For the best experience, open
https://m.punjabitribuneonline.com
on your mobile browser.
Advertisement

ਨਕਲੀ ਸ਼ਰਾਬ: ਆਬਕਾਰੀ ਵਿਭਾਗ ਨੇ ਲੋਕਾਂ ਨੂੰ ਜਾਗਰੂਕ ਕੀਤਾ

08:29 AM Mar 24, 2024 IST
ਨਕਲੀ ਸ਼ਰਾਬ  ਆਬਕਾਰੀ ਵਿਭਾਗ ਨੇ ਲੋਕਾਂ ਨੂੰ ਜਾਗਰੂਕ ਕੀਤਾ
ਨਕਲੀ ਸ਼ਰਾਬ ਸਬੰਧੀ ਜਾਗਰੂਕ ਕਰਦੇ ਹੋਏ ਆਬਕਾਰੀ ਵਿਭਾਗ ਦੇ ਮੁਲਾਜ਼ਮ। -ਫੋਟੋ: ਜੈਦਕਾ
Advertisement

ਪੱਤਰ ਪ੍ਰੇਰਕ
ਅਮਰਗੜ੍ਹ, 23 ਮਾਰਚ
ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੇ ਆਬਕਾਰੀ ਵਿਭਾਗ ਨੂੰ ਭਾਜੜਾਂ ਪਾ ਦਿੱਤੀਆਂ ਹਨ। ਮਹਿਕਮੇ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਨਕਲੀ ਸ਼ਰਾਬ ਸਬੰਧੀ ਜਾਗਰੂਕ ਕਰਨ ਲਈ ਮੁਲਾਜ਼ਮਾਂ ਦੀ ਡਿਊਟੀ ਲਗਾ ਦਿੱਤੀ ਹੈ। ਅਮਰਗੜ੍ਹ ਬਾਜ਼ਾਰ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆਂ ਇੰਸਪੈਸਟਰ ਜਸਵਿੰਦਰ ਕੌਰ ਅਮਰਗੜ੍ਹ ਤੇ ਇੰਸਪੈਕਟਰ ਸਤਨਾਮ ਸਿੰਘ ਧੂਰੀ ਨੇ ਕਿਹਾ ਕਿ ਨਕਲੀ ਸ਼ਰਾਬ ਨੇ ਸੰਗਰੂਰ ਜ਼ਿਲ੍ਹੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲਈ ਹੈ। ਪਿੰਡਾਂ ਦੇ ਲੋਕ ਸਸਤੀ ਸ਼ਰਾਬ ਦੇ ਲਾਲਚ ਵਿੱਚ ਜਿਥੇ ਆਪਣੀ ਸਿਹਤ ਖਰਾਬ ਕਰ ਰਹੇ ਹਨ ਉੱਥੇ ਹੀ ਆਪਣੀ ਜ਼ਿੰਦਗੀ ਨੂੰ ਦਾਅ ’ਤੇ ਲਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਪ੍ਰਮਾਣਿਤ ਠੇਕਿਆਂ ਤੋਂ ਸ਼ਰਾਬ ਖਰੀਦਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਠੇਕਿਆਂ ’ਤੇ ਵਧੀਆ ਸ਼ਰਾਬ ਵੇਚੀ ਜਾਂਦੀ ਹੈ। ਸਾਲ ਵਿੱਚ ਕਈ ਵਾਰ ਠੇਕਿਆਂ ਦੀ ਚੈਕਿੰਗ ਵੀ ਕੀਤੀ ਜਾਂਦੀ ਹੈ। ਲੋਕਾਂ ਵੱਲੋਂ ਵੇਚੀ ਜਾ ਰਹੀ ਹਰਿਆਣਾ ਤੇ ਘਰੇਲੂ ਸ਼ਰਾਬ ਨਕਲੀ ਹੁੰਦੀ ਹੈ ਜਿਸ ਨਾਲ ਨੁਕਸਾਨ ਹੋ ਸਕਦਾ ਹੈ। ਇਸ ਮੌਕੇ ਵੱਖ ਵੱਖ ਥਾਵਾਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

Advertisement

Advertisement
Author Image

sanam grng

View all posts

Advertisement
Advertisement
×