For the best experience, open
https://m.punjabitribuneonline.com
on your mobile browser.
Advertisement

ਨਿਗਮ ਕਾਮਿਆਂ ਵੱਲੋਂ ਕਾਂਗਰਸ ਖ਼ਿਲਾਫ਼ ਮੁਜ਼ਾਹਰਾ

07:27 AM Apr 23, 2024 IST
ਨਿਗਮ ਕਾਮਿਆਂ ਵੱਲੋਂ ਕਾਂਗਰਸ ਖ਼ਿਲਾਫ਼ ਮੁਜ਼ਾਹਰਾ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਅਪਰੈਲ
ਸਲੇਮ ਟਾਬਰੀ ਇਲਾਕੇ ’ਚ ਟਿਊਬਵੈੱਲ ਦੀ ਜਾਂਚ ਕਰਨ ਗਏ ਬੇਲਦਾਰ ਸੁਨੀਲ ਕੁਮਾਰ ਦੇ ਨਾਲ ਕੁੱਟਮਾਰ ਕਰਨ ਤੇ ਜਾਤੀਸੂਚਕ ਸ਼ਬਦ ਬੋਲਣ ਦੇ ਮਾਮਲੇ ’ਚ ਨਾਮਜ਼ਦ ਕਾਂਗਰਸੀ ਆਗੂ ਰੇਸ਼ਮ ਸਿੰਘ ਨੱਤ ਦੀ ਗ੍ਰਿਫ਼ਤਾਰੀ ਲਈ ਨਗਰ ਨਿਗਮ ਮੁਲਾਜ਼ਮਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਨਗਰ ਨਿਗਮ ਮੁਲਾਜ਼ਮਾਂ ਨੇ ਜਿੱਥੇ ਰੇਸ਼ਮ ਸਿੰਘ ਨੱਤ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਨਾਅਰੇਬਾਜ਼ੀ ਕੀਤੀ, ਉਥੇ ਹੀ ਪੁਲੀਸ ਨੂੰ ਇੱਕ ਦਿਨ ਦਾ ਸਮਾਂ ਦਿੰਦੇ ਹੋਏ ਚੁਣੌਤੀ ਦਿੱਤੀ ਕਿ ਜੇਕਰ ਮੁਲਜ਼ਮ ਰੇਸ਼ਮ ਸਿੰਘ ਨੱਤ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਕਿ ਸੰਘਰਸ਼ ਨੂੰ ਤਿੱਖਾ ਕਰਨ ਲਈ ਸੜਕਾਂ ਤੱਕ ਜਾਮ ਕਰਨ ਤੋਂ ਵੀ ਉਹ ਪਿੱਛੇ ਨਹੀਂ ਹਟਣਗੇ।
ਇਸ ਦੌਰਾਨ ਥਾਣਾ ਸਲੇਮ ਟਾਬਰੀ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਰੇਸ਼ਮ ਸਿੰਘ ਨੱਤ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਸ ਦੌਰਾਨ ਨਗਰ ਨਿਗਮ ਮੁਲਾਜ਼ਮਾਂ ਦੀ ਇੱਕ ਮੀਟਿੰਗ ਵਿਜੈ ਕੁਮਾਰ ਦੀ ਅਗਵਾਈ ’ਚ ਹੋਈ ਜਿਸ ’ਚ ਅਜੈ ਕਾਲੜਾ, ਵੀਰ ਵਰਿੰਦਰ, ਮੋਨੂੰ ਸਹੋਤਾ, ਅਜੈ, ਸੰਜੀਵ ਗਿੱਲ ਆਦਿ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਬੈਠਕ ’ਚ ਰੇਸ਼ਮ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅਗਲੀ ਰਣਨੀਤੀ ਤਿਆਰ ਕੀਤੀ ਗਈ ਹੈ। ਦੂਜੇ ਪਾਸੇ ਕਾਂਗਰਸ ਨਾਰਥ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਉਸ ਨੂੰ ਝੂਠੇ ਕੇਸ ’ਚ ਫਸਾਇਆ ਜਾ ਰਿਹਾ ਹੈ। ਜਿਹੜੇ ਕਾਮੇ ਦੀ ਸ਼ਿਕਾਇਤ ਦਰਜ ਹੋਈ ਹੈ, ਉਹ ਉਸ ਨੂੰ ਪਛਾਣਦੇ ਤੱਕ ਨਹੀਂ। ਉਹ ਇਨਸਾਫ਼ ਚਾਹੁੰਦੇ ਹਨ ਤੇ ਇਸ ਲਈ ਅਦਾਲਤ ਦਾ ਦਰਵਾਜ਼ਾ ਖੜਕਾ ਇਨਸਾਫ਼ ਦੀ ਬੇਨਤੀ ਕਰਨਗੇ।

Advertisement

Advertisement
Author Image

Advertisement
Advertisement
×