ਦਿੱਲੀ ’ਚ ਕਰੋਨਾ ਕੇਸ 1.30 ਲੱਖ ਤੋਂ ਟੱਪੇ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਜੁਲਾਈ
ਦਿੱਲੀ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਦਿੱਲੀ ਵਿੱਚ 1075 ਕੋਵਿਡ -19 ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਸ਼ਹਿਰ ਦੇ ਕੇਸਾਂ ਦੀ ਗਿਣਤੀ ਇੱਕ ਲੱਖ 30 ਹਜ਼ਾਰ ਨੂੰ ਪਾਰ ਕਰ ਗਈ ਹੈ। ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 3827 ਹੈ। ਸਿਹਤ ਵਿਭਾਗ ਦੇ ਬੁਲੇਟਨਿ ਅਨੁਸਾਰ ਪਿਛਲੇ 24 ਘੰਟਿਆਂ ’ਚ 21 ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੌਮੀ ਰਾਜਧਾਨੀ ਵਿਚ ਸਿਹਤਮਦ ਹੋਣ ਦੀ ਦਰ 87.95 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਬੁਲੇਟਨਿ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 1807 ਮਰੀਜ਼ ਜਾਂ ਤਾਂ ਠੀਕ ਹੋਏ ਛੁੱਟੀ ਦੇ ਗਏ ਜਾਂ ਸ਼ਹਿਰ ਤੋਂ ਬਾਹਰ ਚਲੇ ਗਏ। ਕਰੋਨਵਾਇਰਸ ਦੀ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ ਰਾਸ਼ਟਰੀ ਰਾਜਧਾਨੀ ਵਿਚ ਵਧ ਕੇ 3827 ਹੋ ਗਈ ਹੈ ਤੇ ਕੁੱਲ ਕੇਸਾਂ ਦੀ ਗਿਣਤੀ 130606 ਹੋ ਗਈ ਹੈ।ਜੁਲਾਈ 11-19 ਤੋਂ ਲੈ ਕੇ ਨਵੇਂ ਤਾਜ਼ਾ ਕੇਸਾਂ ਦੀ ਗਿਣਤੀ ਇਕ ਹਜ਼ਾਰ ਤੋਂ ਲੈ ਕੇ 2000 ਤਕ ਲਗਾਤਾਰ ਦੱਸੀ ਜਾ ਰਹੀ ਹੈ।19 ਜੁਲਾਈ ਨੂੰ ਰਿਪੋਰਟ ਕੀਤੇ ਗਏ ਤਾਜ਼ਾ ਮਾਮਲਿਆਂ ਦੀ ਗਿਣਤੀ 1211 ਸੀ।20 ਜੁਲਾਈ ਨੂੰ ਤਾਜ਼ਾ ਕੇਸਾਂ ਦੀ ਗਿਣਤੀ 954 ਹੋ ਗਈ,ਪਰ ਅਗਲੇ ਦਨਿ ਇਹ ਵਧ ਕੇ 1349 ਹੋ ਗਈ। ਹਾਲਾਂਕਿ ਐਤਵਾਰ ਨੂੰ ਐਕਟਿਵ ਕੇਸਾਂ ਦੀ ਗਿਣਤੀ 1904 ਸੀ ਜੋ ਪਿਛਲੇ ਦਨਿ 12657 ਸੀ। ਹੁਣ ਤਕ 114875 ਮਰੀਜ਼ ਜਾਂ ਤਾਂ ਠੀਕ ਹੋ ਚੁੱਕੇ ਹਨ ਪਰਵਾਸ ਕਰ ਚੁੱਕੇ ਹਨ ਜਾਂ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ। 23 ਜੂਨ ਨੂੰ ਰਾਸ਼ਟਰੀ ਰਾਜਧਾਨੀ ਨੇ ਆਪਣਾ ਹੁਣ ਤੱਕ ਦਾ ਸਭ ਤੋਂ 3947 ਦਰਜ ਕੀਤਾ ਸੀ।
ਕੇਜਰੀਵਾਲ ’ਤੇ ਕਰੋਨਾਵਾਇਰਸ ਦੇ ਕੇਸਾਂ ਨੂੰ ਨਾ ਠੱਲ੍ਹਣ ਦਾ ਦੋਸ਼ ਲਾਇਆ
ਟੋਹਾਣਾ ’ਚ ਸਟਾਫ਼ ਨਰਸ ਸਣੇ 11 ਨੂੰ ਕਰੋਨਾ
ਟੋਹਾਣਾ (ਪੱਤਰ ਪ੍ਰੇਰਕ): ਉਪ ਮੰਡਲ ਟੋਹਾਣਾ ਵਿੱਚ 11 ਨਵੇਂ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ, ਜਨਿ੍ਹਾਂ ਵਿੱਚੋਂ ਟੋਹਾਣਾ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਤਿੰਨ ਮਰੀਜ਼ ਕਰੋਨਾ ਪਾਜ਼ੇਟਿਵ ਪਾਏ ਗਏ। ਇਸਤੋਂ ਇਲਾਵਾ ਜਾਖਲ ਦੇ ਸਰਕਾਰੀ ਹਸਪਤਾਲ ਦੀ ਨਰਸ, ਪਿੰਡ ਅੱਕਾਂਵਾਲੀ ਵਿੱਚ ਦੋ, ਪਿੰਡ ਕੁਲਾਂ ਵਿੱਚ ਇੱਕ, ਪਿੰਡ ਰੱਤਾਥੇਹ ਵਿੱਚ ਇੱਕ, ਪਿੰਡ ਸਾਧਨਵਾਸ ਵਿੱਚ ਤਿੰਨ ਕੇਸ ਕਰੋਨਾ ਪਾਜ਼ੇਟਿਵ ਮਿਲਣ ’ਤੇ ਸਿਹਤ ਵਿਭਾਗ ਦੀ ਟੀਮਾਂ ਦੀ ਚਿੰਤਾਵਾਂ ਵਧ ਗਈਆਂ ਹਨ।