For the best experience, open
https://m.punjabitribuneonline.com
on your mobile browser.
Advertisement

ਭ੍ਰਿਸ਼ਟਾਚਾਰ ਹੁਣ ਜੇਲ੍ਹ ਜਾਣ ਦਾ ਰਾਹ ਹੈ: ਧਨਖੜ

07:40 AM Apr 16, 2024 IST
ਭ੍ਰਿਸ਼ਟਾਚਾਰ ਹੁਣ ਜੇਲ੍ਹ ਜਾਣ ਦਾ ਰਾਹ ਹੈ  ਧਨਖੜ
ਨਾਗਪੁਰ ਵਿੱਚ ਸਮਾਗਮ ਦੌਰਾਨ ਆਈਆਰਐੱਸ ਅਧਿਕਾਰੀ ਦਾ ਸਨਮਾਨ ਕਰਦੇ ਹੋਏ ਉਪ ਰਾਸ਼ਟਰਪਤੀ ਜਗਦੀਪ ਧਨਖੜ। -ਫੋਟੋ: ਪੀਟੀਆਈ
Advertisement

ਨਾਗਪੁਰ, 15 ਅਪਰੈਲ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਸੱਤਾ ਦੇ ਗਲਿਆਰਿਆਂ ਵਿੱਚੋਂ ਭ੍ਰਿਸ਼ਟ ਅਨਸਰਾਂ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਚੁੱਕਾ ਹੈ ਅਤੇ ਭ੍ਰਿਸ਼ਟਾਚਾਰ ਹੁਣ ਮੌਕਾ, ਨੌਕਰੀ ਜਾਂ ਠੇਕਾ ਹਾਸਲ ਕਰਨ ਦਾ ‘ਪਾਸਵਰਡ’ ਨਹੀਂ ਰਿਹਾ, ਸਗੋਂ ਜੇਲ੍ਹ ਜਾਣ ਦਾ ਰਾਹ ਹੈ।
ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿੱਚ ਨੈਸ਼ਨਲ ਅਕੈਡਮੀ ਆਫ ਡਾਇਰੈਕਟ ਟੈਕਸ ਵਿੱਚ ਭਾਰਤੀ ਮਾਲੀਆ ਸੇਵਾ (ਆਈਆਰਐੱਸ) ਦੇ 76ਵੇਂ ਬੈਚ ਦੇ ਵਿਦਾਇਗੀ ਸਮਾਗਮ ਨੂੰ ਸੰਬੋਧਨ ਕਰਦਿਆਂ ਧਨਖੜ ਨੇ ਕਿਹਾ ਕਿ ਭ੍ਰਿਸ਼ਟਾਚਾਰ ਹੁਣ ਪ੍ਰਸ਼ਾਸਨ ਨੂੰ ਹੁਕਮ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਭਾਰਤ ਹੁਣ ਸੁੱਤਾ ਨਹੀਂ ਹੈ, ਸਗੋਂ ਵਿਸ਼ਵ ਸ਼ਕਤੀ ਬਣਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਪ ਰਾਸ਼ਟਰਪਤੀ ਨੇ ਕਿਹਾ, “ਜੀ-20 ਦੀ ਪ੍ਰਧਾਨਗੀ ਦੌਰਾਨ ਅਸੀਂ ਗਲੋਬਲ ਸਾਊਥ ਦੀ ਆਵਾਜ਼ ਬਣ ਗਏ ਹਾਂ। ਜੋ ਦੇਸ਼ਾਂ ਦਾ ਪ੍ਰਭਾਵਸ਼ਾਲੀ ਮੰਚ ਹੈ। ਉਨ੍ਹਾਂ ਦੀ ਜੀਡੀਪੀ ਅਤੇ ਆਬਾਦੀ ਵੱਲ ਦੇਖੋ ਜਿਸ ਦੀ ਉਹ ਪ੍ਰਤੀਨਿਧਤਾ ਕਰਦੇ ਹਨ, ਪਰ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ ਸੀ। ਹੁਣ ਇਹ ਇੱਕ ਵੱਕਾਰੀ ਮੰਚ ’ਤੇ ਹੈ। ਭਾਰਤ ਅਤੇ ਸਾਡੀ ਦੂਰਅੰਦੇਸ਼ੀ ਲੀਡਰਸ਼ਿਪ ਦਾ ਧੰਨਵਾਦ।’’ ਆਈਆਰਐੱਸ ਅਧਿਕਾਰੀਆਂ ਨੂੰ ਤਕਨਾਲੋਜੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਦਿਆਂ ਧਨਖੜ ਨੇ ਕਿਹਾ ਕਿ ਨਕਦੀ ਦੀ ਸਾਂਭ ਸੰਭਾਲ ਸਮਾਜ ਵਿੱਚ ਖ਼ਤਰਾ ਰਿਹਾ ਹੈ। ਡਿਜੀਟਲ ਨਕਦੀ ਇਸ ਗ਼ੈਰ-ਰਸਮੀ ਚਲਣ ਨੂੰ ਨਿਰਉਤਸ਼ਾਹਿਤ ਕਰਦੀ ਹੈ ਜੋ ਸਮਾਜ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਨੇ ਵਿੱਤੀ ਪ੍ਰਬੰਧ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਂਦੀ ਹੈ ਜੋ ਅੱਜ ਭਾਰਤ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ‘ਜ਼ੀਰੋ ਟੋਲਰੈਂਸ’ ਦੇ ਮਾਪਦੰਡ ਮੁਤਾਬਕ ਹੈ।
ਧਨਖੜ ਨੇ ਕਿਹਾ, ‘‘ਮੈਂ ਅੱਜ ਭ੍ਰਿਸ਼ਟਾਚਾਰ ਬਾਰੇ ਜ਼ਿਆਦਾ ਗੱਲ ਨਹੀਂ ਕਰਾਂਗਾ ਪਰ ਇੱਕ ਗੱਲ ਪੱਕੀ ਹੈ ਕਿ ਹੁਣ ਸੱਤਾ ਦੇ ਗਲਿਆਰਿਆਂ ਵਿੱਚ ਬੈਠੇ ਭ੍ਰਿਸ਼ਟ ਅਨਸਰਾਂ ਨੂੰ ਪੂਰੀ ਤਰ੍ਹਾਂ ਨੱਥ ਪਾਈ ਜਾ ਚੁੱਕੀ ਹੈ। ਭ੍ਰਿਸ਼ਟਾਚਾਰ ਹੁਣ ਮੌਕਾ ਜਾਂ ਨੌਕਰੀ ਜਾਂ ਠੇਕੇ ਹਾਸਲ ਕਰਨ ਦਾ ਪਾਸਵਰਡ ਨਹੀਂ ਰਿਹਾ, ਸਗੋਂ ਜੇਲ੍ਹ ਜਾਣ ਦਾ ਰਾਹ ਬਣ ਗਿਆ ਹੈ। ਇਹ ਇੱਕ ਮਿਸਾਲੀ ਬਦਲਾਅ ਹੈ ਅਤੇ ਭ੍ਰਿਸ਼ਟਾਚਾਰ ਹੁਣ ਸਾਡੇ ਪ੍ਰਸ਼ਾਸਨ ਨੂੰ ਹੁਕਮ ਨਹੀਂ ਦਿੰਦਾ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×