For the best experience, open
https://m.punjabitribuneonline.com
on your mobile browser.
Advertisement

ਨਿਗਮ ਚੋਣਾਂ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਈਆਰਓ ਤੇ ਏਈਆਰਓ ਨਿਯੁਕਤ

06:12 AM Nov 21, 2024 IST
ਨਿਗਮ ਚੋਣਾਂ  ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਈਆਰਓ ਤੇ ਏਈਆਰਓ ਨਿਯੁਕਤ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਨਵੰਬਰ
ਜ਼ਿਲ੍ਹਾ ਪ੍ਰਸ਼ਾਸਨ ਨੇ ਲੁਧਿਆਣਾ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਸਾਰੇ 95 ਵਾਰਡਾਂ ਅਤੇ ਮਾਛੀਵਾੜਾ, ਮਲੌਦ, ਮੁੱਲਾਂਪੁਰਾ ਦਾਖਾ, ਸਾਹਨੇਵਾਲ, ਖੰਨਾ ਅਤੇ ਸਮਰਾਲਾ ਦੀਆਂ ਨਗਰ ਕੌਸਲਾਂ ਵਿੱਚ ਚੋਣਾਂ ਲਈ ਤਿਆਰੀ ਖਿੱਚ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਈ.ਆਰ.ਓ.) ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਏ.ਈ.ਆਰ.ਓ.) ਨਿਯੁਕਤ ਕੀਤੇ ਗਏ ਹਨ। ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਅੱਜ ਇਥੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਿਰਪੱਖ, ਸ਼ਾਂਤੀਪੂਰਨ, ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਦੇ ਉਦੇਸ਼ ਹਿਤ ਇਨ੍ਹਾਂ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਈਆਰਓਜ਼ ਅਤੇ ਏਈਆਰਓਜ਼ ਨਾਲ ਫਾਰਮ 7- ਜੋੜ, ਫਾਰਮ 8 - ਇਤਰਾਜ਼ ਲਈ, ਫਾਰਮ 9- ਸੋਧ ਕਰਨ ਲਈ, ਫਾਰਮ 17- ਵੋਟ ਬਦਲੀ ਲਈ ਤੇ ਫਾਰਮ 18- ਵੋਟ ਕਟਵਾਉਣ ਲਈ ਜਮ੍ਹਾਂ ਕਰਵਾ ਸਕਦੇ ਹਨ। ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ 23 ਤੇ 24 ਨਵੰਬਰ ਨੂੰ ਸਾਰੇ ਬੂਥਾਂ ’ਤੇ ਸਵੇਰੇ 9.30 ਤੋਂ ਸ਼ਾਮ 5.30 ਵਜੇ ਤੱਕ ਰਜਿਸਟਰੇਸ਼ਨ, ਸੁਧਾਰ ਅਤੇ ਮਿਟਾਉਣ ਲਈ ਵਿਸ਼ੇਸ਼ ਵੋਟਰ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਬੂਥ ’ਤੇ ਬੀ.ਐਲ.ਓਜ਼ ਮੌਜੂਦ ਰਹਿਣਗੇ।
ਲੁਧਿਆਣਾ ਨਗਰ ਨਿਗਮ ਚੋਣਾਂ ਲਈ ਵਾਰਡ (2 ਤੋਂ 7) ਅਤੇ (11 ਤੋਂ 15) ਲਈ ਐਸਡੀ.ਐਮ ਪੂਰਬੀ ਰੋਹਿਤ ਗੁਪਤਾ (98150-08658) ਈ.ਆਰ.ਓ ਹਨ ਅਤੇ ਨਾਇਬ ਤਹਿਸੀਲਦਾਰ ਪਰਮਪਾਲ ਸਿੰਘ (95018-80008) ਏ.ਈ.ਆਰ.ਓ ਹਨ। ਵਾਰਡ (16 ਤੋਂ 20), (21 ਤੋਂ 25) ਅਤੇ (26) ਲਈ ਏਸੀਏ ਗਲਾਡਾ ਵਿਨੀਤ ਕੁਮਾਰ (70870-84857) ਈ.ਆਰ.ਓ ਹਨ ਅਤੇ ਕਾਰਜਕਾਰੀ ਇੰਜੀਨੀਅਰ ਸਰਬਜੀਤ ਸਿੰਘ (8146007755) ਏ.ਈ.ਆਰ.ਓ ਹਨ। ਵਾਰਡ (27), (31 ਤੋਂ 39) ਅਤੇ (43) ਲਈ ਐਸਡੀਐਮ ਪਾਇਲ ਪਰਦੀਪ ਸਿੰਘ ਬੈਂਸ (98558-00024) ਈ.ਆਰ.ਓ ਹਨ ਅਤੇ ਡੀ.ਡੀ.ਪੀ.ਓ ਨਵਦੀਪ ਕੌਰ (80545-40919) ਏ.ਈ.ਆਰ.ਓ ਹਨ।
ਵਾਰਡ (40 ਤੋਂ 42) ਅਤੇ (44 ਤੋਂ 51) ਲਈ ਐਸਡੀਐਮ ਪੱਛਮੀ ਪੂਨਮਪ੍ਰੀਤ ਕੌਰ (96465-01343) ਈਆਰਓ ਹਨ ਅਤੇ ਤਹਿਸੀਲਦਾਰ ਰੇਸ਼ਮ ਸਿੰਘ (98781-36437) ਏਈਆਰਓ ਹਨ। ਵਾਰਡ (30), (52), (74 ਤੋਂ 80) ਅਤੇ (82) ਲਈ ਸਕੱਤਰ ਆਰਟੀਏ ਕੁਲਦੀਪ ਬਾਵਾ (98157-11006) ਈ.ਆਰ.ਓ ਹਨ ਅਤੇ ਸੀ.ਏ.ਓ ਪ੍ਰਕਾਸ਼ ਸਿੰਘ (84272-00330) ਏਈਆਰਓ ਹਨ। ਵਾਰਡ (1) ਅਤੇ (86 ਤੋਂ 95) ਲਈ ਈਓ ਗਲਾਡਾ ਅਮਨ ਗੁਪਤਾ (9988802562) ਈ.ਆਰ. ਹਨ ਅਤੇ ਕਾਰਜਕਾਰੀ ਇੰਜੀਨੀਅਰ ਯਾਦਵਿੰਦਰ ਸਿੰਘ (9779918189) ਏ.ਈ.ਆਰ.ਓ ਹਨ। ਵਾਰਡ (8), (9-10), (28-29), (81) ਅਤੇ (83 ਤੋਂ 85) ਲਈ ਐਸ.ਡੀ.ਐਮ ਸਮਰਾਲਾ ਰਜਨੀਸ਼ ਅਰੋੜਾ (88474-19946) ਈ.ਆਰ.ਓ ਹਨ ਅਤੇ ਡੀ.ਡੀ.ਐਮ.ਓ ਸੁਭਾਸ਼ ਕੁਮਾਰ (9988471822) ਏ.ਈ.ਆਰ.ਓ ਹਨ। ਵਾਰਡ (63 ਤੋਂ 65), (66 ਤੋਂ 68), 69, 70 ਅਤੇ (71 ਤੋਂ 73) ਲਈ ਐਸ.ਡੀ.ਐਮ ਜਗਰਾਉਂ ਸਿਮਰਨਦੀਪ ਸਿੰਘ (80510-13103) ਈ.ਆਰ.ਓ ਹਨ ਅਤੇ ਤਹਿਸੀਲਦਾਰ ਰਣਜੀਤ ਸਿੰਘ (77103-50805) ਏ.ਈ.ਆਰ.ਓ ਹਨ। ਵਾਰਡ (53 ਤੋਂ 62) ਲਈ ਐਐਸ.ਡੀ.ਐਮ ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ (81468-00028) ਈ.ਆਰ.ਓ ਹਨ ਅਤੇ ਕਾਰਜਕਾਰੀ ਇੰਜੀਨੀਅਰ ਜਤਿਨ ਸਿੰਗਲਾ (98153-24258) ਏ.ਈ.ਆਰ.ਓ ਹਨ।

Advertisement

ਨਿਯੁਕਤ ਕੀਤੇ ਅਧਿਕਾਰੀਆਂ ਦਾ ਵੇਰਵਾ

  • ਨਗਰ ਕੌਂਸਲ ਮਾਛੀਵਾੜਾ- ਤਹਿਸੀਲਦਾਰ ਕਰਮਜੋਤ ਸਿੰਘ (84486-36143) ਈ.ਆਰ.ਓ ਹਨ ਅਤੇ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ (9878000379) ਏ.ਈ.ਆਰ.ਓ ਹਨ।
  • ਮਲੌਦ-ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ (98142-91917) ਈ.ਆਰ.ਓ ਹਨ ਅਤੇ ਨਾਇਬ ਤਹਿਸੀਲਦਾਰ ਵਿਕਾਸਦੀਪ (99157-04778) ਏ.ਈ.ਆਰ.ਓ ਹਨ।
  • ਮੁੱਲਾਂਪੁਰ ਦਾਖਾ-ਤਹਿਸੀਲਦਾਰ ਜਸਗਸੀਰ ਸਿੰਘ (80541-00059) ਈ.ਆਰ.ਓ ਹਨ ਅਤੇ ਨਾਇਬ ਤਹਿਸੀਲਦਾਰ ਅਭਿਸ਼ੇਕ ਚੰਦਰ (97802-00015) ਏ.ਈ.ਆਰ.ਓ ਹਨ।
  • ਸਾਹਨੇਵਾਲ- ਏ.ਈ.ਟੀ.ਸੀ. ਦੀਪਕ ਭਾਟੀਆ (81461-95700) ਈ.ਆਰ.ਓ ਹੈ ਅਤੇ ਤਹਿਸੀਲਦਾਰ ਪਰਮਪਾਲ ਸਿੰਘ (95018-80008) ਏ.ਈ.ਆਰ.ਓ ਹਨ।
  • ਖੰਨਾ-ਬੀ.ਡੀ.ਪੀ.ਓ ਪਿਆਰ ਸਿੰਘ (81466-18369) ਈ.ਆਰ.ਓ ਹਨ ਅਤੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ (97796-00043) ਏ.ਈ.ਆਰ.ਓ ਹਨ।
  • ਸਮਰਾਲਾ-ਬੀ.ਡੀ.ਪੀ.ਓ ਲੈਨਿਨ ਗਰਗ (98725-21300) ਈ.ਆਰ.ਓ ਹਨ ਅਤੇ ਨਾਇਬ ਤਹਿਸੀਲਦਾਰ ਰਵਿੰਦਰਜੀਤ ਕੌਰ (82840-75171) ਏ.ਈ.ਆਰ.ਓ ਹਨ।
Advertisement
Advertisement
Author Image

Advertisement