ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੌਂਸਲਰ ਗਾਬੀ ਨੇ ਸਲਿੱਪ ਰੋਡ ਦਾ ਕੰਮ ਸ਼ੁਰੂ ਕਰਵਾਇਆ

10:44 AM Sep 16, 2024 IST
ਸਲਿੱਪ ਰੋਡ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਵਾਰਡ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ।

ਮੁਕੇਸ਼ ਕੁਮਾਰ
ਚੰਡੀਗੜ੍ਹ, 15 ਸਤੰਬਰ
ਚੰਡੀਗੜ੍ਹ ਨਗਰ ਨਿਗਮ ਦੇ ਵਾਰਡ-34 ਦੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਸੈਕਟਰ-45 ਏ ਵਿੱਚ ਸਲਿੱਪ ਰੋਡ ਦਾ ਕਾਰਜ ਸ਼ੁਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਦਹਾਕਿਆਂ ਪੁਰਾਣੀ ਮੰਗ ਲਈ ਸੈਕਟਰ 45-ਏ ਦੇ ਵਸਨੀਕ ਪਿਛਲੇ 20 ਸਾਲਾਂ ਤੋਂ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਵਾਰਡ ਦਾ ਕੌਂਸਲਰ ਬਣਨ ਤੋਂ ਬਾਅਦ ਇਸ ਬਾਰੇ ਉਨ੍ਹਾਂ ਨੇ ਨਵੰਬਰ-2022 ਨੂੰ ਪ੍ਰਸ਼ਾਸਕ ਦੇ ਸਲਾਹਕਾਰ ਕੋਲ ਇਹ ਮੁੱਦਾ ਉਠਾਇਆ ਅਤੇ ਇਸ ਸਬੰਧੀ ਤਕਨੀਕੀ ਮੁੱਦਿਆਂ ਬਾਰੇ ਜਾਣੂ ਕਰਵਾਇਆ। ਪ੍ਰਸ਼ਾਸਕ ਦੇ ਸਲਾਹਕਾਰ ਨੇ ਇਸ ਸਲਿੱਪ ਰੋਡ ਦੀ ਡਰਾਇੰਗ ਨਵੇਂ ਸਿਰੇ ਤੋਂ ਤਿਆਰ ਕਰਨ ਲਈ ਕਿਹਾ। ਇਸ ਦਾ ਨਤੀਜਾ ਹੈ ਕਿ ਅੱਜ ਇਸ ਸਲਿੱਪ ਰੋਡ ਦੀ ਉਸਾਰੀ ਦਾ ਕੰਮ ਸੰਭਵ ਹੋਇਆ ਹੈ। ਇਸ ਰੋਡ ਦੇ ਬਣਨ ਨਾਲ ਇਲਾਕਾ ਵਾਸੀਆਂ ਨੂੰ ਲੰਬੇ ਸਮੇਂ ਤੋਂ ਲੱਗਣ ਵਾਲੇ ਟਰੈਫਿਕ ਜਾਮ ਤੋਂ ਰਾਹਤ ਮਿਲੇਗੀ ਅਤੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿੱਚ ਸੁਧਾਰ ਹੋਵੇਗਾ। ਇਸ ਮੌਕੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਇਸ ਸਲਿਪ ਰੋਡ ਨਾਲ ਨਾ ਸਿਰਫ਼ ਟਰੈਫਿਕ ਦੀ ਭੀੜ ਘਟੇਗੀ ਸਗੋਂ ਇਹ ਸਲਿੱਪ ਰੋਡ ਸੈਕਟਰ-45 ਏ ਦੇ ਵਸਨੀਕਾਂ ਦੀ ਸਹੂਲਤ ਲਈ ਵੀ ਅਹਿਮ ਕਦਮ ਸਾਬਤ ਹੋਵੇਗੀ। ਸੈਕਟਰ ਤੋਂ ਬਾਹਰ ਨਿਕਲਣ ਲਈ ਰਸਤਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਇਸ ਵਿਅਸਤ ਸੜਕ ’ਤੇ ਆਵਾਜਾਈ ਦਾ ਦਬਾਅ ਵੀ ਘਟੇਗਾ। ਇਸ ਤੋਂ ਇਲਾਵਾ ਇਸ ਸਲਿਪ ਰੋਡ ਨਾਲ ਐਮਰਜੈਂਸੀ ਸੇਵਾਵਾਂ ਨੂੰ ਵੀ ਲਾਭ ਹੋਵੇਗਾ। ਆਵਾਜਾਈ ਵਿੱਚ ਕੋਈ ਰੁਕਾਵਟ ਨਾ ਹੋਣ ਕਾਰਨ ਸਥਾਨਕ ਕਾਰੋਬਾਰੀਆਂ ਨੂੰ ਵੀ ਇਸ ਪ੍ਰਾਜੈਕਟ ਦਾ ਫ਼ਾਇਦਾ ਹੋਵੇ। ਇਸ ਮੌਕੇ ਸੈਕਟਰ-45 ਏ ਅਤੇ 45 ਬੀ ਦੀ ਆਰਡਬਲਯੂਏ, ਸੀਨੀਅਰ ਸਿਟੀਜ਼ਨ ਅਤੇ ਵਾਰਡ ਦੇ ਵਸਨੀਕਾਂ ਨੇ ਇਸ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਕੰਮ ਪਿਛਲੇ 20 ਸਾਲਾਂ ਵਿੱਚ ਕੋਈ ਨਹੀਂ ਕਰ ਸਕਿਆ ਉਹ ਕੰਮ ਉਨ੍ਹਾਂ ਦੇ ਵਾਰਡ ਕੌਂਸਰ ਗੁਰਪੀਤ ਸਿੰਘ ਗਾਬੀ ਵੱਲੋਂ ਮਿਹਨਤ ਨਾਲ ਕਰਵਾਇਆ ਗਿਆ ਹੈ।

Advertisement

Advertisement