ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੌਂਸਲ ਕਰਮੀਆਂ ਨੂੰ ਕੂੜਾ ਸੁੱਟਣ ਤੋਂ ਰੋਕਿਆ

07:48 AM Jul 02, 2024 IST

ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 1 ਜੁਲਾਈ
ਇਥੋਂ ਦੇ ਵਾਰਡ ਨੰਬਰ-3 ਵਿਚ ਉਦੋਂ ਭਾਰੀ ਹੰਗਾਮਾ ਹੋ ਗਿਆ ਜਦੋਂ ਵਾਰਡ ਵਾਸੀਆਂ ਨੇ ਉਨ੍ਹਾਂ ਦੇ ਵਾਰਡ ਵਿਚ ਬਣੇ ਡੰਪ ਵਿਚ ਕੂੜਾ ਸੁੱਟਣ ਆਏ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਕੂੜਾ ਸੁੱਟਣ ਤੋਂ ਰੋਕਿਆ। ਵਾਰਡ ਦੇ ਲੋਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਾਰਡ ਵਿਚ ਬਣੇ ਡੰਪ ਵਿਚ ਉਨ੍ਹਾਂ ਦੇ ਵਾਰਡ ਦਾ ਕੂੜਾ ਕਰਕਟ ਹੀ ਸੁੱਟਿਆ ਜਾ ਸਕਦਾ ਹੈ ਜਦੋਂ ਕਿ ਨਗਰ ਕੌਂਸਲ ਦੇ ਅਧਿਕਾਰੀ ਸ਼ਹਿਰ ਦੇ ਵੱਖ ਵੱਖ ਹਿੱਸਿਆਂ ’ਚੋਂ ਗਿੱਲਾ ਕੂੜਾ ਕਰਕਟ ਲਿਆ ਕੇ ਇਸ ਡੰਪ ਵਿਚ ਸੁੱਟ ਰਹੇ ਹਨ, ਜਿਸ ਕਾਰਨ ਸਾਰਾ ਦਿਨ ਬਦਬੂ ਆਉਂਦੀ ਰਹਿੰਦੀ ਹੈ। ਲੋਕਾਂ ਨੇ ਕਿਹਾ ਕਿ ਸ਼ਹਿਰ ਦੇ ਕੁਝ ਮੈਰਿਜ ਪੈਲੇਸਾਂ ਤੋਂ ਬਚੀ ਰਹਿੰਦ-ਖੂੰਹਦ ਤੇ ਕੂੜਾ-ਕਰਕਟ ਲਿਆ ਕੇ ਇਸ ਡੰਪ ਵਿਚ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਨਗਰ ਕੌਂਸਲ ਨੂੰ ਚਿਤਾਵਨੀ ਦਿੱਤੀ ਕਿ ਉਹ ਡੰਪ ਵਿਚ ਸ਼ਹਿਰ ਦੀ ਗੰਦਗੀ ਕੂੜਾ ਕਰਕਟ ਨਹੀਂ ਸੁੱਟਣ ਦੇਣਗੇ। ਵਾਰਡ ਕੌਂਸਲਰ ਦੇ ਪਤੀ ਮਨਦੀਪ ਸਿੰਘ ਮਾਂਗਟ ਨੇ ਕਿਹਾ ਕਿ ਨਗਰ ਕੌਂਸਲ ਇਨ੍ਹਾਂ ਡੰਪਾਂ ਲਈ ਦਿੱਤੀਆਂ ਹਦਾਇਤਾਂ ਦਾ ਪਾਲਣ ਨਹੀਂ ਕਰ ਰਹੀ ਕਿਉਂਕਿ ਗਿੱਲਾ ਕੂੜਾ ਸੁੱਟਣ ਉਪਰੰਤ ਇਸ ਨੂੰ ਸੁੱਕੇ ਪੱਤਿਆਂ ਨਾਲ ਢੱਕਣਾ ਹੁੰਦਾ ਹੈ ਤਾਂ ਜੋ ਇਹ ਗਲ-ਸੜ ਕੇ ਖਾਦ ਬਣ ਸਕੇ ਪਰ ਇਸ ਕੂੜੇ ਵਿਚ ਸ਼ਹਿਰ ਦੀ ਗੰਦਗੀ ਦੇ ਨਾਲ ਨਾਲ ਪਲਾਸਟਿਕ ਵੀ ਭਾਰੀ ਮਾਤਰਾ ਵਿਚ ਸੀ ਜੋ ਉਨ੍ਹਾਂ ਨੇ ਕੋਲ ਖੜ੍ਹ ਕੇ ਵੱਖ ਕਰਵਾਇਆ। ਲੋਕਾਂ ਨੇ ਨਗਰ ਕੌਂਸਲ ਨੂੰ ਜਲਦੀ ਡੰਪ ਵਾਰਡ ਵਿਚੋਂ ਬਾਹਰ ਕੱਢਣ ਦੀ ਅਪੀਲ ਕੀਤੀ। ਕਾਰਜਸਾਧਕ ਨੇ ਕਿਹਾ ਕਿ ਇਹ ਆਰਜ਼ੀ ਡੰਪ ਹਨ, ਜਿਨ੍ਹਾਂ ਵਿਚ ਸਿਰਫ਼ ਸਬੰਧਤ ਵਾਰਡ ਦਾ ਕੂੜਾ ਹੀ ਸੁੱਟਿਆ ਜਾਂਦਾ ਹੈ, ਜਿਸ ਨੂੰ ਪਲਾਸਟਿਕ ਤੋਂ ਵੱਖ ਕਰਕੇ ਇਸ ਤੋਂ ਕੰਪੋਸਟ ਖਾਦ ਤਿਆਰ ਕੀਤੀ ਜਾਂਦੀ ਹੈ। ਜੇਕਰ ਬਾਹਰੀ ਕੂੜਾ ਸੁੱਟਿਆ ਗਿਆ ਹੈ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ।

Advertisement

Advertisement
Advertisement