ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੌਂਸਲਰ ਗਾਬੀ ਨੇ ਦੁਰਲੱਭ ਪ੍ਰਜਾਤੀ ਦਾ ਬਾਜ਼ ਬਚਾਇਆ

07:05 AM Jun 17, 2024 IST
ਬਾਜ਼ ਦੇ ਬੱਚੇ ਨੂੰ ਵਣ ਵਿਭਾਗ ਦੀ ਟੀਮ ਹਵਾਲੇ ਕਰਦੇ ਹੋਏ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ।

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 16 ਜੂਨ
ਗਰਮੀ ਕਾਰਨ ਇੱਥੋਂ ਦੇ ਸੈਕਟਰ-46 ਦੀ ਗਰੀਨ ਬੈਲਟ ਵਿੱਚ ਦੋ ਬਾਜ਼ ਦੇ ਬੱਚੇ ਆਲ੍ਹਣੇ ’ਚ ਡਿੱਗ ਗਏ। ਜਾਣਕਾਰੀ ਮੁਤਾਬਕ ਇਹ ਲੁਪਤ ਹੋ ਰਹੀ ਬਾਜ਼ ਪ੍ਰਜਾਤੀ ਦੇ ਬੱਚੇ ਹਨ। ਪਾਰਕ ਵਿੱਚ ਡਿੱਗੇ ਦੋਵੇਂ ਬੱਚਿਆਂ ਦੀ ਮਦਦ ਕਰਨ ਦੀ ਬਜਾਇ ਕੁਝ ਲੋਕ ਇਨ੍ਹਾਂ ਬੱਚਿਆਂ ਨੂੰ ਰੱਸੀ ਨਾਲ ਬੰਨ੍ਹ ਕੇ ਖੇਡ ਰਹੇ ਸਨ। ਇਸੇ ਦੌਰਾਨ ਨਿਗਮ ਦੇ ਮੁਲਾਜ਼ਮ ਪਰਮਿੰਦਰ ਸਿੰਘ ਨੇ ਇਸ ਦੀ ਸੂਚਨਾ ਕੌਂਸਲਰ ਗੁਰਪ੍ਰੀਤ ਸਿੰਘ ਗੱਬੀ ਨੂੰ ਦਿੱਤੀ। ਸ੍ਰੀ ਗਾਬੀ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਇਨ੍ਹਾਂ ਬੱਚਿਆਂ ਨੂੰ ਬਚਾਇਆ। ਸ੍ਰੀ ਗਾਬੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਇਕ ਬੱਚੇ ਦੀ ਮੌਤ ਹੋ ਗਈ ਜਦੋਂਕਿ ਦੂਜੇ ਨੂੰ ਬਚਾਅ ਲਿਆ ਗਿਆ ਹੈ। ਕੌਂਸਲਰ ਨੇ ਇਸ ਤੋਂ ਬਾਅਦ ‘ਬਰਡ ਮੈਨ’ ਵਜੋਂ ਜਾਣੇ ਜਾਂਦੇ ਨਗਰ ਨਿਗਮ ਤੋਂ ਡਾ. ਪ੍ਰਿੰਸ ਨਹਿਰਾ ਨੂੰ ਬੁਲਾਇਆ ਤੇ ਬਾਜ਼ ਦਾ ਬੱਚਾ ਡਾਕਟਰ ਪ੍ਰਿੰਸ ਹਵਾਲੇ ਕਰ ਦਿੱਤਾ। ਉਨ੍ਹਾਂ ਨੇ ਆਪਣੀ ਐਂਬੂਲੈਂਸ ਰਾਹੀਂ ਇਸ ਪੰਛੀ ਨੂੰ ਵਣ ਵਿਭਾਗ ਦੇ ਟੀਮ ਨੂੰ ਸੌਂਪ ਦਿੱਤਾ। ਸ੍ਰੀ ਗਾਬੀ ਨੇ ਸਮੂਹ ਸ਼ਹਿਰ ਵਾਸੀਆਂ ਸਣੇ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਕਹਿਰ ਦੀ ਗਰਮੀ ਵਿੱਚ ਆਪਣੇ ਘਰਾਂ ਅਤੇ ਪਾਰਕਾਂ ਵਿੱਚ ਪਾਣੀ ਦੇ ਕਟੋਰੇ ਰੱਖ ਕੇ ਪੰਛੀਆਂ ਦੀ ਮਦਦ ਕੀਤੀ ਜਾਵੇ।

Advertisement

Advertisement
Advertisement