ਕਰੋਨਾ: ਫਿਰੋਜ਼ਪੁਰ ਵਿੱਚ ਇਕ ਵਿਅਕਤੀ ਦੀ ਮੌਤ; 74 ਨਵੇਂ ਮਾਮਲੇ
ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 21 ਅਗਸਤ
ਫ਼ਿਰੋਜ਼ਪੁਰ ’ਚ ਸ਼ੁੱਕਰਵਾਰ ਨੂੰ ਕਰੋਨਾ ਦੇ 74 ਨਵੇਂ ਮਾਮਲੇ ਸਾਹਮਣੇ ਆਏ ਤੇ ਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਨਵੇਂ ਆਏ ਕੇਸਾਂ ਵਿੱਚ 32 ਪੁਲੀਸ ਮੁਲਾਜ਼ਮਾਂ ਸਣੇ ਚਾਰ ਗਰਭਵਤੀ ਔਰਤਾਂ ਵੀ ਸ਼ਾਮਲ ਹਨ। ਜ਼ਿਲ੍ਹੇ ਅੰਦਰ ਕਰੋਨਾ ਦੇ ਐਕਟਿਵ ਕੇਸਾਂ ਦੀ ਸੰਖਿਆ ਵਧ ਕੇ 970 ਹੋ ਗਈ ਹੈ।
ਸ੍ਰੀ ਮੁਕਤਸਰ ਸਾਹਿਬ (ਨਿਜੀ ਪੱਤਰ ਪ੍ਰੇਰਕ): ਮੁਕਤਸਰ ਜ਼ਿਲ੍ਹੇ ’ਚ ਅੱਜ 24 ਮੀਰਜ਼ ਕਰੋਨਾ ਪਾਜ਼ੇਟਿਵ ਪਾਏ ਗਏ ਜਿਨ੍ਹਾਂ ਵਿੱਚੋਂ 4-4 ਮਰਾੜ੍ਹ ਕਲਾਂ ਤੇ ਸ੍ਰੀ ਮੁਕਤਸਰ ਸਾਹਿਬ, 6 ਮਲੋਟ, 2-2 ਗਿੱਦੜਬਾਹਾ ਤੇ ਕੋਟਭਾਈ ਤੇ 1-1 ਮਹਿਣਾ, ਬਾਦਲ, ਖੁੰਡੇ ਹਲਾਲ, ਲੱਖੇਵਾਲੀ, ਦੋਦਾ, ਤੱਪਾ ਖੇੜਾ 2 ਕੋਟਭਾਈ ਤੇ 4 ਮਰੀਜ਼ ਮਰਾੜ ਕਲਾਂ ਨਾਲ ਸਬੰਧਿਤ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦਿੱਤੀ।
ਏਲਨਾਬਾਦ (ਪੱਤਰ ਪ੍ਰੇਰਕ): ਸ਼ਹਿਰ ਵਿੱਚ ਅੱਜ 10 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸਾਹਮਣੇ ਆਏ ਹਨ।
ਟੱਲੇਵਾਲ (ਪੱਤਰ ਪ੍ਰੇਰਕ): ਥਾਣਾ ਟੱਲੇਵਾਲ ਦੀ ਐੱਸਐੱਚਓ ਅਮਨਦੀਪ ਕੌਰ ਤੇ ਉਸਦੇ ਗੰਨਮੈਨ ਲਖਵਿੰਦਰ ਸਿੰਘ ਲੱਖਾ ਦੀ ਕਰੋਨਾ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਸਿਹਤ ਵਿਭਾਗ ਵਿੱਚ ਫਰੰਟ ਲਾਈਨ ’ਤੇ ਕਰੋਨਾ ਜੰਗ ਲੜਣ ਵਾਲੀ ਫਾਰਮਾਸਿਸਟ ਸਮੇਤ ਤਿੰਨ ਹੋਰ ਕਰੋਨਾ ਕੇਸ ਪਾਜ਼ੇਟਿਵ ਆਏ ਹਨ। ਇਸ ਵਿੱਚ ਭੁੱਚੋ ਮੰਡੀ ਦੇ ਵਾਰਡ ਨੰਬਰ ਦੋ ਦੀ ਵਸਨੀਕ 29 ਸਾਲਾ ਫਾਰਮਾਸਿਸਟ, ਜੋ ਭਗਤਾ ਭਾਈ ਕਾ ਵਿੱਚ ਕਰੋਨਾ ਟੈਸਟ ਲਈ ਨਮੂਨੇ ਲੈਣ ਦੀ ਸੇਵਾ ਨਿਭਾ ਰਹੀ ਹੈ, ਪਿੰਡ ਦੌਲਤਪੁਰਾ ਦਾ 63 ਸਾਲਾ ਅਤੇ ਪਿੰਡ ਝੰਡੂਕੇ ਦਾ 37 ਸਾਲਾ ਇੱਕ ਵਿਅਕਤੀ ਸ਼ਾਮਲ ਹਨ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਸਿਰਸਾ ਵਿੱਚ ਕਰੋਨਾ ਨਾਲ ਦਸਵੇਂ ਵਿਅਕਤੀ ਦੀ ਮੌਤ ਹੋ ਗਈ ਹੈ। ਸੱਜਰੇ 22 ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ ਜਿਸ ਨਾਲ ਸਿਰਸਾ ਵਿੱਚ ਕਰੋਨਾ ਪਾਜ਼ੇਟਿਵ ਦਾ ਅੰਕੜਾ 900 ’ਤੇ ਪੁੱਜ ਗਿਆ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਦਿੱਤੀ।
ਬਠਿੰਡਾ ਵਿੱਚ ਕਰੋਨਾ ਦੇ 231 ਨਵੇਂ ਪਾਜ਼ੇਟਿਵ ਕੇਸ
ਬਠਿੰਡਾ (ਪੱਤਰ ਪ੍ਰੇਰਕ) ਬਠਿੰਡਾ ਜ਼ਿਲ੍ਹੇ ’ਚ ਕਰੋਨਾ ਦੇ 231 ਨਵੇਂ ਮਾਮਲੇ ਸਾਹਮਣੇ ਆਏ ਹਨ। ਓਧਰ ਡਿਪਟੀ ਕਮਿਸ਼ਨਰ ਦੇ ਪੀਏ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਇੱਕ ਵਾਰ ਫਿਰ ਤੋਂ ਪ੍ਰਸ਼ਾਸਨ ’ਚ ਭੈਅ ਦਾ ਮਹੌਲ ਹੈ। ਡਿਪਟੀ ਕਮਿਸ਼ਨਰ ਬੀ ਸ਼੍ਰੀਨਿਵਾਸਨ ਨੇ ਖੁਦ ਨੂੰ ਇੱਕ ਵਾਰ ਫਿਰ ਤੋਂ ਇਕਾਂਤਵਾਸ ਕਰ ਲਿਆ ਹੈ। ਡੀਸੀ ਨੇ ਆਪਣਾ ਸੈਂਪਲ ਦੇ ਕੇ ਜਾਂਚ ਵੀ ਕਰਵਾਈ ਤਾਂ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਪੀਏ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਹੁਣ ਦੁਬਾਰਾ ਸੈਂਪਲ ਦੇ ਕੇ ਜਾਂਚ ਲਈ ਭੇਜਿਆ ਜਾਵੇਗਾ।