ਨੀਟ-ਯੂਜੀ ਲਈ ਕਾਊਂਸਲਿੰਗ 14 ਅਗਸਤ ਤੋਂ
10:51 PM Jul 29, 2024 IST
ਨਵੀਂ ਦਿੱਲੀ, 29 ਜੁਲਾਈ
ਮੈਡੀਕਲ ਕਾਊਂਸਲਿੰਗ ਕਮੇਟੀ ਵੱਲੋਂ ਜਾਰੀ ਨੋਟਿਸ ਮੁਤਾਬਕ ਕੌਮੀ ਯੋਗਤਾ ਕਮ ਦਾਖਲਾ ਪ੍ਰੀਖਿਆ ਅੰਡਰ ਗਰੈਜੂਏਟ (ਨੀਟ-ਯੂਜੀ) 2024 ਲਈ ਕਾਊਂਸਲਿੰਗ 14 ਅਗਸਤ ਤੋਂ ਸ਼ੁਰੂ ਹੋਵੇਗੀ। ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਦੇ ਸਕੱਤਰ ਡਾ. ਬੀ. ਸ੍ਰੀਨਿਵਾਸ ਨੇ ਕਿਹਾ ਕਿ ਕਾਊਂਸਲਿੰਗ ਦੀ ਪ੍ਰਕਿਰਿਆ ਲਈ ਰਜਿਸਟਰੇਸ਼ਨ ਅਗਸਤ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਮੀਦਵਾਰਾਂ ਨੂੰ ਕਾਊਂਸਲਿੰਗ ਬਾਰੇ ਤਾਜ਼ਾ ਖ਼ਬਰਾਂ ਅਤੇ ਨੋਟਿਸਾਂ ਲਈ ਐੱਮਸੀਸੀ ਦੀ ਵੈੱਬਸਾਈਟ ’ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। -ਪੀਟੀਆਈ
Advertisement
Advertisement