ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਿਗਮ ਨੇ ਨਾਜਾਇਜ਼ ਬਣੀਆਂ ਦੋ ਦੁਕਾਨਾਂ ਕੀਤੀਆਂ ਸੀਲ

07:58 AM Apr 17, 2024 IST
ਦੁਕਾਨ ਸੀਲ ਕਰਦੇ ਹੋਏ ਨਗਰ ਨਿਗਮ ਦੇ ਕਰਮਚਾਰੀ।

ਪੱਤਰ ਪ੍ਰੇਰਕ
ਯਮੁਨਾਨਗਰ, 16 ਅਪਰੈਲ
ਨਗਰ ਨਿਗਮ ਦੀ ਟੀਮ ਨੇ ਵਾਰਡ-16 ਦੀ ਲੇਬਰ ਕਲੋਨੀ ਵਿੱਚ ਨਾਜਾਇਜ਼ ਤੌਰ ’ਤੇ ਬਣੀਆਂ ਦੋ ਦੁਕਾਨਾਂ ਸੀਲ ਕਰ ਦਿੱਤੀਆਂ। ਇੱਥੇ ਰਿਹਾਇਸ਼ੀ ਇਮਾਰਤ ਦਾ ਨਕਸ਼ਾ ਪਾਸ ਕਰਵਾ ਕੇ ਵਪਾਰਕ ਗਤੀਵਿਧੀਆਂ ਲਈ ਦੁਕਾਨਾਂ ਦੀ ਉਸਾਰੀ ਕੀਤੀ ਗਈ ਸੀ ਅਤੇ ਬਿਲਡਿੰਗ ਮਾਲਕ ਵੱਲੋਂ ਨਿਗਮ ਦੀ ਕੁਝ ਜ਼ਮੀਨ ’ਤੇ ਵੀ ਕਬਜ਼ਾ ਕੀਤਾ ਗਿਆ ਸੀ। ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਅਤੇ ਸੰਯੁਕਤ ਨਗਰ ਨਿਗਮ ਕਮਿਸ਼ਨਰ ਨੀਲਮ ਮਹਿਰਾ ਦੇ ਨਿਰਦੇਸ਼ਾਂ ’ਤੇ ਏਟੀਪੀ ਦੀਪਕ ਸੁਖੀਜਾ ਅਤੇ ਬੀਆਈ ਨਰੇਸ਼ ਦਹੀਆ ਦੀ ਟੀਮ ਨੇ ਗਾਂਧੀ ਨਗਰ ਥਾਣੇ ਦੀ ਪੁਲੀਸ ਦੀ ਮਦਦ ਨਾਲ ਨਾਜਾਇਜ਼ ਤੌਰ ’ਤੇ ਬਣੀਆਂ ਦੋਵੇਂ ਦੁਕਾਨਾਂ ਸੀਲ ਕਰ ਦਿੱਤੀਆਂ।
ਵਿਭਾਗ ਨੂੰ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਦੀਪਕ ਸੁਖੀਜਾ ਦੀ ਟੀਮ ਨੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਮਾਰਤ ਦੀ ਯੋਜਨਾ ਰਿਹਾਇਸ਼ੀ ਵਰਤੋਂ ਲਈ ਮਨਜ਼ੂਰ ਕੀਤੀ ਗਈ ਸੀ। ਇਸ ਸਬੰਧੀ ਬਿਲਡਰ ਨੂੰ ਨੋਟਿਸ ਜਾਰੀ ਕੀਤਾ ਗਿਆ ਪਰ ਉਸ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ। ਇਸ ਮਗਰੋਂ ਨਗਰ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਇਮਾਰਤ ਨੂੰ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ। ਦੁਕਾਨਾਂ ਸੀਲ ਕਰਨ ਤੋਂ ਬਾਅਦ ਨੋਟਿਸ ਚਿਪਕਾਇਆ ਗਿਆ ਕਿ ਜੇ ਬਿਲਡਿੰਗ ਮਾਲਕ ਨੇ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਸੀਲ ਖੋਲ੍ਹੀ ਤਾਂ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਏਟੀਪੀ ਦੀਪਕ ਸੁਖੀਜਾ ਨੇ ਕਿਹਾ ਕਿ ਜਾਂਚ ਤੋਂ ਪਤਾ ਲਗਾ ਹੈ ਕਿ ਦੁਕਾਨਦਾਰ ਨੇ ਨਿਗਮ ਦੀ ਕੁਝ ਜ਼ਮੀਨ ’ਤੇ ਵੀ ਕਬਜ਼ਾ ਕੀਤਾ ਹੋਇਆ ਹੈ।

Advertisement

Advertisement
Advertisement