ਕਰੋਨਾ ਪੀੜਤ ਪੁਲੀਸ ਮੁਲਾਜ਼ਮਾਂ ਨੂੰ ਮੈਡੀਕਲ ਕਿੱਟਾਂ ਵੰਡੀਆਂ
09:55 AM Aug 19, 2020 IST
Advertisement
ਖੇਤਰੀ ਪ੍ਰਤੀਨਿਧ
ਪਟਿਆਲਾ, 18 ਅਗਸਤ
Advertisement
ਕਰੋਨਾ ਮਹਾਮਾਰੀ ਦੌਰਾਨ ਪਟਿਆਲਾ ਪੁਲੀਸ ਦੇ 129 ਮੁਲਾਜ਼ਮ ਕਰੋਨਾ ਪਾਜ਼ੇਟਿਵ ਆਏ ਸਨ। ਇਨ੍ਹਾਂ ’ਚ ਖ਼ੁਦ ਐੱਸਐੱਸਪੀ ਵਿਕਰਮ ਜੀਤ ਦੁੱਗਲ ਵੀ ਸ਼ਾਮਲ ਹਨ ਜਿਨ੍ਹਾਂ ’ਚੋਂ 93 ਪਾਜ਼ੇਟਿਵ ਹਨ ਜਦੋਂਕਿ 36 ਸਿਹਤਯਾਬ ਵੀ ਹੋਏ ਹਨ ਅਤੇ ਬਾਕੀ ਇਲਾਜ ਅਧੀਨ ਹਨ।ਘਰਾਂ ’ਚ ਇਕਾਂਤਵਾਸ ਪੁਲੀਸ ਮੁਲਾਜ਼ਮਾਂ ਲਈ ਐੱਸ.ਐੱਸ.ਪੀ ਵਿਕਰਮ ਜੀਤ ਦੁੱਗਲ ਦੀ ਅਗਵਾਈ ਹੇਠ ਐੱਸ.ਪੀ. ਸਿਟੀ ਵਰੁਣ ਸ਼ਰਮਾ, ਐੱਸ.ਪੀ. ਸਥਾਨਕ ਨਵਨੀਤ ਸਿੰਘ ਬੈਂਸ ਅਤੇ ਪੁਲੀਸ ਲਾਈਨ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ. ਸਜੀਲਾ ਖ਼ਾਨ ਨੇ ਪੁਲੀਸ ਮੁਲਾਜ਼ਮਾਂ ਲਈ ਮੈਡੀਕਲ ਕਿੱਟਾਂ ਜਾਰੀ ਕੀਤੀਆਂ। ਇਨ੍ਹਾਂ ਕਿਟਾਂ ’ਚ ਕੋਵਿਡ ਪਾਜ਼ੇਟਿਵ ਮੁਲਾਜ਼ਮਾਂ ਦੇ ਸਰੀਰ ਦਾ ਤਾਪਮਾਨ ਤੇ ਨਬਜ਼ ਦੀ ਪੜਤਾਲ ਕਰਨ ਵਾਲੀ ਮਸ਼ੀਨਾਂ ਸਮੇਤ ਨਾਲ ਵਿਟਾਮਿਨ ਡੀ ਤੇ ਸੀ ਅਤੇ ਓਮਪ੍ਰਾਜੋਲ, ਡੋਲੋ-60 ਗੋਲੀਆਂ, ਬੀਕੋਜਾਇਮ ਸੀ ਫੋਰਟ ਤੇ ਸਿਟਰਾਜੀਨ ਗੋਲੀਆਂ ਸਮੇਤ ਹਰਬਲ ਮੈਡੀਸਨ ਕਾਹੜਾ ਵੀ ਸ਼ਾਮਲ ਹੈ।
Advertisement
Advertisement