ਰੌਇਲ ਕਾਲਜ ’ਚ ਬੀਐੱਸਸੀ ਨਰਸਿੰਗ ਦੀ ਕੌਂਸਲਿੰਗ ਅੱਜ ਤੋਂ
09:04 AM Nov 28, 2024 IST
Advertisement
ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਮਾਨਸਾ/ਬੁਢਲਾਡਾ, 27 ਨਵੰਬਰ
ਵਿਦਿਅਕ ਸੰਸਥਾ ਦਿ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਦੇ ਅਧੀਨ ਚੱਲ ਰਹੇ ਦਿ ਰੌਇਲ ਕਾਲਜ ਆਫ਼ ਨਰਸਿੰਗ ਨੇ ਬੀਐੱਸਸੀ ਨਰਸਿੰਗ ਦੇ ਨਵੇਂ ਕੋਰਸ ਦੀ ਮਾਨਤਾ ਹਾਸਲ ਕੀਤੀ ਹੈ। ਕਾਲਜ ਵਿੱਚ ਪਹਿਲਾਂ ਏਐੱਨਐੱਮ ਤੇ ਜੀਐੱਨਐੱਮ ਦੇ ਕੋਰਸ ਸਫ਼ਲਤਾ ਨਾਲ ਚੱਲ ਰਹੇ ਹਨ। ਨਰਸਿੰਗ ਕਾਲਜ ਦੇ ਇੰਚਾਰਜ ਡਾ. ਸੰਜੇ ਨੇ ਆਖਿਆ ਕਿ ਆਈਐੱਨਸੀ, ਪੀਐੱਨਆਰਸੀ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫਰੀਦਕੋਟ ਤੇ ਪੰਜਾਬ ਸਰਕਾਰ ਵੱਲੋਂ ਇਸ ਕੋਰਸ ਦੀ ਮਾਨਤਾ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਲਜ ਦੀਆਂ 60 ਸੀਟਾਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 28 ਤੇ 29 ਨਵੰਬਰ ਨੂੰ ਕਾਲਜ ਵਿਚ ਫਿਜ਼ੀਕਲ ਕੌਂਸਲਿੰਗ ਤਹਿਤ ਭਰੀਆਂ ਜਾਣਗੀਆਂ। ਰੌਇਲ ਸੰਸਥਾਵਾਂ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਕਿਹਾ ਕਿ ਇਹ ਨਵੀਂ ਪੁਲਾਂਘ ਸਮੂਹ ਸਟਾਫ਼ ਦੀ ਮਿਹਨਤ ਤੇ ਲਗਨ ਦਾ ਨਤੀਜਾ ਹੈ।
Advertisement
Advertisement
Advertisement