਾ ਤੋਂ ਲੁੱਟਿਆ ਗਿਆ ਪੈਸਾ ਸਰਕਾਰੀ ਖਜ਼ਾਨੇ ’ਚ ਵਾਪਸ ਕੀਤਾ ਜਾਵੇ।’ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗਿਰਡੀਹ ਜ਼ਿਲ੍ਹੇ ਦੇ ਦੁਮਰੀ ’ਚ ਵੀ ਰੈਲੀ ਕੀਤੀ। -ਪੀਟੀਆਈ

Advertisement

ਘੁਸਪੈਠੀਆਂ ਕਾਰਨ ਝਾਰਖੰਡ ਦੀ ਹੋਂਦ ਨੂੰ ਖਤਰਾ: ਯੋਗੀ

ਧਨਬਾਦ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਦੋਸ਼ ਲਾਇਆ ਕਿ ਝਾਰਖੰਡ ’ਚ ਹਾਕਮ ਜੇਐੱਮਐੱਮ ਦੀ ਅਗਵਾਈ ਹੇਠਲੀ ਗੱਠਜੋੜ ਸਰਕਾਰ ਬੰਗਲਾਦੇਸ਼ੀ ਘੁਸਪੈਠੀਆਂ ਤੇ ਗ਼ੈਰਕਾਨੂੰਨੀ ਰੋਹਿੰਗਿਆ ਪਰਵਾਸੀਆਂ ਨੂੰ ਇੱਥੇ ਵਸਣ ਦੇਣ ਦੀ ਇਜਾਜ਼ਤ ਦੇ ਕੇ ਸੂਬੇ ਦੀ ਹੋਂਦ ਲਈ ਖਤਰਾ ਪੈਦਾ ਕਰ ਰਹੀ ਹੈ। ਧਨਬਾਦ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਤਹਿਤ ਹੋਈਆਂ ਪਹਿਲੇ ਗੇੜੇ ਦੀਆਂ ਵੋਟਾਂ ਤੋਂ ਸੰਕੇਤ ਮਿਲ ਰਹੇ ਹਨ ਕਿ ਝਾਰਖੰਡ ’ਚ ਭਾਜਪਾ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ। ਉਨ੍ਹਾਂ ਇਹ ਦੋਸ਼ ਵੀ ਲਾਇਆ ਹਾਕਮ ਧਿਰ ਸੂਬੇ ਨੂੰ ਨਕਸਲੀਆਂ ਦਾ ਗੜ੍ਹ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਰੈਲੀ ’ਚ ਕਿਹਾ, ‘ਉੱਤਰ ਪ੍ਰਦੇਸ਼ ਦੀ ਤਰ੍ਹਾਂ ਝਾਰਖੰਡ ’ਚ ਵੀ ‘ਲਵ ਜਹਾਦ, ਜ਼ਮੀਨ ਜਹਾਦ’ ਖਤਮ ਕਰਨ ਲਈ ਡਬਲ ਇੰਜਣ ਵਾਲੀ ਸਰਕਾਰ ਯਕੀਨੀ ਬਣਾਈ ਜਾਵੇ।’ -ਪੀਟੀਆਈ

Advertisement
Advertisement