ਅੰਮ੍ਰਿਤਸਰ ਵਿੱਚ ਕਰੋਨਾ ਧਮਾਕਾ: ਤਿੰਨ ਮੌਤਾਂ 72 ਨਵੇਂ ਕੇਸ
ਜਗਤਾਰ ਸਿੰੰਘ ਲਾਂਬਾ
ਅੰਮ੍ਰਿਤਸਰ, 28 ਜੁਲਾਈ
ਕਰੋਨਾ ਮਹਾਮਾਰੀ ਕਾਰਨ ਅੱਜ ਇਥੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂਕਿ 72 ਹੋਰ ਨਵੇਂ ਕਰੋਨਾ ਪਾਜ਼ੇਟਿਵ ਮਾਮਲੇ ਆਏ ਹਨ।ਇਨ੍ਹਾਂ ਵਿਚੋਂ 31 ਕੇਸ ਕੇਂਦਰੀ ਜੇਲ੍ਹ ਨਾਲ ਸਬੰਧਤ ਹਨ ਅਤੇ ਸੱਤ ਬੀਐੱਸਐੱਫ ਦੇ ਜਵਾਨ ਸ਼ਾਮਲ ਹਨ। ਅੱਜ ਜਨਿ੍ਹਾਂ ਤਿੰਨ ਵਿਅਕਤੀਆਂ ਦੀ ਮੌਤ ਹੋਈ, ਉਨ੍ਹਾਂ ਵਿਚ 45 ਵਰ੍ਹਿਆਂ ਦੇ ਗੁਰਦਿਆਲ ਸਿੰਘ ਵਾਸੀ ਪਿੰਡ ਖਿਆਲਾ ਨੇੜੇ ਰਾਮਤੀਰਥ ਸ਼ਾਮਲ ਹਨ। ਸੁਖਚੈਨ ਸਿੰਘ (59) ਵਾਸੀ ਨਿਊ ਪ੍ਰਤਾਪ ਨਗਰ ਫੋਰਟਿਸ ਹਸਪਤਾਲ ਵਿਚ ਸੀ। ਤੀਜਾ ਵਿਅਕਤੀਆਂ ਭੁਪਿੰਦਰ ਸਿੰਘ (75) ਵਾਸੀ ਪਿੰਡ ਭਕਨਾ ਕਲਾ ਸ਼ਾਮਲ ਹੈ। ਕੇਂਦਰੀ ਜੇਲ ਵਿਚੋਂ ਕਰੋਨਾ ਵਾਇਰਸ ਮਿਲਣ ਮਗਰੋਂ ਪਿਛਲੇ ਤਿੰਨ ਦਨਿਾਂ ਤੋਂ ਇਥੇ ਟੈਸਟਿੰਗ ਕੀਤੀ ਜਾ ਰਹੀ ਹੈ, ਜਨਿ੍ਹਾਂ ਵਿਚੋਂ ਹੁਣ 31 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਬੀਐੱਸਐੱਫ ਦੇ ਸੱਤ ਜਵਾਨ ਵੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਸਾਰੇ ਅਟਾਰੀ ਨਾਲ ਸਬੰਧਤ ਹਨ। ਤਿੰਨ ਵਿਅਕਤੀ ਜੰਡਿਆਲਾ ਗੁਰੂ ਅਤੇ ਦੋ ਪਿੰਡ ਫੇਰੂਮਾਨ ਤੋਂ ਵੀ ਕਰੋਨਾ ਪੀੜਤ ਪਾਏ ਗਏ ਹਨ।
ਇਕ ਗੁਰੂ ਨਾਨਕ ਪੁਰਾ, ਇਕ ਪ੍ਰੀਤਮ ਨਗਰ, ਇਕ ਪਿੰਡ ਵਡਾਲੀ ਡੋਗਰਾ, ਇਕ ਫਰੈਂਡਜ਼ ਕਲੋਨੀ, ਇਕ ਪਿੰਡ ਮੱਤੇਵਾਲ, ਇਕ ਹਸਨਪੁਰ ਬਾਬਾ ਬਕਾਲਾ, ਇਕ ਮਜੀਠਾ ਰੋਡ, ਇਕ ਪਿੰਡ ਭਿੰਡਰ, ਇਕ ਅਮਰ ਕੋਟ ਕ੍ਰਿਸ਼ਨਾ ਨਗਰ, ਇਕ ਮੁਸਤਾਫਾਬਾਦ, ਇਕ ਪ੍ਰੀਤ ਨਗਰ, ਇਕ ਵਿਕਾਸ ਨਗਰ ਛੇਹਰਟਾ, ਇਕ ਪਿੰਡ ਬੱਲ ਸਰਾਏਂ, ਇਕ ਬਾਬਾ ਬਕਾਲਾ, ਇਕ ਸੰਧੂ ਕਲੋਨੀ ਬਟਾਲਾ ਰੋਡ, ਇਕ ਕਬੀਰ ਪਾਰਕ, ਇਕ ਕੋਟ ਆਤਮਾ ਰਾਮ, ਇਕ ਚੋਗਾਵਾਂ, ਇਕ ਆਕਾਸ਼ ਐਵੀਨਿਊ, ਇਕ ਫਰੈਂਡਜ਼ ਕਲੋਨੀ, ਇਕ ਰਾਜਾਸਾਂਸੀ ਹਵਾਈ ਅੱਡੇ ਤੋਂ , ਇਕ ਸਾਵਣ ਨਗਰ, ਇਕ ਜੰਡਿਆਲਾ ਗੁਰੂ ਪੁਲੀਸ ਥਾਣੇ ਤੋਂ, ਇਕ ਪਿੰਡ ਲਸ਼ਕਰੀ ਨੰਗਲ, ਇਕ ਪਿੰਡ ਮੱਲੀਆਂ, ਇਕ ਆਜ਼ਾਦ ਨਗਰ ਦਾ ਵਾਸੀ ਹੈ। ਕੁਲ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 1646 ਹੋ ਗਈ ਹੈ, ਜਦੋਂਕਿ 71 ਵਿਅਕਤੀਆਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ।