ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ
12:30 PM Apr 30, 2025 IST
ਨਵੀਂ ਦਿੱਲੀ, 30 ਅਪਰੈਲ
Advertisement
ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ਏਸੀਬੀ) ਨੇ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ 12,748 ਕਲਾਸਰੂਮਾਂ ਦੀ ਉਸਾਰੀ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ‘ਆਪ’ ਆਗੂਆਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਵਿਰੁੱਧ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਸਾਂਝੀ ਕੀਤੀ। ਏਸੀਬੀ ਨੇ ਬਿਆਨ ਵਿਚ ਕਿਹਾ ਹੈ ਕਿ ਇਹ ਘੁਟਾਲਾ ਲਗਭਗ 2,000 ਕਰੋੜ ਰੁਪਏ ਦਾ ਹੈ ਅਤੇ ਜਿਸ ਵਿਚ ਬਹੁਤ ਜ਼ਿਆਦਾ ਦਰਾਂ ’ਤੇ ਠੇਕੇ ਦੇਣਾ ਸ਼ਾਮਲ ਹੈ। ਇਸ ਵਿਚ ਕਥਿਤ ਤੌਰ ’ਤੇ 24.86 ਲੱਖ ਰੁਪਏ ਪ੍ਰਤੀ ਕਲਾਸਰੂਮ ਬਣਾਏ ਗਏ ਸਨ, ਜੋ ਕਿ ਆਮ ਲਾਗਤ ਤੋਂ ਲਗਭਗ ਪੰਜ ਗੁਣਾ ਜ਼ਿਆਦਾ ਸੀ। ਇਹ ਪ੍ਰੋਜੈਕਟ ਕਥਿਤ ਤੌਰ ’ਤੇ 'ਆਪ' ਨਾਲ ਜੁੜੇ ਠੇਕੇਦਾਰਾਂ ਨੂੰ ਦਿੱਤਾ ਗਿਆ ਸੀ। -ਪੀਟੀਆਈ
Advertisement
Advertisement