ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੋਟਰੀ ਕਲੱਬ ਦੇ ਨਵੇਂ ਪ੍ਰਧਾਨ ਕੁਲਤਾਰ ਸਿੰਘ ਦੀ ਤਾਜਪੋਸ਼ੀ

08:54 AM Jul 26, 2024 IST
ਕੁਲਤਾਰ ਸਿੰਘ ਨੂੰ ਕਲੱਬ ਦੀ ਕਮਾਨ ਸੌਪਦੇ ਹੋਏ ਸਾਬਕਾ ਪ੍ਰਧਾਨ ਅਜਮੇਰ ਸਿੰਘ। -ਫੋਟੋ: ਜਗਮੋਹਨ ਸਿੰਘ

ਪੱਤਰ ਪ੍ਰੇਰਕ
ਰੂਪਨਗਰ, 25 ਜੁਲਾਈ
ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਕੁਲਤਾਰ ਸਿੰਘ ਦੇ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ। ਸਾਬਕਾ ਪ੍ਰਧਾਨ ਅਜਮੇਰ ਸਿੰਘ ਲੌਦੀਮਾਜਰਾ ਦੀ ਦੇਖ-ਰੇਖ ਅਧੀਨ ਸ਼ਹਿਰ ਦੇ ਇੱਕ ਹੋਟਲ ਵਿੱਚ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਗਵਰਨਰ ਰਾਜਪਾਲ ਸਿੰਘ ਨੇ ਕੀਤੀ। ਸਮਾਗਮ ਦੌਰਾਨ ਸਾਬਕਾ ਪ੍ਰਧਾਨ ਅਜਮੇਰ ਸਿੰਘ ਵੱਲੋਂ ਪਿਛਲੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਲੇਖਾ-ਜੋਖਾ ਪੇਸ਼ ਕਰਨ ਤੋਂ ਬਾਅਦ ਨਵ-ਨਿਯੁਕਤ ਪ੍ਰਧਾਨ ਕੁਲਤਾਰ ਸਿੰਘ ਨੂੰ ਪ੍ਰਧਾਨਗੀ ਦੀ ਕਮਾਂਡ ਸੌਂਪਦਿਆਂ ਵਧਾਈਆਂ ਦਿੱਤੀਆਂ। ਕੁਲਤਾਰ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਕਲੱਬ ਦੇ ਕਾਰਜਾਂ ਨੂੰ ਹੋਰ ਬਿਹਤਰੀ ਨਾਲ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਕਰਨਗੇ। ਮੰਚ ਸੰਚਾਲਨ ਡਾ. ਸਾਈਲੇਸ਼ ਸ਼ਰਮਾ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਗਵਰਨਰ ਰਾਜਪਾਲ ਸਿੰਘ ਤੇ ਉਨ੍ਹਾਂ ਦੀ ਪਤਨੀ ਇੰਦਰਬੀਰ ਕੌਰ, ਜ਼ਿਲ੍ਹਾ ਗਵਰਨਰ ਨੌਮਨੀ ਡਾ. ਰੀਟਾ ਕਾਲੜਾ, ਸਕੱਤਰ ਰੋਹਿਤ ਸੈਣੀ, ਡਾ. ਸੰਜੇ ਕਾਲੜਾ, ਸਾਬਕਾ ਜ਼ਿਲ੍ਹਾ ਗਵਰਨਰ ਡਾ. ਆਰਐਸ ਪਰਮਾਰ ਤੇ ਚੇਤਨ ਅਗਰਵਾਲ, ਸਹਾਇਕ ਗਵਰਨਰ ਡਾ. ਭੀਮ ਸੈਨ, ਬਘੇਲ ਸਿੰਘ ਐੱਮਡੀ ਰੂਪਨਗਰ ਪ੍ਰਾਪਟੀਜ਼, ਰੋਟੇਰੀਅਨ ਹਰਸਿਮਰ ਸਿੰਘ ਸਿੱਟਾ, ਸਰਬਜੀਤ ‌ਸਿੰਘ, ਮਨਦੀਪ ਮੋਦਗਿੱਲ ਪ੍ਰਧਾਨ ਬਾਰ ਐਸੋਸੀਏਸ਼ਨ ਤੇ ਸ਼ਿਵ ਕੁਮਾਰ ਸੈਣੀ ਹਾਜ਼ਰ ਸਨ।

Advertisement

Advertisement
Advertisement