ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਰੋਨਾਵਾਇਰਸ: ਫ਼ਿਰੋਜ਼ਪੁਰ ’ਚ ਇੱਕੋ ਦਨਿ ’ਚ 29 ਮਾਮਲੇ ਆਏ

08:43 AM Jul 29, 2020 IST

ਪਰਮਜੀਤ ਸਿੰਘ
ਫ਼ਾਜ਼ਿਲਕਾ, 28 ਜੁਲਾਈ

Advertisement

ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੇ 22 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ’ਚ 14 ਆਦਮੀ ਅਤੇ 8 ਔਰਤਾਂ ਕਰੋਨਾ ਪਾਜ਼ੇਟਿਵ ਮਿਲੇ ਹਨ। ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਨਵੇਂ ਪਾਜ਼ੀਟਿਵ ਕੇਸਾਂ ‘ਚੋਂ ਅਬੋਹਰ ਦੇ 5, ਫਾਜ਼ਿਲਕਾ ਸ਼ਹਿਰ ਅਤੇ ਆਲੇ ਦੁਆਲੇ ਪਿੰਡਾਂ ਦੇ 10 ਅਤੇ ਜਲਾਲਾਬਾਦ ਤਹਿਸੀਲ ਨਾਲ ਸਬੰਧਤ 7 ਵਿਅਕਤੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਜ਼ੇਟਿਵ ਕੇਸਾਂ ‘ਚ ਬੀਐੱਸਐੱਫ ਦੇ ਤਿੰਨ ਜਵਾਨ ਵੀ ਸ਼ਾਮਲ ਹਨ।

ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਜਲਾਲਾਬਾਦ ਨਾਲ ਸਬੰਧਤ 8 ਕੇਸ ਨਵੇਂ ਸਾਹਮਣੇ ਆਏ ਹਨ। ਇਨ੍ਹਾਂ ’ਚ 5 ਕੇਸ ਥਾਣਾ ਸਿਟੀ ਜਲਾਲਾਬਾਦ ਦੇ ਕੁਆਰਟਰਾਂ ਨਾਲ ਸਬੰਧਤ ਹਨ ਜਨਿ੍ਹਾਂ ’ਚ ਇੱਕ ਔਰਤ ਤੇ ਦੋ ਬੱਚੇ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਇੱਥੇ ਹੀ ਇੱਕ ਪੁਲੀਸ ਮੁਲਾਜ਼ਮ ਪਤੀ-ਪਤਨੀ ਵੀ ਕਰੋਨਾ ਪਾਜ਼ਟਿਵ ਮਿਲੇ ਹਨ।

Advertisement

ਰਠੋੜਾਂ ਵਾਲਾ ਮੁਹੱਲੇ ਨਾਲ ਸਬੰਧਤ ਦੋ ਪੁਰਸ਼ ਤੇ ਜੰਮੂ ਬਸਤੀ ਨਾਲ ਸਬੰਧਤ ਇੱਕ 50 ਸਾਲਾ ਵਿਅਕਤੀ ਕਰੋਨਾ ਪਾਜ਼ੇਟਿਵ ਮਿਲਿਆ ਹੈ। ਇਸ ਦੀ ਪੁਸ਼ਟੀ ਜ਼ਿਲ੍ਹਾ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਕੀਤੀ। ਜ਼ਿਲ੍ਹੇ ’ਚ ਕੁੱਲ 22 ਕੇਸ ਨਵੇਂ ਸਾਹਮਣੇ ਆਏ ਹਨ ਅਤੇ ਕੁੱਲ 107 ਕੇਸ ਐਕਟਿਵ ਹਨ।

ਮੋਗਾ (ਮਹਿੰਦਰ ਸਿੰਘ ਰੱਤੀਆਂ): ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਰੋਨਾ ਕੇਸਾਂ ਦੀ ਜ਼ਿਲ੍ਹੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜ਼ਿਲ੍ਹੇ ਵਿੱਚ 17 ਨਵੇ ਕਰੋਨਾਦੇ ਮਾਮਲੇ ਸਾਹਮਣੇ ਆਏ ਹਨ। ਇੱਥੋਂ ਦਾ ਇੱਕ ਵੱਡੀ ਉਮਰ ਦਾ ਬਜ਼ੁਰਗ ਪੱਤਰਕਾਰ ਵੀ ਬਿਮਾਰੀ ਦੀ ਲਪੇਟ ’ਚ ਆ ਗਿਆ ਹੈ। ਜ਼ਿਲ੍ਹੇ ਵਿੱਚ ਕੁੱਲ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 114 ਹੋ ਗਈ ਹੈ।

ਫ਼ਿਰੋਜ਼ਪੁਰ (ਸੰਜੀਵ ਹਾਂਡਾ): ਫ਼ਿਰੋਜ਼ਪੁਰ ’ਚ ਮੰਗਲਵਾਰ ਨੂੰ ਕਰੋਨਾ ਦੇ 29 ਨਵੇਂ ਮਾਮਲੇ ਸਾਹਮਣੇ ਆਏ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਏਨੀ ਵੱਡੀ ਸੰਖਿਆ ਵਿਚ ਕਰੋਨਾ ਦੇ ਮਾਮਲੇ ਸਾਹਮਣੇ ਆਏ ਹੋਣ। ਜ਼ਿਲ੍ਹੇ ਅੰਦਰ ਐਕਟਿਵ ਕੇਸਾਂ ਦੀ ਸੰਖਿਆ ਵਧ ਕੇ ਹੁਣ 138 ਹੋ ਗਈ ਹੈ।

ਬਠਿੰਡਾ (ਮਨੋਜ ਸ਼ਰਮਾ): ਡੀਸੀ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਬੀਤੇ ਚੌਵੀ ਘੰਟਿਆਂ ਦੌਰਾਨ ਜ਼ਿਲ੍ਹੇ ’ਚ 21 ਹੋਰ ਨਵੇਂ ਵਿਅਕਤੀ ਕਰੋਨਾ ਨੂੰ ਹਰਾ ਕੇ ਆਪੋ-ਆਪਣੇ ਘਰਾਂ ਨੂੰ ਪਰਤ ਗਏ ਹਨ। ਮੰਗਲਵਾਰ ਸ਼ਾਮ ਨੂੰ ਮਿਲੇ ਵੇਰਵਿਆਂ ਅਨੁਸਾਰ 322 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਤੇ 17 ਕੇਸ ਨਵੇਂ ਪਾਜ਼ੇਟਿਵ ਸਾਹਮਣੇ ਆਏ ਹਨ ਜਨਿ੍ਹਾਂ ਵਿੱਚੋਂ 13 ਬਠਿੰਡਾ ਅਤੇ ਚਾਰ ਬਾਹਰਲੇ ਰਾਜਾਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ 271 ਹੈ।

ਤਲਵੰਡੀ ਸਾਬੋ (ਜਗਜੀਤ ਸਿੱਧੂ): ਰਿਪੋਰਟਾਂ ਅਨੁਸਾਰ ਹਲਕੇ ’ਚ ਸੱਤ ਲੋਕ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਜਨਿ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਵੇਰਵਿਆਂ ਮੁਤਾਬਿਕ ਪਾਜ਼ੇਟਿਵ ਮਿਲੇ ਮਰੀਜ਼ਾਂ ਵਿੱਚ ਚਾਰ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਫੁੱਲੋਖ਼ਾਰੀ, ਇੱਕ ਕੋਟਬਖਤੂ, ਇੱਕ ਨਗਰ ਪੰਚਾਇਤ ਤਲਵੰਡੀ ਸਾਬੋ ਦਾ ਠੇਕਾ ਮੁਲਾਜ਼ਮ ਅਤੇ ਇੱਕ ਪਿੰਡ ਸੇਖਪੁਰਾ ਦੀ 26 ਸਾਲਾ ਔਰਤ ਸ਼ਾਮਲ ਹੈ।

ਬੋਹਾ (ਨਿਰੰਜਨ ਬੋਹਾ): ਦਿਲ ਦੇ ਰੋਗ ਤੋਂ ਪੀੜਤ ਪਿੰਡ ਗਾਮੀਵਾਲਾ ਦੇ ਇੱਕ ਪਰਿਵਾਰ ਦਾ ਇੱਕ ਮੈਂਬਰ ਕਰੋਨਾ ਪਾਜ਼ੇਟਿਵ ਆਉਣ ਕਾਰਨ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਪਰਿਵਾਰ ਦੇ 4 ਹੋਰ ਮੈਂਬਰ ਕਰੋਨਾ ਪਾਜ਼ੇਟਿਵ ਆ ਗਏ। ਇਨ੍ਹਾਂ ਵਿੱਚ ਪਰਿਵਾਰ ਦੀਆਂ ਤਿੰਨ ਔਰਤਾਂ ਤੋਂ ਇਲਾਵਾ ਇੱਕ ਵਿਅਕਤੀ ਵੀ ਸ਼ਾਮਲ ਹੈ। ਕਰੋਨਾ ਪਾਜ਼ੇਟਿਵ ਕੇਸਾਂ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਹਲਕੇ ਦੇ ਲੋਕਾਂ ਵਿੱਚ ਸਹਿਮ ਹੈ। ਨਵੇਂ ਕੇਸ ਆਉਣ ਨਾਲ ਬੁਢਲਾਡਾ ਵਿੱਚ ਕਰੋਨਾ ਪਾਜ਼ੇਟਿਵ ਵਿਅਕਤੀਆਂ ਦੀ ਗਿਣਤੀ 24 ਹੋ ਗਈ ਹੈ। ਨਵੇਂ ਪਾਜ਼ੇਟਿਵ ਮਰੀਜ਼ਾਂ ’ਚ ਪ੍ਰਿਥੀ ਸਿੰਘ, ਹਰਬੰਸ ਕੌਰ, ਬੇਅੰਤ ਕੌਰ, ਗੋਬਿੰਦ ਸਿੰਘ ਅਤੇ ਬਲਜੀਤ ਪਾਲ ਸਿੰਘ ਦੇ ਨਾਂ ਸ਼ਾਮਲ ਹਨ, ਜਨਿ੍ਹਾਂ ਪਾਜ਼ੇਟਿਵ ਨੂੰ ਸਿਵਲ ਹਸਪਤਾਲ ਮਾਨਸਾ ਦੇ ਕਰੋਨਾ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ।

ਸ਼ਹਿਣਾ (ਪੱਤਰ ਪ੍ਰੇਰਕ): ਥਾਣਾ ਸ਼ਹਿਣਾ ਦੇ ਐੱਸਐੱਚਓ ਅਜਾਇਬ ਸਿੰਘ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਸ ਤੋਂ ਬਾਅਦ ਉਹ ਇਕਾਂਤਵਾਸ ’ਚ ਚਲੇ ਗਏ ਹਨ।

ਗਿਆਰਾਂ ਪੁਲੀਸ ਮੁਲਾਜ਼ਮਾਂ ਸਣੇ 13 ਕਰੋਨਾ ਪਾਜ਼ੇਟਿਵ

ਭੁੱਚੋ ਮੰਡੀ (ਪਵਨ ਗੋਇਲ): ਭੁੱਚੋ ਪੁਲੀਸ ਚੌਂਕੀ ਦੇ ਇੰਚਾਰਜ ਸਣੇ 11 ਪੁਲੀਸ ਮੁਲਾਜ਼ਮਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਸ਼ਹਿਰ ਵਿੱਚ ਸਹਿਮ ਹੈ। ਪੁਲੀਸ ਚੌਕੀ ਦਾ ਇੱਕ ਰਸੋਈਆ ਅਤੇ ਸਥਾਨਕ ਗੁਰੂ ਅਰਜਨ ਦੇਵ ਨਗਰ ਵਿੱਚ ਰਹਿੰਦੇ ਥਾਣਾ ਨਥਾਣਾ ਦੇ ਇੱਕ ਮੁਲਾਜ਼ਮ ਦੀ ਪਤਨੀ ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆਈ ਹੈ। ਇਸ ਪਰਿਵਾਰ ਨੂੰ ਸਿਹਤ ਵਿਭਾਗ ਨੇ ਘਰ ਵਿੱਚ ਏਕਾਂਤਵਾਸ ਕਰ ਦਿੱਤਾ ਹੈ।

ਅੱਠ ਮਹੀਨੇ ਦੇ ਬੱਚੇ ਦੀ ਕਰੋਨਾ ਰਿਪੋਰਟ ਪਾਜ਼ੇਟਿਵ

ਫ਼ਰੀਦਕੋਟ (ਜਸਵੰਤ ਜੱਸ): ਪਿੰਡ ਲੰਭਵਾਲੀ ਦੇ ਇੱਕ ਅੱਠ ਮਹੀਨੇ ਦੇ ਬੱਚੇ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਰਜਿੰਦਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 14917 ਸੈਂਪਲ ਲਏ ਗਏ ਹਨ, ਜਨਿ੍ਹਾਂ ਵਿੱਚੋਂ 13965 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਜਦਕਿ ਅਜੇ 533 ਰਿਪੋਰਟਾਂ ਦੇ ਨਤੀਜੇ ਆਉਣੇ ਬਾਕੀ ਹਨ। ਊਨ੍ਹਾਂ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿੱਚ ਪਿੰਡ ਲੰਭਵਾਲੀ ਦੇ 8 ਮਹੀਨੇ ਦੇ ਬੱਚੇ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਜ਼ਿਲ੍ਹੇ ’ਚ ਕਰੋਨਾ ਦੇ ਕੁੱਲ ਕੇਸ 261 ਹੋ ਗਏ ਹਨ ਜਦਕਿ ਐਕਟਿਵ ਕੇਸ 65 ਹਨ।

Advertisement
Tags :
ਇੱਕੋਕਰੋਨਾਵਾਇਰਸ:ਫ਼ਿਰੋਜ਼ਪੁਰ:ਮਾਮਲੇ