ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭ੍ਰਿਸ਼ਟਾਚਾਰ ਕਾਂਗਰਸ ਦੀ ਸਭ ਤੋਂ ਵੱਡੀ ਵਿਚਾਰਧਾਰਾ: ਮੋਦੀ

08:00 AM Jul 08, 2023 IST
ਰਾਏਪੁਰ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ

ਰਾਏਪੁਰ, 7 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਕਿ ਇਸ (ਕਾਂਗਰਸ) ਦੀ ਸਭ ਤੋਂ ਵੱਡੀ ਵਿਚਾਰਧਾਰਾ ਭ੍ਰਿਸ਼ਟਾਚਾਰ ਹੈ ਅਤੇ ਦੇਸ਼ ਦੀ ਸਭ ਤੋਂ ਪੁਰਾਣੀ ਇਸ ਤੋਂ ਬਿਨਾਂ ਸਾਹ ਨਹੀਂ ਲੈ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਭ੍ਰਿਸ਼ਟਾਚਾਰ ਦੀ ਗਾਰੰਟੀ ਹੈ ਤਾਂ ਉਹ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਦੀ ਗਾਰੰਟੀ ਹਨ।
ਰਾਏਪੁਰ ਦੇ ਸਾਇੰਸ ਕਾਲਜ ਦੇ ਮੈਦਾਨ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਛੱਤੀਸਗੜ੍ਹ ਕਾਂਗਰਸ ਲਈ ਏਟੀਐੱਮ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ’ਚ ਕਾਂਗਰਸ ਦੀ ਘੁਟਾਲਿਆਂ ਭਰੀ ਸਰਕਾਰ ਬੇਨਿਯਮੀਆਂ ਦੀ ਮਿਸਾਲ ਬਣ ਚੁੱਕੀ ਹੈ ਅਤੇ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਸੱਤਾ ’ਚੋਂ ਹਟਾ ਦੇਣਗੇ। ਕਾਂਗਰਸ ਦੀ ਸੱਤਾ ਹੇਠਲੇ ਸੂਬੇ ’ਚ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਫੇਰੀ ਹੈ ਜਿੱਥੇ ਇਸ ਸਾਲ ਦੇ ਅਖੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਨ੍ਹਾਂ ਕਿਹਾ, ‘ਅਗਲੇ 25 ਸਾਲ ਛੱਤੀਸਗੜ੍ਹ ਦੇ ਵਿਕਾਸ ਲਈ ਅਹਿਮ ਹੋਣਗੇ ਪਰ ਇੱਕ ਵੱਡਾ ‘ਪੰਜਾ’ (ਕਾਂਗਰਸ ਦਾ ਚੋਣ ਨਿਸ਼ਾਨ) ਵਿਕਾਸ ਦੇ ਰਾਹ ਵਿੱਚ ਕੰਧ ਬਣ ਕੇ ਖੜ੍ਹਾ ਹੈ। ਕਾਂਗਰਸ ਦੇ ਪੰਜੇ ਨੇ ਤੁਹਾਡੇ ਹੱਕ ਖੋਹਣ ਅਤੇ ਸੂਬੇ ਨੂੰ ਲੁੱਟਣ ਤੇ ਤਬਾਹ ਕਰਨ ਦਾ ਫ਼ੈਸਲਾ ਕੀਤਾ ਹੋਇਆ ਹੈ।’ ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਛੱਤੀਸਗੜ੍ਹ ਦੇ ਲੋਕਾਂ ਨਾਲ ਕੀਤੇ ਵਾਅਦੇ ਨਾ ਨਿਭਾਉਣ ਦਾ ਦੋਸ਼ ਵੀ ਲਾਇਆ। ਵਿਰੋਧੀਆਂ ਵੱਲੋਂ ਬਣਾਏ ਜਾ ਰਹੇ ਭਾਜਪਾ ਵਿਰੋਧੀ ਮੋਰਚੇ ਬਾਰੇ ਉਨ੍ਹਾਂ ਕਿਹਾ, ‘ਜਿਹੜੇ ਖੁਦ ਭ੍ਰਿਸ਼ਟਾਚਾਰ ’ਚ ਧਸੇ ਹੋਏ ਹਨ, ਉਹ ਅੱਜ ਇਕੱਠੇ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਹੜੇ ਪਹਿਲਾਂ ਇੱਕ ਦੂਜੇ ਦੀ ਆਲੋਚਨਾ ਕਰਦੇ ਸੀ, ਅੱਜ ਨੇੜੇ ਆਉਣ ਦਾ ਬਹਾਨਾ ਭਾਲ ਰਹੇ ਹਨ।’
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਲਈ ਜਾ ਰਹੀ ਬੱਸ ਦੇ ਬਿਲਾਸਪੁਰ ਜ਼ਿਲ੍ਹੇ ’ਚ ਇਕ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖ਼ਮੀ ਹੋ ਗਏ।
ਸ੍ਰੀ ਮੋਦੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਹਾਦਸੇ ’ਤੇ ਦੁੱਖ ਜ਼ਾਹਿਰ ਕੀਤਾ ਹੈ। ਮ੍ਰਿਤਕਾਂ ਦੇ ਵਾਰਸਾਂ ਨੂੰ ਸੂਬਾ ਸਰਕਾਰ ਵੱਲੋਂ ਚਾਰ-ਚਾਰ ਲੱਖ ਅਤੇ ਭਾਜਪਾ ਨੇ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। -ਪੀਟੀਆਈ

Advertisement

ਗੋਰਖਪੁਰ-ਲਖਨਊ ਵੰਦੇ ਭਾਰਤ ਨੂੰ ਝੰਡੀ
ਗੋਰਖਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੋਰਖਪੁਰ ਰੇਲਵੇ ਸਟੇਸ਼ਨ ਤੋਂ ਗੋਰਖਪੁਰ-ਲਖਨਊ ਵੰਦੇ ਭਾਰਤ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਵੰਦੇ ਭਾਰਤ ਰੇਲ ਨੇ ਦੇਸ਼ ਦੇ ਮੱਧ ਵਰਗ ਨੂੰ ਸਹੂਲਤਾਂ ਦੀ ਨਵੀਂ ਉਡਾਣ ਦਿੱਤੀ ਹੈ। ਅੱਜ ਦੇਸ਼ ਦੇ ਹਰ ਕੋਨੇ ਦੇ ਨੇਤਾ ਆਪਣੇ ਇਲਾਕੇ ’ਚ ਵੰਦੇ ਭਾਰਤ ਰੇਲ ਗੱਡੀ ਚਲਾਉਣ ਲਈ ਪੱਤਰ ਲਿਖ ਰਹੇ ਹਨ। ਇਸੇ ਦੌਰਾਨ ਉਨ੍ਹਾਂ ਗੀਤਾ ਪ੍ਰੈੱਸ ਦੇ ਸ਼ਤਾਬਦੀ ਸਮਾਗਮ ’ਚ ਹਿੱਸਾ ਲਿਆ ਤੇ ਕਿਹਾ ਕਿ ਗੀਤਾ ਪ੍ਰੈੱਸ ਦੁਨੀਆ ਦੀ ਇੱਕੋ-ਇੱਕ ਪ੍ਰਿੰਟਿੰਗ ਪ੍ਰੈੱਸ ਹੈ ਜੋ ਸਿਰਫ਼ ਇੱਕ ਸੰਸਥਾ ਨਹੀਂ ਬਲਕਿ ਇੱਕ ਜਿਊਂਦੀ ਜਾਗਦੀ ਆਸਥਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦਾ ਉਨ੍ਹਾਂ ਦਾ ਗੋਰਖਪੁਰ ਦਾ ਦੌਰਾ ‘ਵਿਕਾਸ ਵੀ-ਵਿਰਾਸਤ ਵੀ’ ਦੀ ਨੀਤੀ ਦੀ ਵਿਲੱਖਣ ਮਿਸਾਲ ਹੈ। -ਪੀਟੀਆਈ

Advertisement
Advertisement
Tags :
Modiਕਾਂਗਰਸਭ੍ਰਿਸ਼ਟਾਚਾਰਮੋਦੀਵੱਡੀਵਿਚਾਰਧਾਰਾ
Advertisement