For the best experience, open
https://m.punjabitribuneonline.com
on your mobile browser.
Advertisement

ਨਿਗਮ ਦਫ਼ਤਰ ਨੂੰ ਤਾਲਾ: ਕਾਂਗਰਸੀ ਆਗੂ 5 ਨੂੰ ਦੇਣਗੇ ਗ੍ਰਿਫ਼ਤਾਰੀ

07:02 AM Mar 02, 2024 IST
ਨਿਗਮ ਦਫ਼ਤਰ ਨੂੰ ਤਾਲਾ  ਕਾਂਗਰਸੀ ਆਗੂ 5 ਨੂੰ ਦੇਣਗੇ ਗ੍ਰਿਫ਼ਤਾਰੀ
ਵਰਕਰਾਂ ਨਾਲ ਮੀਿਟੰਗ ਕਰਦੇ ਹੋਏ ਕਾਂਗਰਸੀ ਆਗੂ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 1 ਮਾਰਚ
ਨਗਰ ਨਿਗਮ ਦਫਤਰ ਨੂੰ ਤਾਲਾ ਲਗਾਉਣ ਦੇ ਮਾਮਲੇ ਵਿੱਚ ਦਰਜ ਹੋਈ ਐੱਫਆਈਆਰ ਸਬੰਧੀ ਅੱਜ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵਰਕਰਾਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਐਲਾਨ ਕੀਤਾ ਕਿ ਉਹ 5 ਮਾਰਚ ਨੂੰ ਪੁਲੀਸ ਕਮਿਸ਼ਨਰ ਦਫ਼ਤਰ ਪਹੁੰਚ ਕੇ ਗ੍ਰਿਫ਼ਤਾਰੀ ਦੇਣਗੇ। ਇਸ ਮੀਟਿੰਗ ਦੌਰਾਨ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਪਾਰਟੀ ਵਿਚ ਅਨੁਸ਼ਾਸਨ ਨਾ ਹੋਣ ਕਾਰਨ ਵਰਕਰਾਂ ’ਤੇ ਭੜਕ ਗਏ।
ਸ੍ਰੀ ਆਸ਼ੂ ਇਸ ਮੀਟਿੰਗ ’ਚ ਮੀਡੀਆ ਨੂੰ ਸੱਦਣ ’ਤੇ ਵੀ ਲੋਹ-ਲਾਖੇ ਹੋਏ ਜਿਸ ਕਾਰਨ ਆਸ਼ੂ ਤੇ ਬਿੱਟੂ ਦਰਮਿਆਨ ਤਕਰਾਰ ਵੀ ਹੋਈ। ਆਸ਼ੂ ਨੇ ਕਿਹਾ ਕਿ ਮੀਡੀਆ ਨੂੰ ਸੱਦਣ ਕਾਰਨ ਹੀ ਪੁਆੜਾ ਪਿਆ ਹੈ। ਜਾਣਕਾਰੀ ਅਨੁਸਾਰ ਨਗਰ ਨਿਗਮ ਨੂੰ ਤਾਲਾ ਲਾਉਣ ਦੇ ਮਾਮਲੇ ਵਿੱਚ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਸਣੇ 60 ਦੇ ਕਰੀਬ ਕਾਂਗਰਸੀ ਆਗੂਆਂ ’ਤੇ ਪੁਲੀਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧ ਵਿੱਚ ਅੱਜ ਬਿੱਟੂ ਨੇ ਮੀਟਿੰਗ ਸੱਦੀ ਸੀ। ਮੀਟਿੰਗ ’ਚ ਫੈਸਲਾ ਲਿਆ ਗਿਆ ਹੈ ਕਿ ਪਰਚਾ ਦਰਜਹੋਣ ਤੋਂ ਬਾਅਦ ਕੋਈ ਵੀ ਵਰਕਰ ਸਰਕਾਰ ਅੱਗੇ ਨਹੀਂ ਝੁਕੇਗਾ ਤੇ ਨਾ ਹੀ ਪਿੱਛੇ ਹਟੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ‘ਆਪ’ ਆਗੂ ਰਾਘਵ ਚੱਢਾ ਦੀ ਅਸਲੀਅਤ ਲੋਕਾਂ ਨੂੰ ਦੱਸੀ ਹੈ ਜਿਸ ਕਾਰਨ ਸਰਕਾਰ ਉਨ੍ਹਾਂ ’ਤੇ ਕੇਸ ਦਰਜ ਕਰਵਾ ਰਹੀ ਹੈ। ਉਨ੍ਹਾਂ ਫੈਸਲਾ ਕੀਤਾ ਕਿ 5 ਮਾਰਚ ਨੂੰ ਡੀਸੀ ਦਫ਼ਤਰ ’ਚ ਪਹਿਲਾਂ ਉਹ ਕਾਂਗਰਸੀ ਗ੍ਰਿਫ਼ਤਾਰੀ ਦੇਣਗੇ ਜਿਨ੍ਹਾਂ ਦੇ ਨਾਂ ਐਫ਼ਆਈਆਰ ’ਚ ਦਰਜ ਹਨ। ਇਸ ਤੋਂ ਬਾਅਦ ਫਿਰ ਸੈਂਕੜੇ ਕਾਂਗਰਸੀ ਵਰਕਰ ਗ੍ਰਿਫ਼ਤਾਰੀ ਦੇਣਗੇ, ਜਿਨ੍ਹਾਂ ਦੀ ਇਸ ਮਾਮਲੇ ’ਚ ਸ਼ਮੂਲੀਅਤ ਦਿਖਾਈ ਗਈ ਹੈ। ਬਿੱਟੂ ਨੇ ਕਿਹਾ ਕਿ ਜੇਲ੍ਹ ’ਚੋਂ ਆਉਣ ਤੋਂ ਬਾਅਦ ਫਿਰ ਧਰਨੇ ਪ੍ਰਦਰਸ਼ਨ ਜਾਰੀ ਰਹਿਣਗੇ।

Advertisement

ਵਰਕਰਾਂ ਦੀ ਫੋਟੋਗ੍ਰਾਫੀ ਤੋਂ ਖਿੱਝੇ ਆਸ਼ੂ

ਲੁਧਿਆਣਾ ਵਿਚ ਅੱਜ ਮੀਟਿੰਗ ਦੌਰਾਨ ਵਰਕਰਾਂ ਦੇ ਫੋਟੋ ਖਿਚਵਾਉਣ ਅਤੇ ਚਾਹ-ਪਾਣੀ ਪੀਣ ਦੇ ਮੁੱਦੇ ’ਤੇ ਸਾਬਕਾ ਮੰਤਰੀ ਆਸ਼ੂ ਦਾ ਪਾਰਾ ਚੜ੍ਹ ਗਿਆ। ਆਸ਼ੂ ਨੇ ਕਿਹਾ ਕਿ ਇੰਨੇ ਗੰਭੀਰ ਮੁੱਦੇ ਲਈ ਸਾਰੇ ਸੀਨੀਅਰ ਕਾਂਗਰਸੀ ਆਗੂ ਵਿਚਾਰਾਂ ਕਰ ਰਹੇ ਹਨ ਪਰ ਕੁਝ ਵਰਕਰ ਇੱਕ ਦੂਸਰੇ ਦਾ ਮੋਢਾ ਪਿੱਛੇ ਕਰ ਕੇ ਫੋਟੋ ਖਿਚਵਾਉਣ ’ਚ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਨੂੰ ਅਨੁਸ਼ਾਸਨ ਤੋਂ ਬਿਨਾਂ ਬਾਕੀ ਸਾਰੀਆਂ ਚੀਜ਼ਾਂ ਆਉਂਦੀਆਂ ਹਨ। ਇਸ ਕਰ ਕੇ ਅਜਿਹੇ ਲੋਕਾਂ ਨਾਲ ਚੱਲਣ ਦਾ ਬਿਲਕੁਲ ਮਨ ਨਹੀਂ ਕਰਦਾ। ਇਸ ਕਾਰਨ ਪਾਰਟੀ ਦਾ ਮਜ਼ਾਕ ਬਣਦਾ ਹੈ। ਉਹ ਕਈ ਵਾਰ ਵਰਕਰਾਂ ਨੂੰ ਸਮਝਾ ਚੁੱਕੇ ਹਨ ਪਰ ਕੋਈ ਸਮਝਣਾ ਨਹੀਂ ਚਾਹੁੰਦਾ। ਇਸ ਦੌਰਾਨ ਗੁੱਸੇ ਵਿੱਚ ਆਏ ਆਸ਼ੂ ਮੀਟਿੰਗ ਵਿਚਾਲੇ ਛੱਡ ਕੇ ਹੀ ਚਲੇ ਗਏ।

Advertisement
Author Image

sukhwinder singh

View all posts

Advertisement
Advertisement
×