ਕਰੋਨਾ: ਹੁਸ਼ਿਆਰਪੁਰ ਤੇ ਪਠਾਨਕੋਟ ’ਚ ਆਏ ਨਵੇਂ ਕੇਸ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 25 ਜੁਲਾਈ
ਹੁਸ਼ਿਆਰਪੁਰ ਵਿੱਚ ਅੱਜ ਇੱਕ ਕਰੋਨਾ ਪਾਜ਼ੇਟਿਵ ਮਰੀਜ਼ ਦੀ ਪੁਸ਼ਟੀ ਹੋਈ ਹੈ। ਇਹ ਮਰੀਜ਼ ਹਾਜੀਪੁਰ ਨਾਲ ਸਬੰਧਤ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ’ਚ ਇਸ ਵੇਲੇ 189 ਕੇਸ ਐਕਟਿਵ ਹਨ ਅਤੇ 258 ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ।
ਪਠਾਨਕੋਟ (ਪੱਤਰ ਪ੍ਰੇਰਕ): ਅੱਜ 4 ਹੋਰ ਨਵੇਂ ਲੋਕਾਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਉਣ ਨਾਲ ਐਕਟਿਵ ਕੇਸਾਂ ਦੀ ਗਿਣਤੀ 50 ਹੋ ਗਈ ਹੈ। ਕਾਰਜਕਾਰੀ ਸਿਵਲ ਸਰਜਨ ਡਾ. ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਲੋਕਾਂ ਵਿੱਚੋਂ 2 ਲੋਕਾਂ ਦੇ ਸੈਂਪਲ ਸਥਾਨਕ ਟਰੂ ਨੈੱਟ ਮਸ਼ੀਨ ’ਤੇ ਚੈੱਕ ਕੀਤਾ ਗਿਆ ਸੀ ਜਦ ਕਿ ਦੋ ਅੰਮ੍ਰਿਤਸਰ ਸਥਿਤ ਮੈਡੀਕਲ ਕਾਲਜ ਵਿੱਚ ਲੈਬ ਵਿੱਚ ਭੇਜੇ ਗਏ ਸਨ। ਉਨ੍ਹਾਂ ਦੱਸਿਆ ਕਿ 4 ਪਾਜ਼ੇਟਿਵਾਂ ਵਿੱਚੋਂ ਇੱਕ ਸਥਾਨਕ ਹੈਲਥ ਵਰਕਰ ਜੋ ਕਿ ਅਬਰੋਲ ਨਗਰ ਦਾ ਰਹਿਣ ਵਾਲਾ ਹੈ ਜਦ ਕਿ ਇੱਕ ਹੋਰ 67 ਸਾਲਾਂ ਦਾ ਬਿਮਾਰ ਚੱਲ ਰਿਹਾ ਵਿਅਕਤੀ ਜੋ ਸਥਾਨਕ ਰਾਮਲੀਲਾ ਗਰਾਊਂਡ ਦੇ ਕੋਲ ਰਹਿੰਦਾ ਹੈ, ਦੀ ਵੀ ਜਾਂਚ ਕੀਤੀ ਗਈ ਤਾਂ ਉਹ ਵੀ ਕਰੋਨਾ ਪਾਜ਼ੇਟਿਵ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਇੱਕ 51 ਸਾਲਾ ਅਤੇ 30 ਸਾਲਾ ਸਥਾਨਕ ਸੁੰਦਰ ਨਗਰ ਵਿਅਕਤੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ 200 ਦੇ ਕਰੀਬ ਸੈਂਪਲ ਜਾਂਚ ਲਈ ਭੇਜੇ ਗਏ ਸਨ। ਜਿੰਨ੍ਹਾਂ ਵਿੱਚੋਂ 4 ਕਰੋਨਾ ਪਾਜ਼ੇਟਿਵ ਪਾਏ ਗਏ ਹਨ।
ਤਰਨ ਤਾਰਨ, (ਪੱਤਰ ਪ੍ਰੇਰਕ) ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਅੱਜ ਇਥੇ ਦੱਸਿਆ ਕਿ ਕੋਵਿਡ-19 ਦੀ ਜਾਂਚ ਲਈ ਭੇਜੇ ਗਏ ਨਮੂਨਿਆਂ ਵਿੱਚੋਂ 263 ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ 373 ਨਮੂਨਿਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ ਲਏ ਗਏ 15818 ਸੈਂਪਲਾਂ ਵਿੱਚੋਂ 15193 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਪਾਏ ਗਏ ਹਨ ਜਦਕਿ 215 ਮਰੀਜ਼ ਕੋਰੋਨਾ ਵਾਇਰਸ ਤੇ ਫਤਹਿ ਪਾ ਚੁੱਕੇ ਹਨ।
ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਕੋਵਿਡ-19 ਦੇ 260 ਪੋਜ਼ੀਟਿਵ ਕੇਸ ਸਾਹਮਣੇ ਆਏ ਸਨ ਜਨਿ੍ਹਾਂ ਵਿੱਚੋਂ ਹੁਣ ਸਿਰਫ਼ 39 ਐਕਟਿਵ ਕੇਸ ਹਨ।ਪ੍ਰਸ਼ਾਸ਼ਨ ਨੇ ਅੱਜ 323 ਸੈਂਪਲ ਲਏ ਹਨ ਜਦਕਿ 373 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ ।
ਸਿਹਤ ਕੇਂਦਰ ’ਚ ਬੈੱਡਾਂ ਤੱਕ ਆਕਸੀਜਨ ਸਪਲਾਈ ਸ਼ੁਰੂ
ਜਲੰਧਰ, (ਨਿਜੀ ਪੱਤਰ ਪ੍ਰੇਰਕ):ਕਰੋਨਾ ਦੇ ਤੇਜ਼ੀ ਨਾਲ ਵਧ ਰਹੇ ਕੇਸਾਂ ਕਾਰਨ ਲੋਕਾਂ ਦੀ ਚਿੰਤਾ ਵਧਦੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਹੁਣ ਕਮਿਊਨਿਟੀ ਸੈਂਟਰਾਂ ਵਿੱਚ ਆਕਸੀਜਨ ਲਗਾਉਣ ਦੇ ਪ੍ਰਬੰਧ ਕਰਨ ਲੱਗ ਪਿਆ ਹੈ। ਇਸ ਦੀ ਸ਼ੁਰੂਆਤ ਦਾਦਾ ਕਲੋਨੀ ਵਿਚਲੇ ਕਮਿਊਨਿਟੀ ਸੈਂਟਰ ਤੋਂ ਕਰ ਦਿੱਤੀ ਹੈ। ਇਥੇ ਲਾਏ ਗਏ ਬੈੱਡਾਂ ਤੱਕ ਪਾਈਪਾਂ ਰਾਹੀਂ ਆਕਸੀਜਨ ਸਪਲਾਈ ਕਰਨ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ ਗਈ ਹੈ ਜਿਸ ਨਾਲ ਹੁਣ ਇਹ ਸਿਹਤ ਕੇਂਦਰ ਲੈਵਲ-2 ਕੋਵਿਡ ਕੇਅਰ ਸਹੂਲਤ ਵਜੋਂ ਕੰਮ ਕਰੇਗਾ। ਦਾਦਾ ਕਲੋਨੀ ਕਮਿਊਨਿਟੀ ਸਿਹਤ ਕੇਂਦਰ ਵਿਚ ਇਹ ਸਾਰਾ ਕੰਮ ਉਪ ਮੰਡਲ ਮੈਜਿਸਟਰੇਟ-1 ਡਾ.ਜੈ ਇੰਦਰ ਸਿੰਘ ਦੀ ਦੇਖ ਰੇਖ ਵਿੱਚ ਮੁਕੰਮਲ ਕੀਤਾ ਗਿਆ ਹੈ।
ਧਾਰਮਿਕ ਸੰਸਥਾਵਾਂ ਨੂੰ ਸੋਨੀ ਨੇ ਦਿੱਤਾ ਸੱਦਾ
ਅੰਮ੍ਰਿਤਸਰ (ਟ੍ਰਬਿਿਊਨ ਨਿਊਜ਼ ਸਰਵਿਸ): ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ ਪੀ ਸੋਨੀ ਨੇ ਧਾਰਮਿਕ ਸੰਸਥਾਵਾਂ , ਗੁਰਦੁਆਰੇ, ਮੰਦਰ, ਮਸਜਿਦਾਂ ਤੇ ਗਿਰਜਾ ਘਰ ਦੇ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਗੇ ਆਉਣ ਅਤੇ ਲੋਕਾਂ ਨੂੰ ਅਪੀਲ ਕਰਨ ਕਿ ਉਹ ਕੋਰੋਨਾ-19 ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਦਰਸਾਈਆਂ ਗਈਆਂ ਹਦਾਇਤਾਂ ਦੀ ਪਾਲਣਾ ਯਕੀਨੀ ਤੌਰ ਉਤੇ ਕਰਨ। ਅੱਜ ਵਾਰਡ ਨੰਬਰ 61 ਦੇ ਰਾਮ ਮੰਦਰ ਦੀ ਉਸਾਰੀ ਲਈ 2 ਲੱਖ ਰੁਪਏ ਦਾ ਚੈੱਕ ਵੀ ਊਨ੍ਹਾਂ ਪ੍ਰਬੰਧਕਾਂ ਨੂੰ ਸੌਂਪਿਆ। ਵਿਕਾਸ ਸੋਨੀ, ਗੁਰਦੇਵ ਸਿੰਘ, ਰੇਣੁਕਾ ਕੱਕੜ, ਕੌਸ਼ਲ ਵਧਵਾ, ਪਰਵੇਸ਼ ਅਰੋੜਾ, ਵਿੱਕੀ ਅਰੋੜਾ ਤੇ ਅਹੁਦੇਦਾਰ ਵੀ ਹਾਜ਼ਰ ਸਨ।